ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿਥੇ ਵੀ ਜਾਂਦੇ ਨੇ ਆਪਣੇ ਹੁਨਰ ਸਦਕਾ ਦੂਜਿਆਂ ਦੇ ਦਿਲਾਂ ਤੇ ਆਪਣੀ ਛਾਪ ਛੱਡ ਜਾਂਦੇ ਹਨ । ਅਜਿਹੀ ਹੀ ਇੱਕ ਛਾਪ ਛੱਡੀ ਹੈ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਨੇ , ਜਿਨ੍ਹਾਂ ਨੇ ਇਕ ਵਾਰ ਫਿਰ ਤੋਂ ਆਈ ਪੀ ਐਲ ਵਿੱਚ ਪੰਜਾਬ ਕਿੰਗਜ਼ ਵਿੱਚ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ । ਬੇਸ਼ੱਕ ਉਨ੍ਹਾਂ ਦੀ ਟੀਮ ਪਲੇਆਫ਼ ਤੱਕ ਨਹੀਂ ਜਾ ਸਕੀ , ਪਰ ਅਕਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਾਈਆਂ ਗਈਆਂ ਵਿਕਟਾਂ ਨੇ ਉਨ੍ਹਾਂ ਦੀ ਟੀਮ ਨੂੰ ਇੰਡੀਆ ਤਕ ਪਹੁੰਚਾ ਦਿੱਤਾ । ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਅਰਸ਼ਦੀਪ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ ਟਵੰਟੀ ਸੀਰੀਜ਼ ਲਈ ਟੀਮ ਇੰਡੀਆ ਵਿਚ ਹੁਣ ਚੁਣਿਆ ਗਿਆ ਹੈ ।

ਇਸ ਵੱਡੀ ਉਪਲੱਬਧੀ ਤੇ ਪੰਜਾਬ ਕਿੰਗਜ਼ ਦੇ ਸਪਿਨਰ ਹਰਪ੍ਰੀਤ ਬਰਾੜ ਤੇ ਵੱਲੋਂ ਟੀਮ ਇੰਡੀਆ ਵਿੱਚ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ । ਜ਼ਿਕਰਯੋਗ ਹੈ ਕਿ ਅਰਸ਼ਦੀਪ ਨੇ ਕਲ ਜਾਣੀ ਐਤਵਾਰ ਨੂੰ ਹੈਦਰਾਬਾਦ ਖ਼ਿਲਾਫ਼ ਛੱਬੀ ਦੌਡ਼ਾਂ ਤੇ ਤਿੰਨ ਵਿਕਟਾਂ ਲਈਆਂ, ਜਿਸ ਤੋਂ ਬਾਅਦ ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ ।

ਇੰਨਾ ਹੀ ਨਹੀਂ ਸਗੋਂ ਸਨਰਾਈਜ਼ਰਜ਼ ਦੀ ਟੀਮ 8 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਟੀਚਾ 15.1 ਓਵਰਾਂ ‘ਚ ਹਾਸਲ ਕਰ ਲਿਆ। ਜ਼ਿਕਰਯੋਗ ਹੈ ਕਿ ਅਰਸ਼ਦੀਪ ਤੇ ਚੰਗੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹਰਭਜਨ ਸਿੰਘ ਸਾਬਕਾ ਭਾਰਤੀ ਦੇ ਵੱਲੋਂ ਉਸ ਦੀ ਤਾਰੀਫ਼ ਵੀ ਕੀਤੀ ਗਈ ਤੇ ਨਾਲ ਹੀ ਉਸਦੇ ਲਈ ਇਕ ਭਵਿੱਖਬਾਣੀ ਵੀ ਕੀਤੀ ਗਈ ਉਨ੍ਹਾਂ ਕਿਹਾ ਆਈਪੀਐਲ 2022 ਵਿੱਚ ਕਈ ਗੁਣਵੱਤਾ ਵਾਲੇ ਘਰੇਲੂ ਖਿਡਾਰੀਆਂ ਦਾ ਉਭਾਰ ਦੇਖਿਆ ਗਿਆ।

ਜ਼ਿਕਰਯੋਗ ਹੈ ਕਿ ਅਰਸ਼ਦੀਪ ਦੀ ਇਸ ਵੱਡੀ ਉਪਲੱਬਧੀ ਦੇ ਚਲਦੇ ਹੁਣ ਪੰਜਾਬੀ ਭਾਈਚਾਰੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਤੇ ਕਈ ਖਿਡਾਰੀਆਂ ਦੇ ਵੱਲੋਂ ਉਨ੍ਹਾਂ ਨੂੰ ਇਸ ਵੱਡੀ ਉਪਲੱਬਧੀ ਦੇ ਚਲਦੇ ਵਧਾਈ ਦਿੱਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਅਰਸ਼ਦੀਪ ਨੇ ਹਮੇਸ਼ਾ ਹੀ ਆਪਣੀ ਖੇਡ ਤੇ ਜਰੀਏ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਵੱਲੋਂ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕੀਤਾ ਗਿਆ ਹੈ ।


                                       
                            
                                                                   
                                    Previous Postਪੰਜਾਬ ਚ ਹਨੇਰੀ ਮੀਂਹ ਨੇ ਮਚਾਈ ਤਬਾਹੀ ਨਨਾਣ ਭਰਜਾਈ ਨੂੰ ਮਿਲੀ ਏਦਾਂ ਮੌਤ – ਤਾਜਾ ਵੱਡੀ ਖਬਰ
                                                                
                                
                                                                    
                                    Next Postਨਵਜੋਤ ਸਿੱਧੂ ਦੀ ਸਿਹਤ ਹੋਈ ਖਰਾਬ ਲਿਆਂਦਾ ਗਿਆ ਜੇਲ੍ਹ ਚੋਂ ਬਾਹਰ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



