ਆਈ ਤਾਜਾ ਵੱਡੀ ਖਬਰ 

ਸੂਬੇ ਅੰਦਰ ਨੌਜਵਾਨਾਂ ਨੂੰ ਮੁੱਖ ਮੰਤਰੀ ਵੱਲੋਂ ਰੋਜ਼ਗਾਰ ਮੁਹਈਆ  ਕਰਵਾਇਆ ਜਾ ਰਿਹਾ। ਜਿਸ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਖੁਸ਼ਖਬਰੀ ਦਿੱਤੀ ਜਾ ਰਹੀ ਹੈ। ਜਿਸ ਨਾਲ ਨੌਜਵਾਨ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ

ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ‘ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਐਜੂਕੇਸ਼ਨ ਪ੍ਰੋਵਾਈਡਰਾਂ, ਐਜੂਕੇਸ਼ਨ ਵਾਲੰਟੀਅਰਾਂ, ਈ. ਜੀ. ਐੱਸ. ਵਾਲੰਟੀਅਰਾਂ, ਏ.ਆਈ.ਈ. ਵਾਲੰਟੀਅਰਾਂ ਤੇ ਐੱਸ.ਟੀ.ਆਰ. ਵਾਲੰਟੀਅਰਾਂ ਨੂੰ ਰੈਗੂਲਰ ਅਧਿਆਪਕ ਬਣਨ ਦਾ ਵੀ ਸੁਨਹਿਰਾ ਮੌਕਾ ਮਿਲ ਗਿਆ ਹੈ।

ਇਸ ਵਿੱਚ ਉਮਰ ਸੀਮਾ ਤੋਂ ਵੀ ਛੋਟ ਦਿਤੀ ਗਈ ਹੈ। ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਦੇਸ਼ ਦੇ ਪਹਿਲੇ ਸੂਬੇ ਵਜੋਂ ਨਵੰਬਰ 2017 ਵਿਚ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੱਕੇ ਅਧਿਆਪਕ ਦੇਣ ਲਈ 8393 ਅਸਾਮੀਆਂ ਦੀ ਭਰਤੀ ਡਾਇਰੈਕਟੋਰੇਟ ਪੰਜਾਬ ਅਧੀਨ ਜਨਤਕ ਨਿਯੁਕਤੀਆਂ ਤਹਿਤ 1 ਦਸੰਬਰ ਤੋਂ 20 ਦਸੰਬਰ ਤੱਕ ਯੋਗ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕਰ ਲਈ ਗਈ ਹੈ।

ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਸਿੱਖਿਆ ਤਿੰਨ ਸਾਲ ਪਹਿਲਾਂ ਆਰੰਭ ਕੀਤੀ ਗਈ ਸੀ, ਜਿਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆਏ ਹਨ।  ਅਧਿਆਪਕਾਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨਾਲ ਛੋਟੇ ਬੱਚਿਆਂ ਲਈ ਪੱਕੇ ਅਧਿਆਪਕਾਂ ਦੀ ਮੰਗ ਨੂੰ ਪੂਰਿਆ ਜਾਵੇਗਾ।


                                       
                            
                                                                   
                                    Previous Postਪੰਜਾਬ ਚ ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                                
                                                                    
                                    Next Postਮਾੜੀ ਖਬਰ : ਇਥੇ ਪਿਓ ਨੇ ਆਪਣੇ 3 ਬੱਚਿਆਂ ਨੂੰ ਸੁਟਿਆ ਨਹਿਰ ਚ ਹੋ ਰਹੀਆਂ ਭਾਲਾਂ
                                                                
                            
               
                            
                                                                            
                                                                                                                                            
                                    
                                    
                                    




