ਆਈ ਤਾਜਾ ਵੱਡੀ ਖਬਰ 

10 ਅਪ੍ਰੈਲ ਨੂੰ ਪੰਜਾਬ ਦੇ ਜਿਲਾ ਜਲੰਧਰ ਦੇ ਵੈਸਟ ਹਲਕੇ ਤੋਂ ਜਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਿਆ ਹੈ l ਜਿਸ ਐਲਾਨ ਦੇ ਨਾਲ ਹੀ ਚੋਣ ਬਿਗੁਲ ਵੀ ਵੱਜ ਚੁੱਕਿਆ ਹੈ l ਉਧਰ ਚੋਣ ਤਿਆਰੀਆਂ ਵਿਚਾਲੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੱਡਾ ਸਦਮਾ ਲੱਗਿਆ ਹੈ, ਕਿਉਂਕਿ ਉਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਦਰਅਸਲ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਪਤਨੀ ਨੂੰ ਡੂੰਘਾ ਸਦਮਾ ਉਸ ਵੇਲੇ ਲੱਗਾ, ਜਦੋਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹੁਰੇ ਰਾਕੇਸ਼ ਕੁਮਾਰ ਯਾਦਵ ਦਾ ਦਿਹਾਂਤ ਹੋ ਗਿਆ ਹੈ।

ਜਿਸ ਦੁੱਖਦਾਈ ਖਬਰ ਦੀ ਜਾਣਕਾਰੀ ਖੁਦ ਮੰਤਰੀ ਬੈਂਸ ਵੱਲੋਂ ਦਿੱਤੀ ਗਈ l ਇਸ ਸਬੰਧੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਟਵੀਟ ਕੀਤਾ ਗਿਆ l ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਦਿਆਂ ਹੋਇਆਂ ਲਿਖਿਆ ਹੈ ਕਿ ਬੜੇ ਹੀ ਦੁੱਖ ਨਾਲ ਮੈਂ ਆਪਣੇ ਸਹੁਰਾ ਸਾਹਿਬ ਰਾਕੇਸ਼ ਕੁਮਾਰ ਯਾਦਵ ਜੀ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰ ਰਿਹਾ ਹਾਂ ।

ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਰਿਵਾਰ ਲਈ ਤੁਹਾਡੀ ਦਿਆਲਤਾ, ਤਾਕਤ ਅਤੇ ਅਟੁੱਟ ਪਿਆਰ ਕਦੇ ਨਹੀਂ ਭੁਲਾਇਆ ਜਾ ਸਕੇਗਾ ਅਤੇ ਤੁਹਾਡੀ ਕਮੀ ਹਮੇਸ਼ਾ ਰੜਕਦੀ ਰਹੇਗੀ। ਉਨਾਂ ਦੇ ਇਸ ਟਵੀਟ ਦੇ ਕਰਨ ਤੋਂ ਬਾਅਦ ਹੁਣ ਕਮੈਂਟਾਂ ਦੇ ਵਿੱਚ ਲੋਕਾਂ ਦੇ ਲੋਕ ਉਹਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ, ਤੇ ਆਖਿਆ ਜਾ ਰਿਹਾ ਹੈ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l

ਇੱਥੇ ਦੱਸਦਿਆ ਕਿ ਮੰਤਰੀ ਹਰਜੋਤ ਬੈਂਸ ਦਾ ਵਿਆਹ ਆਈ. ਪੀ. ਐੱਸ. ਅਧਿਕਾਰੀ ਜੋਤੀ ਯਾਦਵ ਨਾਲ ਪਿਛਲੇ ਸਾਲ ਮਾਰਚ ਮਹੀਨੇ ਹੋਇਆ ਸੀ, ਦੋਵੇਂ ਚੰਗਾ ਜੀਵਨ ਬਤੀਤ ਕਰਦੇ ਪਏ ਸੀ, ਪਰ ਇਸ ਬੁਰੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਡੂੰਘੇ ਸਦਮੇ ਵਿੱਚ ਹਨ ।


                                       
                            
                                                                   
                                    Previous Postਇਥੇ ICU ਚ ਪਿਤਾ ਦੇ ਸਾਹਮਣੇ ਹੋਇਆ ਧੀ ਦਾ ਅਨੌਖਾ ਵਿਆਹ , ਡਾਕਟਰ ਤੇ ਨਰਸ ਬਣੇ ਬਰਾਤੀ
                                                                
                                
                                                                    
                                    Next Postਪੰਜਾਬ : ਖੇਤਾਂ ਚ ਕੰਮ ਕਰਨ ਗਏ ਕਿਸਾਨ ਨੂੰ ਮੌਤ ਇੰਝ ਲੈ ਜਾਵੇਗੀ ਆਪਣੇ ਨਾਲ ਕਦੇ ਸੋਚਿਆ ਨਹੀਂ ਸੀ
                                                                
                            
               
                            
                                                                            
                                                                                                                                            
                                    
                                    
                                    



