ਪੰਜਾਬੀ ਗਾਇਕ ਅਤੇ ਅਦਾਕਾਰ Yuvraj Hans ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ Mansi Sharma ਦੇ ਪਰਿਵਾਰ ਵਿੱਚੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਾਨਸੀ ਸ਼ਰਮਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ, ਜਿਸ ਨਾਲ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਇਸ ਮੁਸ਼ਕਲ ਵੇਲੇ ਮਾਨਸੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਪਿਤਾ ਨੂੰ ਅੰਤਿਮ ਸਲਾਮ ਕੀਤਾ। ਉਸ ਨੇ ਆਪਣੇ ਜਜ਼ਬਾਤ ਬਿਆਨ ਕਰਦਿਆਂ ਕਿਹਾ ਕਿ ਉਹ ਅਜੇ ਵੀ ਇਸ ਗੱਲ ਨੂੰ ਮੰਨ ਨਹੀਂ ਪਾ ਰਹੀ ਕਿ ਉਸਦੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।
ਉਸ ਨੇ ਲਿਖਿਆ ਕਿ ਇਹ ਸਭ ਕੁਝ ਉਸਨੂੰ ਅਜੇ ਵੀ ਇੱਕ ਬੁਰੇ ਸੁਪਨੇ ਵਾਂਗ ਲੱਗਦਾ ਹੈ। ਮਾਨਸੀ ਨੇ ਭਰੇ ਦਿਲ ਨਾਲ ਕਿਹਾ ਕਿ ਉਸਨੂੰ ਹਰ ਵੇਲੇ ਇਹ ਉਮੀਦ ਰਹਿੰਦੀ ਹੈ ਕਿ ਫੋਨ ਵੱਜੇਗਾ ਅਤੇ ਦੂਜੇ ਪਾਸੇ ਤੋਂ ਉਸਦੇ ਪਿਤਾ ਦੀ ਪਿਆਰ ਭਰੀ ਆਵਾਜ਼ “ਹਾਂ ਲਾਡੋ” ਸੁਣਾਈ ਦੇਵੇਗੀ।
ਮਾਨਸੀ ਨੇ ਆਪਣੇ ਪਿਤਾ ਦੀ ਬਿਮਾਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਡਾਇਲਸਿਸ ਦਾ ਦਰਦ ਸਹਿ ਰਹੇ ਸਨ। ਇਸਦੇ ਬਾਵਜੂਦ ਵੀ ਉਹ ਹਮੇਸ਼ਾ ਪਰਿਵਾਰ ਲਈ ਮਜ਼ਬੂਤ ਰਹੇ ਅਤੇ ਕਦੇ ਵੀ ਆਪਣੇ ਦੁੱਖ ਨੂੰ ਸਾਹਮਣੇ ਨਹੀਂ ਆਉਣ ਦਿੱਤਾ।
ਉਸ ਨੇ ਸਮਾਜਕ ਰਸਮਾਂ ‘ਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਈ ਵਾਰ ਇਹ ਰੀਤਾਂ ਧੀ ਨੂੰ ਆਪਣੇ ਪਿਤਾ ਨੂੰ ਆਪਣੇ ਤਰੀਕੇ ਨਾਲ ਅਲਵਿਦਾ ਕਹਿਣ ਤੋਂ ਰੋਕ ਦਿੰਦੀਆਂ ਹਨ। ਉਸ ਨੇ ਦੁਖੀ ਮਨ ਨਾਲ ਕਿਹਾ ਕਿ ਹੁਣ ਕੋਈ ਵੀ ਉਸਨੂੰ ਉਸੇ ਤਰ੍ਹਾਂ “ਲਾਡੋ” ਨਹੀਂ ਬੁਲਾਏਗਾ ਅਤੇ ਉਸਦੇ ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
ਇਸ ਦੁਖਦਾਈ ਖ਼ਬਰ ਤੋਂ ਬਾਅਦ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਮਾਨਸੀ ਸ਼ਰਮਾ ਅਤੇ ਹੰਸ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ।






