ਆਈ ਤਾਜਾ ਵੱਡੀ ਖਬਰ 

ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਦੋਸਤ ਹੀ ਮਨੁੱਖ ਦੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ , ਜ਼ਿੰਦਗੀ ਵਿੱਚ ਦੋਸਤ ਹੋਣੇ ਬਹੁਤ ਜਰੂਰੀ ਹਨ l ਪਰ ਜੇਕਰ ਦੋਸਤਾਂ ਦੀ ਸੰਗਤ ਮਾੜੀ ਹੋਵੇ ਤਾਂ ਮਨੁੱਖ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ l ਦੱਸਦਿਆਂ ਕਿ ਇੱਕ ਪਤਨੀ ਆਪਣੇ ਪਤੀ ਨੂੰ ਨਾਜਾਇਜ਼ ਕੰਮ ਕਰਨ ਤੋਂ ਰੋਕਦੀ ਸੀ,ਜਿਸ ਕਾਰਨ ਪਤੀ ਨੇ ਦੋਸਤਾਂ ਨਾਲ ਮਿਲਕੇ ਅਜਿਹਾ ਵੱਡਾ ਕਾਂਡ ਕੀਤਾ , ਜਿਸਦੇ ਚਰਚੇ ਚਾਰੇ ਪਾਸੇ ਹੁੰਦੇ ਪਏ ਹਨ l ਮਾਮਲਾ ਮੋਗਾ ਦੇ ਪਿੰਡ ਸ਼ੇਰਪੁਰ ਤਾਇਬਾ ਤੋਂ ਸਾਹਮਣੇ ਆਇਆ ਜਿਥੇ ਅਮਰਜੀਤ ਕੌਰ ਦਾ ਉਸਦੇ ਹੀ ਪਤੀ ਵਲੋਂ ਕਤਲ ਕਰ ਦਿੱਤਾ ਗਿਆ ।

ਮਿਲੀ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਦਾ ਵਿਆਹ ਕਰੀਬ 5 ਸਾਲ ਪਹਿਲਾਂ ਬਲਵਿੰਦਰ ਸਿੰਘ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ। ਉਹੀ ਬਲਵਿੰਦਰ ਨਸ਼ਾ ਵੇਚਣ ਦਾ ਆਦੀ ਸੀ ਇਹਨਾਂ ਹੀ ਨਹੀਂ ਸਗੋ ਉਸਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ |

ਜਿਸ ਕਾਰਨ ਪਤੀ-ਪਤਨੀ ‘ਚ ਝਗੜਾ ਅਕਸਰ ਹੀ ਰਹਿੰਦਾ ਹੈ , ਅਮਰਜੀਤ ਕੌਰ ਆਪਣੇ ਪਤੀ ਬਲਵਿੰਦਰ ਨੂੰ ਇਹ ਕੰਮ ਕਰਨ ਤੋਂ ਰੋਕਦੀ ਸੀ, ਜਿਸ ਕਾਰਨ ਉਸਨੇ ਆਪਣੀ ਪਤਨੀ ਦਾ ਦੋਸਤਾਂ ਨਾਲ ਮਿਲ ਕੇ ਕਤਲ ਕਰ ਦਿੱਤਾ ,ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਬਲਵਿੰਦਰ ਸਿੰਘ ਨੇ.

ਆਪਣੀ ਪਤਨੀ ਨੂੰ ਕਿਹਾ ਕਿ ਉਸ ਨੇ ਕਿਸੇ ਕੰਮ ਲਈ ਥੋੜ੍ਹੀ ਦੂਰ ਜਾਣਾ ਹੈ ਅਤੇ ਉਹ ਉਸ ਦੇ ਨਾਲ ਚੱਲ ਪਿਆ। ਉਸ ਨੇ ਕਿਹਾ ਕਿ ਉਹ ਇਕ ਘੰਟੇ ਵਿਚ ਵਾਪਸ ਪਿੰਡ ਆ ਜਾਵੇਗਾ, ਤਾਂ ਪਤਨੀ ਅਮਰਜੀਤ ਕੌਰ ਆਪਣੇ ਪਤੀ ਨਾਲ ਗਈ ਅਤੇ ਕੁਝ ਹੀ ਦੂਰੀ ‘ਤੇ ਉਸ ਦੇ ਸਾਥੀਆਂ ਨੂੰ ਬਲਵਿੰਦਰ ਸਿੰਘ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਲਟਕਾਇਆ ਗਿਆ , ਪਰ ਪੁਲਿਸ ਨੇ ਹੁਣ ਇਸ ਕਤਲ ਗੁਥੀ ਨੂੰ ਸੁਲਜਾ ਲਿਆ ਤੇ ਦੋਸ਼ੀਆਂ ਨੂੰ ਹੁਣ ਗਿਰਫ਼ਤਾਰ ਕਰ ਲਿਆ ਹੈ l


                                       
                            
                                                                   
                                    Previous Postਦੁਨੀਆ ਦਾ ਇਕ ਅਜਿਹਾ ਦਰੱਖ਼ਤ ਜਿਸ ਤੇ ਲੱਗੇ ਹਨ ਸਿੱਕੇ, ਏਨੇ ਸੋ ਸਾਲ ਪੁਰਾਣਾ ਹੈ ਇਤਿਹਾਸ
                                                                
                                
                                                                    
                                    Next Postਪੰਜਾਬ: ਤਾਂਤਰਿਕ ਦੇ ਕਹਿਣ ਤੇ ਔਲਾਦ ਪ੍ਰਾਪਤੀ ਲਈ ਕੀਤੀ ਸੀ ਘਿਨੌਣੀ ਕਰਤੂਤ, ਕੋਰਟ ਨੇ ਸੁਣਾਈ ਇਹ ਸਖਤ ਸਜ਼ਾ
                                                                
                            
               
                            
                                                                            
                                                                                                                                            
                                    
                                    
                                    



