ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅੈਲਾਨ ਤੇ ਅੈਲਾਨ ਕੀਤੇ ਜਾ ਰਹੇ ਹਨ । ਹਰ ਰੋਜ਼ ਕਈ ਤਰ੍ਹਾਂ ਦੇ ਵਾਅਦੇ ਕਰਦੀ ਹੋਈ ਮਾਨ ਸਰਕਾਰ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ , ਜਿਸ ਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ । ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ 9 ਜੂਨ 2022 ਨੂੰ ਟਿਊਬਵੈਲ ਕੁਨੈਕਸ਼ਨਾਂ ਵਿਚ ਲੋਡ ਵਿਚ ਵਾਧੇ ਲਈ ਫੀਸ 4750 ਤੋਂ ਘਟਾ ਕੇ 2500 ਰੁਪਏ ਕਰਕੇ ਕਿਸਾਨਾਂ ਲਈ ਵੱਡਾ ਤੋਹਫਾ ਦਿੱਤਾ ਸੀ । ਜਿਸ ਦਾ ਪੰਜਾਬ ਦੇ ਕਿਸਾਨਾਂ ਵੱਲੋ ਧੰਨਵਾਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ।

ਲਗਾਤਾਰ ਇਸ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਪੰਜਾਬ ਦੀ ਬਾਦਲ ਸਰਕਾਰ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਿਸਾਨਾਂ ਦੇ ਲਈ ਕੀਤਾ ਗਿਆ ਹੈ । ਜਿਸ ਦੇ ਚੱਲਦੇ ਕਿਸਾਨਾਂ ਲਈ ਟਿਊਬਵੈਲ 10000 ਹਾਰਸ ਪਾਵਰ ਲੋਡ ਸਣੇ ਕੁੱਲ 42600 ਕਿਲੋਵਾਟ ਲੋਡ ਵਧਾਇਆ ਗਿਆ ।

ਉੱਥੇ ਹੀ ਪੰਜਾਬ ਦੇ ਬਿਜਲੀ ਮੰਤਰੀ ਦੀ ਅਗਵਾਈ ਹੇਠ ਇਸ ਸਕੀਮ ਦਾ ਲਾਭ ਦੇਣ ਦੇ ਲਈ ਕੈਂਪ ਲਗਾਇਆ ਗਿਆ ,ਇੰਨਾ ਹੀ ਨਹੀਂ ਸਗੋਂ ਕਿਸਾਨਾਂ ਨੂੰ ਲਾਭ ਦੇਣ ਵਾਸਤੇ ਉਨ੍ਹਾਂ ਨੂੰ ਜਾਣਕਾਰੀ ਵਿਸਥਾਰ ਨਾਲ ਦਿੱਤੀ ਜਾ ਸਕੇ । ਉੱਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਇੰਜੀਨੀਅਰ ਖਹਿਰਾ ਵੱਲੋਂ ਦੱਸਿਆ ਗਿਆ ਕਿ ਤਰਨਤਾਰਨ ਸਰਕਲ ਅਧੀਨ ਕੁੱਲ 94000 ਟਿਊਬਵੈਲ ਖਪਤਕਾਰ ਹਨ ਜਿਨ੍ਹਾਂ ਵਿਚੋਂ 3 ਬੀ.ਐੱਚ.ਪੀ. ਅਤੇ 5 ਬੀ.ਐੱਚ.ਪੀ. ਦੇ 17000 ਖਪਤਕਾਰ ਹਨ ।

ਜਿੰਨ੍ਹਾਂ ਖਪਤਕਾਰਾਂ ਦੀਆਂ ਲਿਸਟਾਂ ਤਿਆਰ ਕਰਕੇ ਸਮੂਹ ਸਟਾਫ ਰਾਹੀਂ ਪਹੁੰਚ ਕੀਤੀ ਗਈ। ਜਿਸਦੇ ਫਲਸਰੂਪ ਹਲਕਾ ਤਰਨਤਾਰਨ ਵਿਚ 17 ਜੂਨ ਤੱਕ 2281 ਖਪਤਕਾਰਾ ਵੱਲੋ ਤਕਰੀਬਨ 10000 ਬੀ.ਐੱਚ.ਪੀ. ਲੋਡ ਵਧਾਇਆ ਗਿਆ ਹੈ। ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲੋਕ ਵੱਖ ਵੱਖ ਵੋਲਟੇਜ ਅਨੁਸਾਰ ਤੈਅ ਕੀਤਾ ਗਿਆ ।


                                       
                            
                                                                   
                                    Previous Postਇਥੇ ਆਇਆ ਭਿਆਨਕ ਜਬਰਦਸਤ ਭੁਚਾਲ, ਕੰਬੀ ਧਰਤੀ- ਤਾਜਾ ਵੱਡੀ ਖ਼ਬਰ
                                                                
                                
                                                                    
                                    Next Postਪੰਜਾਬ ਚ ਇਥੇ 15 ਅਗਸਤ ਤਕ ਇਹ ਪਾਬੰਦੀਆਂ ਜਾਰੀ ਕਰਨ ਦਾ ਕੀਤਾ ਗਿਆ ਹੁਕਮ, ਤਾਜਾ ਵੱਡੀ ਖ਼ਬਰ
                                                                
                            
               
                            
                                                                            
                                                                                                                                            
                                    
                                    
                                    



