ਸੂਬੇ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਣ ਵਾਸਤੇ ਜਿਆਦਾਤਰ ਲੋਕ ਬੱਸਾਂ ਦੀ ਵਰਤੋਂ ਕਰਦੇ ਹਨ । ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਜਿੱਥੇ ਮੁਫਤ ਸਫਰ ਦੀ ਸਹੂਲਤ ਮਿਲਦੀ ਹੈ , ਜਿਸ ਦਾ ਲਾਹਾ ਵੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਲੈਂਦੀਆਂ ਹਨ । ਇਸੇ ਵਿਚਾਲੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ , ਜਿਸਦੇ ਚਲਦੇ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਟਰਾਂਸਪੋਰਟ ਵਿਭਾਗ ਦੇ ਵੱਲੋਂ ਹੁਣ ਵੱਡਾ ਕਦਮ ਚੁੱਕਿਆ ਗਿਆ ਹੈ ਜਿਸਦੇ ਚਲਦੇ ਹੁਣ ਵਿਭਾਗ ਨੇ 500 ਨਵੀਆਂ ਬੱਸਾਂ ਨੂੰ ਸੜਕਾਂ ਤੇ ਉਤਾਰਨ ਦੀ ਤਿਆਰੀ ਖਿੱਚ ਲਈ ਹੈ। ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ 1 ਜਨਵਰੀ ਨੂੰ ਨਵੀਂਆਂ ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਸੀ, ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਸੀ ਕਿ ਇਹ ਬੱਸਾਂ ਕਦੋਂ ਬੱਸ ਸਟੈਂਡ ਤੱਕ ਪਹੁੰਚਣਗੀਆਂ ਤੇ ਹੁਣ ਇਹ ਉਡੀਕ ਬੱਸ ਖਤਮ ਹੋਣ ਹੀ ਵਾਲੀ ਹੈ । ਦੱਸ ਦਈਏ ਪੀ. ਆਰ. ਟੀ. ਸੀ. 200 ਨਵੀਂ ਬੱਸਾਂ ਖਰੀਦੇਗਾ। ਜਦਕਿ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਸੜਕਾਂ ’ਤੇ ਉਤਾਰੀਆਂ ਜਾਣਗੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਨੂੰ ਨਵੀਂਆਂ ਬੱਸਾਂ ਖਰੀਦਣ ਨੂੰ ਵਿਭਾਗੀ ਮਨਜ਼ੂਰੀ ਵੀਮਿਲ ਗਈ ਹੈ। 200 ਬੱਸਾਂ ਨੂੰ ਖਰੀਦਣ ਲਈ ਟੈਂਡਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਬੱਸਾਂ ਨੂੰ ਖਰੀਦਣ ਦਾ ਟੈਂਡਰ ਕੱਢਿਆ ਜਾਵੇਗਾ। ਬੱਸਾਂ ਦੀ ਸਪਲਾਈ ਹੋਣ ਤੋਂ ਬਾਅਦ ਬੱਸਾਂ ਦੀ ਬਾਡੀ ਲਗਾਉਣ ਦਾ ਟੈਂਡਰ ਕੱਢਿਆ ਜਾਵੇਗਾ। ਜਲਦ ਹੀ ਇਸ ਪ੍ਰਕਰਿਆ ਨੂੰ ਖਤਮ ਕਰਨ ਤੋਂ ਬਾਅਦ ਇਹ ਬੱਸਾਂ ਜਦੋਂ ਪੰਜਾਬ ਦੀਆਂ ਸੜਕਾਂ ਤੇ ਉਤਰਨਗੀਆਂ ਤਾਂ ਇਸਦਾ ਵੱਡਾ ਫਾਇਦਾ ਪੰਜਾਬ ਵਾਸੀਆਂ ਨੂੰ ਹੋਵੇਗਾ । ਹਾਲਾਂਕਿ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਨੂੰ ਨਵੀਆਂ ਬੱਸਾਂ ਮਿਲਨੀਆਂ ਚਾਹੀਦੀਆਂ ਹਨ , ਹੁਣ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਮੰਗ ਮੰਗਣ ਵਾਲਿਆਂ ਨੂੰ ਕਾਫੀ ਰਾਹਤ ਮਹਿਸੂਸ ਨਹੀਂ ਹੁੰਦੀ ਪਈ ਹੈ।
                                                                            
                                                                                                                                            
                                    
                                    
                                    



