ਆਈ ਤਾਜਾ ਵੱਡੀ ਖਬਰ 

ਇਨਸਾਨ ਆਪਣੀ ਪੂਰੀ ਜਿੰਦਗੀ ਖੁਸ਼ੀਆਂ ਅਤੇ ਖੇੜਿਆਂ ਨੂੰ ਮਾਣਦਾ ਹੋਇਆ ਬਤੀਤ ਕਰਨਾ ਚਾਹੁੰਦਾ ਹੈ। ਜਿਸ ਵਾਸਤੇ ਉਸ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਰੋਜ਼ਾਨਾਂ ਹੀ ਖੁਸ਼ੀਆਂ ਨੂੰ ਲੱਭ ਕੇ ਆਪਣੇ ਵਿਹੜੇ ਦਾ ਸ਼ਿੰਗਾਰ ਬਣਾ ਸਕੇ। ਕਿਉਂਕਿ ਪਰਿਵਾਰ ਦੇ ਜੀਆਂ ਦੇ ਸਦਕਾ ਹੀ ਘਰ ਦੀ ਰੌਣਕ ਬਣੀ ਰਹਿੰਦੀ ਹੈ ਅਤੇ ਘਰ ਦੀ ਰੌਣਕ ਦਾ ਸਭ ਤੋਂ ਅਣਮੁੱਲਾ ਗਹਿਣਾ ਹੁੰਦੇ ਨੇ ਉਸ ਘਰ ਦੇ ਬੱਚੇ। ਜਿਨ੍ਹਾਂ ਨੂੰ ਦੇਖਦੇ ਸਾਰ ਹੀ ਮਾਂ ਬਾਪ ਦੇ ਦਿਨ ਭਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਉਹ ਆਪਣੀ ਇਸ ਭੀੜ ਭਰੀ ਦੁਨੀਆਂ ਦੇ ਵਿਚ ਸੁਖਨ ਦੇ ਪਲ ਬਤੀਤ ਕਰਦੇ ਹਨ।

ਪਰ ਕਦੇ ਕਦਾਈ ਅਚਾਨਕ ਹੀ ਇਕ ਅਜਿਹੀ ਘੜੀ ਆਉਂਦੀ ਹੈ ਜੋ ਇਹਨਾਂ ਹੱਸਦੇ ਵੱਸਦੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੀ ਹੈ। ਜਿਸ ਦੇ ਗ਼ਮ ਨੂੰ ਉਹ ਪਰਿਵਾਰ ਪੂਰੀ ਉਮਰ ਨਹੀਂ ਭੁਲਾ ਸਕਦਾ। ਪੰਜਾਬ ਦੇ ਅੰਦਰ ਅਜਿਹੀਆਂ ਕਈ ਦੁਖਦਾਈ ਘੜੀਆਂ ਆਈਆਂ ਜਿਨ੍ਹਾਂ ਨੇ ਹੱਸਦੇ ਵੱਸਦੇ ਘਰਾਂ ਦੀ ਰੌਣਕ ਨੂੰ ਇੱਕ ਦਮ ਸ਼ਾਂਤ ਕਰ ਦਿੱਤਾ। ਇਕ ਘਟਨਾ ਮੰਡੀ ਅਰਨੀਵਾਲਾ ਦੇ ਇਕ ਨਜ਼ਦੀਕੀ ਪਿੰਡ ਵਿੱਚ ਵਾਪਰੀ ਜਿਸ ਦੇ ਨਾਲ ਦੁਖਾਂਤਕ ਮਾਹੌਲ ਪੈਦਾ ਹੋ ਗਿਆ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਥੋਂ ਦੇ ਲਾਗਲੇ ਪਿੰਡ ਮੂਲਿਆ ਵਾਲੀ ਵਿਖੇ ਇੱਕ ਡੇਢ ਸਾਲ ਦੀ ਮਾਸੂਮ ਬੱਚੀ ਦੀ ਪਿੰਡ ਦੇ ਛੱਪੜ ਵਿੱਚ ਡੁੱ-ਬ ਜਾਣ ਕਾਰਨ ਮੌਤ ਹੋ ਗਈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਦੀ ਡੇਢ ਸਾਲ ਦੀ ਪੁੱਤਰੀ ਬਰਕਤ ਅੱਜ ਸਵੇਰੇ ਖੇਡਣ ਦੇ ਵਾਸਤੇ ਆਪਣੇ ਕਿਸੇ ਗੁਆਂਢੀ ਦੇ ਘਰ ਗਈ। ਪਰ ਜਦੋਂ ਉਹ ਖੇਡਣ ਦੇ ਵਾਸਤੇ ਰਸਤੇ ਵਿੱਚ ਜਾ ਰਹੀ ਸੀ ਤਾਂ ਅਚਾਨਕ ਹੀ ਉਹ ਛੱਪੜ ਵਿੱਚ ਜਾ ਡਿੱ-ਗੀ।

ਪਰ ਉਸ ਮਾਸੂਮ ਬੱਚੀ ਨੂੰ ਛੱਪੜ ਵਿੱਚ ਡਿੱਗਦੇ ਹੋਏ ਕਿਸੇ ਨੇ ਨਹੀਂ ਦੇਖਿਆ। ਜਦੋਂ ਕਾਫ਼ੀ ਦੇਰ ਬਾਅਦ ਬਰਕਤ ਘਰ ਵਾਪਸ ਨਾ ਆਈ ਤਾਂ ਪਰਿਵਾਰ ਨੂੰ ਇਸ ਦੀ ਚਿੰਤਾ ਸਤਾਉਣ ਲੱਗ ਪਈ। ਜਿਸ ਤੋਂ ਬਾਅਦ ਬੱਚੀ ਦੀ ਭਾਲ ਕਰ ਰਹੇ ਪਰਿਵਾਰ ਨੂੰ ਬਰਕਤ ਦੀ ਲਾਸ਼ ਛੱਪੜ ਦੇ ਉਪਰ ਤੈਰਦੀ ਹੋਈ ਮਿਲੀ। ਜਿਸ ਨੂੰ ਦੇਖ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ। ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਦੁੱਖ ਦਾ ਮਾਹੌਲ ਛਾ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ : ਡੇਢ ਸਾਲ ਦੀ ਬਚੀ ਨੂੰ ਮਿਲੀ ਖੇਡਦਿਆਂ ਖੇਡਦਿਆਂ ਇਸ ਤਰਾਂ ਮੌਤ , ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ
                                                      
                              ਤਾਜਾ ਖ਼ਬਰਾਂ                               
                              ਪੰਜਾਬ : ਡੇਢ ਸਾਲ ਦੀ ਬਚੀ ਨੂੰ ਮਿਲੀ ਖੇਡਦਿਆਂ ਖੇਡਦਿਆਂ ਇਸ ਤਰਾਂ ਮੌਤ , ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ
                                       
                            
                                                                   
                                    Previous Postਪੰਜਾਬ ਦੇ ਸਕੂਲਾਂ ਲਈ ਹੁਣ ਹੋਇਆ ਇਹ ਐਲਾਨ, ਬੱਚਿਆਂ ਚ ਛਾਈ ਖੁਸ਼ੀ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਕਨੇਡਾ ਜਾਣ ਵਾਲੇ ਦੇਖਲੋ ਇਹ ਖਬਰ ਕਿਤੇ ਏਦਾਂ ਜਾਣ ਵਾਲੇ ਰਗੜੇ ਨਾ ਜਾਇਓ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



