ਫਿਰੋਜ਼ਪੁਰ ਰੇਲਵੇ ਡਿਵੀਜ਼ਨ ਮੈਨੇਜਰ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਛਹਿਰਟਾ ਤੋਂ ਸਹਰਸਾ ਵਿਚਕਾਰ ਇੱਕ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਯਾਤਰਾ ਹੋਰ ਆਸਾਨ ਤੇ ਸੁਚਾਰੂ ਹੋ ਜਾਵੇਗੀ।
🚆 ਟ੍ਰੇਨ ਨੰਬਰ 14628 (ਛਹਿਰਟਾ – ਸਹਰਸਾ)
-
ਸ਼ੁਰੂਆਤ: 20 ਸਤੰਬਰ 2025 ਤੋਂ
-
ਰਵਾਨਗੀ: ਹਰ ਸ਼ਨੀਵਾਰ ਰਾਤ 11:20 ਵਜੇ ਛਹਿਰਟਾ ਤੋਂ
-
ਪਹੁੰਚ: ਲਗਭਗ 35 ਘੰਟਿਆਂ ਬਾਅਦ, ਸੋਮਵਾਰ ਸਵੇਰੇ 10:00 ਵਜੇ ਸਹਰਸਾ
🚆 ਟ੍ਰੇਨ ਨੰਬਰ 14627 (ਸਹਰਸਾ – ਛਹਿਰਟਾ)
-
ਸ਼ੁਰੂਆਤ: 22 ਸਤੰਬਰ 2025 ਤੋਂ
-
ਰਵਾਨਗੀ: ਹਰ ਸੋਮਵਾਰ ਦੁਪਹਿਰ 1:00 ਵਜੇ ਸਹਰਸਾ ਤੋਂ
-
ਪਹੁੰਚ: ਤਕਰੀਬਨ 38 ਘੰਟਿਆਂ ਦੇ ਸਫ਼ਰ ਤੋਂ ਬਾਅਦ, ਬੁੱਧਵਾਰ ਸਵੇਰੇ 3:20 ਵਜੇ ਛਹਿਰਟਾ
📍 ਰੂਟ ਸਟੇਸ਼ਨ
ਇਹ ਹਫਤਾਵਾਰੀ ਐਕਸਪ੍ਰੈਸ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਚੰਦੌਸੀ, ਸੀਤਾਪੁਰ, ਬੁੱਢੇਵਾਲ, ਗੋਂਦਾ, ਮਾਣਕਪੁਰ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਸਿਸਵਾ ਬਾਜ਼ਾਰ, ਨਰਕਟੀਆਗੰਜ, ਸਿਕਤਾ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝਾਂਝਰਪੁਰ, ਨਿਰਮਲੀ, ਸਰਾਏਗੜ੍ਹ ਅਤੇ ਸੁਪੌਲ ਸਮੇਤ ਕਈ ਸਟੇਸ਼ਨਾਂ ‘ਤੇ ਰੁਕੇਗੀ।
🛤️ ਸੁਵਿਧਾਵਾਂ
ਟ੍ਰੇਨ ਵਿੱਚ 8 ਸਲੀਪਰ ਕੋਚ, 11 ਜਨਰਲ ਕੋਚ ਅਤੇ ਯਾਤਰੀਆਂ ਲਈ ਪੈਂਟਰੀ ਕਾਰ ਦੀ ਸਹੂਲਤ ਉਪਲਬਧ ਰਹੇਗੀ।