ਧਰਮਕੋਟ :
66 ਕੇ.ਵੀ. ਸਬ-ਸਟੇਸ਼ਨ ਕੋਟ ਮੁਹੰਮਦ ਖਾਂ ਅਤੇ 66 ਕੇ.ਵੀ. ਸਬ-ਸਟੇਸ਼ਨ ਅਮੀਵਾਲਾ ਤੋਂ ਚੱਲਦੇ ਸਾਰੇ 11 ਕੇ.ਵੀ. ਏ.ਪੀ. (ਖੇਤੀਬਾੜੀ), ਅਰਬਨ ਅਤੇ ਯੂ.ਪੀ.ਐੱਸ. ਫੀਡਰਾਂ ਦੀ ਬਿਜਲੀ ਸਪਲਾਈ ਸਾਲਾਨਾ ਜ਼ਰੂਰੀ ਮੁਰੰਮਤ ਦੇ ਚਲਦਿਆਂ 16 ਜਨਵਰੀ ਨੂੰ ਸਵੇਰੇ 10:30 ਤੋਂ ਦੁਪਹਿਰ 2:30 ਵਜੇ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 4:30 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਸੁਖਚੈਨ ਸਿੰਘ, ਐੱਸ.ਡੀ.ਓ., ਪੀ.ਐੱਸ.ਪੀ.ਸੀ.ਐੱਲ. ਧਰਮਕੋਟ ਵੱਲੋਂ ਦਿੱਤੀ ਗਈ ਹੈ।
ਨੂਰਪੁਰਬੇਦੀ :
ਪੰਜਾਬ ਰਾਜ ਪਾਵਰਕਾਮ ਲਿਮਿਟਡ ਉਪ-ਸੰਚਾਲਨ ਮੰਡਲ ਸਿੰਘਪੁਰ (ਨੂਰਪੁਰਬੇਦੀ) ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਲਾਜ਼ਮੀ ਮੁਰੰਮਤ ਲਈ ਪ੍ਰਾਪਤ ਪਰਮਿਟ ਅਧੀਨ 11 ਕੇ.ਵੀ. ਨੂਰਪੁਰਬੇਦੀ ਫੀਡਰ ਨਾਲ ਸੰਬੰਧਤ ਪਿੰਡ ਸੈਣੀਮਾਜਰਾ, ਜੇਤੇਵਾਲ (ਸਿੰਬਲ ਮਾਜਰਾ) ਅਤੇ ਨੂਰਪੁਰਬੇਦੀ ਵਿੱਚ 16 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਕੰਮ ਦੇ ਦੌਰਾਨ ਸਮੇਂ ਵਿੱਚ ਘਟ-ਵਾਧ ਹੋ ਸਕਦੀ ਹੈ, ਇਸ ਲਈ ਖਪਤਕਾਰਾਂ ਨੂੰ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ।
ਟਾਂਡਾ ਉੜਮੁੜ :
ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਦੇ ਅਧੀਨ 132 ਕੇ.ਵੀ. ਬਿਜਲੀ ਘਰ ਟਾਂਡਾ ਤੋਂ ਚੱਲਦੇ 11 ਕੇ.ਵੀ. ਹਰਸੀ ਪਿੰਡ ਫੀਡਰ ਦੀ ਬਿਜਲੀ ਸਪਲਾਈ 16 ਜਨਵਰੀ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਖਵੰਤ ਸਿੰਘ ਨੇ ਦਿੱਤੀ। ਇਸ ਕਾਰਨ ਰਸੂਲਪੁਰ, ਜੌਹਲਾਂ, ਹਰਸੀ ਪਿੰਡ ਅਤੇ ਨੰਗਲ ਖੁੰਗਾ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਅਧਿਕਾਰੀਆਂ ਵੱਲੋਂ ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਕੋਟਕਪੂਰਾ :
ਇੰਜੀਨੀਅਰ ਚੁਨੀਸ਼ ਜੈਨ, ਐੱਸ.ਡੀ.ਓ. ਸਿਟੀ ਸਬ-ਡਿਵੀਜ਼ਨ ਪੀ.ਐੱਸ.ਪੀ.ਸੀ.ਐੱਲ. ਕੋਟਕਪੂਰਾ ਨੇ ਦੱਸਿਆ ਕਿ 132 ਕੇ.ਵੀ. ਗਰਿੱਡ ਕੋਟਕਪੂਰਾ-1 ਤੋਂ ਚੱਲਦੇ 11 ਕੇ.ਵੀ. ਫੈਕਟਰੀ ਰੋਡ ਅਤੇ ਗੋਬਿੰਦ ਇਸਟੇਟ ਫੀਡਰ ਜ਼ਰੂਰੀ ਮੁਰੰਮਤ ਦੇ ਚਲਦਿਆਂ 17 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਦੌਰਾਨ ਮੁਕਤਸਰ ਰੋਡ, ਫੈਕਟਰੀ ਰੋਡ, ਮੁਹੱਲਾ ਨਿਰਮਨਪੁਰਾ, ਗੋਬਿੰਦਪੁਰੀ, ਚੋਪੜਾ ਬਾਗ਼, ਹਰੀਨੌ ਰੋਡ, ਮਾਲ ਗੋਦਾਮ ਰੋਡ ਅਤੇ ਫੌਜੀ ਰੋਡ ਸਮੇਤ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਦੇਵੀਗੜ੍ਹ :
ਪੀ.ਐੱਸ.ਪੀ.ਸੀ.ਐੱਲ. ਉਪ-ਮੰਡਲ ਦਫਤਰ ਦੇਵੀਗੜ੍ਹ ਦੇ ਸਹਾਇਕ ਇੰਜੀਨੀਅਰ (ਸੰਚਾਲਣ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਗਰਿੱਡ ਭੁੰਨਰਹੇੜੀ ਅਤੇ 66 ਕੇ.ਵੀ. ਲਾਈਨ ਉੱਤੇ ਜ਼ਰੂਰੀ ਕੰਮ ਕਰਨ ਲਈ ਇਸ ਗਰਿੱਡ ਤੋਂ ਚੱਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ 16 ਜਨਵਰੀ ਤੋਂ 21 ਜਨਵਰੀ 2026 ਤੱਕ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਖੇਤੀਬਾੜੀ ਫੀਡਰਾਂ ਨੂੰ ਦਿਨ ਦੀ ਬਜਾਏ ਰਾਤ ਸਮੇਂ ਬਿਜਲੀ ਦਿੱਤੀ ਜਾਵੇਗੀ। ਬਿਜਲੀ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਵਿਭਾਗ ਵੱਲੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।





