ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਪੜ੍ਹਾਈ ਦਾ ਮਿਆਰ ਕਾਫ਼ੀ ਡਾ-ਵਾਂ-ਡੋ-ਲ ਦੇਖਣ ਨੂੰ ਮਿਲਿਆ। ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਵਾਇਰਸ ਦੀ ਦਸਤਕ ਹੋਣ ਕਾਰਨ ਪੜਾਈ ਦਾ ਰਿਸ਼ਤਾ ਨਾਤਾ ਵਿਦਿਆਰਥੀਆਂ ਦੇ ਨਾਲ ਅਸਹਿਜ ਮਹਿਸੂਸ ਕੀਤਾ ਗਿਆ। ਪਰ ਫਿਰ ਵੀ ਵਿਦਿਆਰਥੀਆਂ ਨੂੰ ਲਗਾਤਾਰ ਪੜ੍ਹਾਈ ਨਾਲ ਜੋੜਨ ਵਾਸਤੇ ਆਨਲਾਈਨ ਮਾਧਿਅਮ ਦਾ ਇਸਤੇਮਾਲ ਕੀਤਾ ਗਿਅਾ। ਹੁਣ ਅਗਲੇ ਸਾਲ ਦੀ ਸ਼ੁਰੂਆਤ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਸਬੰਧੀ ਕੁਝ ਜ਼ਰੂਰੀ ਐਲਾਨ ਕੀਤਾ ਗਿਆ ਹੈ।
ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਵਿੱਚ ਦਸਵੀਂ ਸ਼੍ਰੇਣੀ ਦੀਆਂ ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਕੰਪਾਰਟਮੈਂਟ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਕੈਟਾਗਰੀਆਂ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਰੀ ਅਪੀਅਰ ਕੈਟਾਗਰੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸਾਂ ਭਰਨ ਦੀ ਸਮਾਂ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਪ੍ਰੀਖਿਆਵਾਂ ਦੇ ਕੰਟਰੋਲਰ ਸ੍ਰੀ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਾਸਤੇ ਵਾਧੂ ਵਿਸ਼ਾ ਕੈਟੇਗਰੀ ਅਧੀਨ ਫਾਰਮ ਭਰਨ ਵਾਲੇ ਹਰ ਪ੍ਰੀਖਿਆਰਥੀ ਨੂੰ 1050 ਰੁਪਏ ਅਤੇ ਕਾਰ ਗੁਜ਼ਾਰੀ ਵਧਾਉਣ ਸਬੰਧੀ 1700 ਰੁਪਏ ਫੀਸ ਲਈ ਜਾਵੇਗੀ। ਇਸੇ ਤਰ੍ਹਾਂ ਹੀ ਬਾਰਵੀਂ ਕਲਾਸ ਦੀ ਪ੍ਰੀਖਿਆ ਵਾਸਤੇ ਬੋਰਡ ਵੱਲੋਂ ਵਾਧੂ ਵਿਸ਼ਾ, ਕੰਪਾਰਮੈਂਟ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਰੀ ਅਪੀਅਰ ਦੀ ਪ੍ਰੀਖਿਆ ਵਾਸਤੇ ਫਾਰਮ ਦੀ ਫੀਸ 1350 ਅਤੇ ਕਾਰ ਗੁਜ਼ਾਰੀ ਵਧਾਉਣ ਵਾਸਤੇ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਤੋਂ ਲਏ ਜਾਣਗੇ।
ਇਨਾਂ ਫਾਰਮਾਂ ਅਤੇ ਫੀਸਾਂ ਨੂੰ ਜਮ੍ਹਾਂ ਕਰਵਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੀਖਿਆਵਾਂ ਕੰਟੋਰਲ ਨੇ ਦੱਸਿਆ ਕਿ ਉਪਰੋਕਤ ਦਸਵੀਂ ਅਤੇ ਬਾਰਵੀਂ ਦੋਵਾਂ ਸ਼੍ਰੇਣਿਆਂ ਵਾਸਤੇ ਬਿਨਾ ਕੋਈ ਲੇਟ ਫੀਸ ਆਨਲਾਈਨ ਫੀਸ ਭਰਨ ਦੀ ਆਖਰੀ ਤਰੀਕ 11 ਜਨਵਰੀ 2021 ਹੋਵੇਗੀ ਅਤੇ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਤਾਰੀਖ਼ 18 ਜਨਵਰੀ 2021 ਹੈ। ਇਸ ਤਾਰੀਖ਼ ਤੋਂ ਬਾਅਦ 1000 ਰੁਪਏ ਲੇਟ ਫੀਸ ਦੇ ਨਾਲ ਆਨਲਾਈਨ ਮਾਧਿਅਮ ਰਾਹੀਂ ਪ੍ਰੀਖਿਆ ਫੀਸ ਜਮਾਂ ਕਰਵਾਉਣ ਦੀ ਅੰਤਿਮ ਤਾਰੀਖ 18 ਜਨਵਰੀ 2021 ਇਹਨਾਂ ਪ੍ਰੀਖਿਆ ਫਾਰਮਾਂ ਨੂੰ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 25 ਜਨਵਰੀ 2021 ਹੋਵੇਗੀ।
ਇਸ ਤੋਂ ਬਾਅਦ ਤੀਸਰੇ ਤੇ ਆਖਰੀ ਮੌਕਾ ਵੀ ਦਿੱਤਾ ਜਾਵੇਗਾ ਜਿਸ ਦੌਰਾਨ 2000 ਲੇਟ ਫੀਸ ਨਾਲ ਆਨਲਾਈਨ ਫੀਸ 25 ਜਨਵਰੀ 2021 ਅਤੇ ਫਾਰਮ 1 ਫਰਵਰੀ 2021 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਦੌਰਾਨ ਸਾਰੀ ਫੀਸ ਕੇਵਲ ਆਨਲਾਈਨ, ਡੈਬਿਟ ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀਂ ਹੀ ਜਮ੍ਹਾ ਕਰਵਾਈ ਜਾਵੇਗੀ। ਪ੍ਰੀਖਿਆਰਥੀਆਂ ਦੇ ਰੋਲ ਨੰਬਰ ਬੋਰਡ ਦੀ ਵੈੱਬਸਾਈਟ ਉੱਪਰ ਹੀ ਉਪਲਬਧ ਹੋਣਗੇ।
Previous Postਪੰਜਾਬ ਲਈ ਆਈ 28 ਦਸੰਬਰ ਅਤੇ 29 ਦਸੰਬਰ ਬਾਰੇ ਵੱਡੀ ਖਬਰ – ਹੋਇਆ ਇਹ ਐਲਾਨ
Next Postਪੰਜਾਬ : 31 ਜਨਵਰੀ ਬਾਰੇ ਹੋ ਗਿਆ ਇਹ ਵੱਡਾ ਐਲਾਨ, ਲੋਕਾਂ ਚ ਖੁਸ਼ੀ ਦੀ ਲਹਿਰ