ਆਈ ਤਾਜ਼ਾ ਵੱਡੀ ਖਬਰ 

ਡਾਕਟਰ ਨੂੰ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ । ਇੱਕ ਡਾਕਟਰ ਹੀ ਹੁੰਦਾ ਹੈ ਜੋ ਇਨਸਾਨ ਦੀ ਜ਼ਿੰਦਗੀ ਬਚਾ ਸਕਦਾ ਹੈ । ਪਰ ਕਈ ਵਾਰ ਡਾਕਟਰਾਂ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀ ਕਾਰਨ ਹਾਦਸੇ ਵਾਪਰ ਜਾਂਦੇ ਹਨ, ਜਿਸ ਦੇ ਚੱਲਦੇ ਮਰੀਜ਼ ਦੀ ਜਾਨ ਤੱਕ ਚਲੀ ਜਾਂਦੀ ਹੈ । ਜਿਸ ਕਾਰਨ ਪੀਡ਼ਤ ਪਰਿਵਾਰ ਦੇ ਵੱਲੋਂ ਕਈ ਵਾਰ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਹੰਗਾਮਾ ਵੀ ਕੀਤਾ ਜਾਂਦਾ ਹੈ ਅਤੇ ਅਜਿਹਾ ਹੀ ਮਾਮਲਾ ਪੰਜਾਬ ਦੇ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਸੰਗਰੂਰ ਦੇ ਨਾਲ ਲਗਦੇ ਧੂਰੀ ਦੇ ਪਿੰਡ ਕੱਕੜਵਾਲ ਦੇ ਪਰਿਵਾਰ ਨੇ ਡਾਕਟਰਾਂ ਦੀ ਅਣਗਹਿਲੀ ਕਰ ਆਪਣੇ ਬੇਟੇ ਦੀ ਮੌਤ ਦਾ ਦੋਸ਼ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਲਗਾਇਆ ।

ਹੁਣ ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ , ਪਰ ਰਾਤ ਭਰ ਕਿਸੇ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ । ਜਿਸ ਕਾਰਨ ਉਸ ਦੀ ਸਵੇਰੇ ਮੌਤ ਹੋ ਗਈ । ਬੇਟੇ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਖੜੋਤੇ ਹੋਏ ਮ੍ਰਿਤਕ ਦੇ ਪਿਤਾ ਦੋਸ਼ੀ ਡਾਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਨਜ਼ਰ ਆਏ ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਕੱਕੜਵਾਲ ਚ ਗੁਰਪ੍ਰੀਤ ਦੀ ਸੜਕ ਹਾਦਸੇ ਚ ਮੌਤ ਹੋਈ ਸੀ ਤੇ ਪਿਤਾ ਅਨੁਸਾਰ ਉਨ੍ਹਾਂ ਦਾ ਲੜਕਾ ਪਿੰਡ ਦੇ ਬਾਹਰ ਆਪਣੀ ਮੋਟਰਸਾਈਕਲ ਤੇ ਖੜ੍ਹਾ ਸੀ ਤੇ ਗੱਡੀ ਨੇ ਉਸ ਵਿੱਚ ਆ ਕੇ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਦਿੱਲੀ ਦੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੰਗਰੂਰ ਦੇ ਸਰਕਾਰੀ ਹਸਪਤਾਲ ਚ ਰਾਤ ਸਮੇਂ ਉਸ ਦੇ ਐਕਸ ਰੇ ਅਤੇ ਸਿਟੀ ਸਕੈਨ ਕਰਵਾਏ ਗਏ ।

ਪਰ ਰਾਤ ਭਰ ਉਸ ਨੂੰ ਦੇਖਣ ਲਈ ਨਹੀਂ ਆਇਆ ਜਿਸ ਕਾਰਨ ਸਵੇਰੇ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ । ਜਿਸ ਦੇ ਚੱਲਦੇ ਪੀੜਤ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਇਸ ਨੌਜਵਾਨ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ।

Home  ਤਾਜਾ ਖ਼ਬਰਾਂ  ਪੰਜਾਬ: ਹਸਪਤਾਲ ਚ ਇਲਾਜ ਦੌਰਾਨ ਹੋਈ ਨਵ ਵਿਆਹੇ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ ਅਤੇ ਡਾਕਟਰਾਂ ਤੇ ਲਾਏ ਦੋਸ਼
                                                      
                              ਤਾਜਾ ਖ਼ਬਰਾਂ                               
                              ਪੰਜਾਬ: ਹਸਪਤਾਲ ਚ ਇਲਾਜ ਦੌਰਾਨ ਹੋਈ ਨਵ ਵਿਆਹੇ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ ਅਤੇ ਡਾਕਟਰਾਂ ਤੇ ਲਾਏ ਦੋਸ਼
                                       
                            
                                                                   
                                    Previous Postਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ- ਇੰਡਸਟਰੀ ਚ ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ, ਹੋਈ ਸਕੇ ਭੈਣ ਭਰਾ ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    




