ਚੰਡੀਗੜ੍ਹ | ਅਗਸਤ ਮਹੀਨੇ ਦੌਰਾਨ ਰੱਖੜੀ ਅਤੇ 15 ਅਗਸਤ ਸਮੇਤ ਕਈ ਛੁੱਟੀਆਂ ਦਾ ਆਨੰਦ ਮਾਣਨ ਤੋਂ ਬਾਅਦ ਹੁਣ ਸਤੰਬਰ ਵਿੱਚ ਕੰਮਕਾਜ ਦੀ ਰੁਟੀਨ ਮੁੜ ਸ਼ੁਰੂ ਹੋ ਚੁੱਕੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਇਕ ਹੋਰ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ 15 ਸਤੰਬਰ 2026, ਮੰਗਲਵਾਰ ਨੂੰ ਸੰਵਤਸਰੀ ਦਿਵਸ ਦੇ ਮੌਕੇ ’ਤੇ ਰਾਖਵੀਂ ਛੁੱਟੀ (Restricted Holiday-RH) ਦਿੱਤੀ ਗਈ ਹੈ। ਇਹ ਛੁੱਟੀ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਪੰਚਾਇਤੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਲਈ ਲਾਗੂ ਹੋਵੇਗੀ।
ਹਾਲਾਂਕਿ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ 15 ਸਤੰਬਰ ਦੀ ਇਹ ਰਾਖਵੀਂ ਛੁੱਟੀ ਸਕੂਲਾਂ, ਕਾਲਜਾਂ ਅਤੇ ਬੈਂਕਾਂ ’ਤੇ ਲਾਗੂ ਨਹੀਂ ਹੋਵੇਗੀ। ਇਸ ਲਈ ਇਨ੍ਹਾਂ ਸੰਸਥਾਵਾਂ ਵਿੱਚ ਆਮ ਵਾਂਗ ਕੰਮਕਾਜ ਜਾਰੀ ਰਹੇਗਾ।
ਪੰਜਾਬ ਸਰਕਾਰ ਦੀ 2026 ਦੀ ਅਧਿਕਾਰਤ ਛੁੱਟੀਆਂ ਦੀ ਸੂਚੀ ਵਿੱਚ 15 ਸਤੰਬਰ ਨੂੰ ‘Samvatsari Day’ ਵਜੋਂ ਦਰਜ ਕੀਤਾ ਗਿਆ ਹੈ। ਸੰਵਤਸਰੀ ਜੈਨ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ, ਜਿਸ ਨੂੰ ਪਰਿਆਪੂਜਨ ਅਤੇ ਸੰਵਤਸਰੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਤਰ੍ਹਾਂ 15 ਸਤੰਬਰ ਨੂੰ ਸਰਕਾਰੀ ਮੁਲਾਜ਼ਮ ਰਾਖਵੀਂ ਛੁੱਟੀ ਦਾ ਲਾਭ ਲੈ ਸਕਣਗੇ, ਜਦਕਿ ਸਕੂਲ, ਕਾਲਜ ਅਤੇ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।







