ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਜਿੱਥੇ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਨਾਲ ਸਮੁੱਚੇ ਸੰਸਾਰ ਵਿੱਚ ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਕਿਉਂਕਿ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਦੋਸ਼ੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿੱਥੇ ਉਸ ਨੂੰ ਕਾਬੂ ਕੀਤਾ ਗਿਆ ਅਤੇ ਕੁੱਟ ਮਾਰ ਵਿੱਚ ਉਸਦੀ ਮੌਤ ਹੋ ਗਈ। ਉਥੇ ਹੀ ਅਜਿਹੀ ਘਟਨਾ ਅਗਲੇ ਹੀ ਦਿਨ ਐਤਵਾਰ ਸਵੇਰ ਨੂੰ ਕਪੂਰਥਲਾ ਤੋਂ ਸਾਹਮਣੇ ਆਈ। ਇਸੇ ਤਰ੍ਹਾਂ ਹੀ ਮੰਗਲਵਾਰ ਨੂੰ ਲੁਧਿਆਣਾ ਦੇ ਵਿੱਚ ਵੀ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ।

ਇਸ ਤਰ੍ਹਾਂ ਦੀ ਘਟਨਾ ਹੀ ਬੁੱਧਵਾਰ ਨੂੰ ਅਜਨਾਲਾ ਤੋਂ ਸਾਹਮਣੇ ਆਈ ਜਿੱਥੇ ਮੰਦਰ ਵਿਚ ਚੋਰਾਂ ਵੱਲੋਂ ਬੇਅਦਬੀ ਕੀਤੀ ਗਈ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਪੰਜਾਬ ਵਿੱਚ ਇਥੇ ਰਾਤ ਨੂੰ 12 ਵਜੇ ਬੇਅਦਬੀ ਬਾਰੇ ਫ਼ੋਨ ਆਇਆ ਹੈ। ਇਸ ਸਮੇਂ ਜਿਥੇ ਸਮੁੱਚੇ ਦੇਸ਼ ਵਿੱਚ ਮਸੀਹੀ ਭਾਈਚਾਰੇ ਵੱਲੋਂ ਕ੍ਰਿਸਮਸ ਦੇ ਤਿਉਹਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕੱਲ ਰਾਤ ਜਲੰਧਰ ਤੇ ਵਿੱਚ ਬਾਈਬਲ ਨਾਲ ਸਬੰਧਤ ਅਣਸੁਖਾਵੀਂ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੇ ਕੁੱਝ ਪੰਨੇ ਫੋਲਡ ਕਰਕੇ ਸਕਾਈਲਾਰਕ ਚੌਕ ਦੇ ਨੇੜੇ ਸੁੱਟ ਕੇ ਬੇਅਦਬੀ ਕੀਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਸ਼ਰੀਫ਼ ਮਸੀਹ 53 ਸਾਲਾ, ਵਾਸੀ ਗੋਬਿੰਦ ਸਿੰਘ ਐਵੇਨਿਊ ਵੱਲੋਂ ਪੁਲਸ ਨੂੰ ਦਿੱਤੀ ਗਈ ਹੈ ਜਿਸ ਨੂੰ ਕਿਸੇ ਵੱਲੋਂ ਰਾਤ ਦੇ ਸਮੇਂ ਫੋਨ ਕਰਕੇ ਇਸ ਘਟਨਾ ਬਾਰੇ ਦੱਸਿਆ ਗਿਆ ਸੀ। ਜਿੱਥੇ ਉਹ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਮੈਂਬਰ ਹਨ ਉਥੇ ਹੀ ਉਨ੍ਹਾਂ ਵੱਲੋਂ ਕੁਝ ਸਾਥੀਆਂ ਸਮੇਤ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਸੀ।

ਜਿੱਥੇ ਉਨ੍ਹਾਂ ਦੇਖਿਆ ਕਿ ਪਵਿੱਤਰ ਬਾਈਬਲ ਦੀਆਂ ਕੁਝ ਆਇਤਾਂ ਨੂੰ ਕਿਸੇ ਗੈਰ ਸਮਾਜਿਕ ਅਨਸਰਾਂ ਵੱਲੋਂ ਤੋੜ ਮਰੋੜ ਕੇ ਸੜਕ ਤੇ ਸੁੱਟਿਆ ਗਿਆ ਹੈ। ਝੋਕੇ ਲੱਗ ਰਿਹਾ ਸੀ ਕਿਸੇ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਹੈ। ਕੀਤੀ ਗਈ ਇਸ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਬਾਈਬਲ ਦੀਆਂ ਆਇਤਾਂ ਨੂੰ ਸੜਕ ਤੇ ਸੁੱਟਿਆ ਗਿਆ ਉਥੇ ਹੀ ਇਨ੍ਹਾਂ ਦੇ ਉਪਰ ਦੀ ਵਾਹਨ ਲੰਘ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਅਜਿਹੇ ਅਨਸਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ : ਰਾਤ 12 ਵਜੇ ਆਇਆ ਬੇਅਦਬੀ ਨੂੰ ਲੈ ਕੇ ਇਹ ਫੋਨ ਕਾਲ ਜਾ ਕੇ ਦੇਖਿਆ ਉਡੇ ਹੋਸ਼ – ਪੁਲਸ ਕਰ ਰਹੀ ਕਾਰਵਾਈ
                                                      
                              ਤਾਜਾ ਖ਼ਬਰਾਂ                               
                              ਪੰਜਾਬ : ਰਾਤ 12 ਵਜੇ ਆਇਆ ਬੇਅਦਬੀ ਨੂੰ ਲੈ ਕੇ ਇਹ ਫੋਨ ਕਾਲ ਜਾ ਕੇ ਦੇਖਿਆ ਉਡੇ ਹੋਸ਼ – ਪੁਲਸ ਕਰ ਰਹੀ ਕਾਰਵਾਈ
                                       
                            
                                                                   
                                    Previous Postਪੰਜਾਬ ਬੰਦ ਕਰਨ ਨੂੰ ਲੈ ਕੇ ਆਈ ਵੱਡੀ ਖਬਰ – ਇਹਨਾਂ ਵਲੋਂ ਹੋ ਗਿਆ ਇਹ ਐਲਾਨ
                                                                
                                
                                                                    
                                    Next Postਸੰਨੀ ਦਿਓਲ ਦੀ ਫਿਲਮ ‘ਗਦਰ 2’ ਦਾ ਕਰਕੇ ਪੈ ਗਿਆ ਇਹ ਸਿਆਪਾ ਸਾਰੇ ਪਾਸੇ ਹੋ ਗਈ ਚਰਚਾ
                                                                
                            
               
                            
                                                                            
                                                                                                                                            
                                    
                                    
                                    




