ਲੁਧਿਆਣਾ: ਹੁਣ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਆਪਣਾ ਸਿਸਟਮ ਆਧੁਨਿਕ ਤਕਨਾਲੋਜੀ ਨਾਲ ਅੱਪਗ੍ਰੇਡ ਕਰ ਦਿੱਤਾ ਹੈ। ਤਾਜ਼ਾ ਅਪਡੇਟ ਮੁਤਾਬਕ, ਖਪਤਕਾਰਾਂ ਦੇ ਬਿਜਲੀ ਬਿੱਲ ਹੁਣ ਵਿਭਾਗੀ ਕਰਮਚਾਰੀਆਂ ਵੱਲੋਂ ਹੱਥੀਂ ਬਣਾਉਣ ਦੀ ਥਾਂ ਏਆਈ ਅਧਾਰਿਤ ਸਕੈਨਿੰਗ ਐਪ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਇਹ ਕਦਮ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਉਠਾਇਆ ਗਿਆ ਹੈ, ਕਿਉਂਕਿ ਮੀਟਰ ਰੀਡਿੰਗ ਤੇ ਬਿੱਲਾਂ ਵਿੱਚ ਹੇਰਾਫੇਰੀ ਕਰਕੇ ਵਿਭਾਗ ਨੂੰ ਵਿੱਤੀ ਨੁਕਸਾਨ ਹੋਂਦਾ ਸੀ।
ਯਾਦ ਰਹੇ ਕਿ ਪਹਿਲਾਂ ਮੀਟਰ ਰੀਡਰ ਮੈਨੂਅਲ ਰੀਡਿੰਗ ਲੈ ਕੇ ਲਗਭਗ 30 ਸਕਿੰਟ ਵਿੱਚ ਬਿੱਲ ਜਾਰੀ ਕਰ ਦੇਂਦੇ ਸਨ, ਜਦਕਿ ਏਆਈ ਸਕੈਨਿੰਗ ਐਪ ਨਾਲ ਹੁਣ ਲਾਈਵ ਸਕੈਨਿੰਗ ਤੋਂ ਬਾਅਦ ਬਿੱਲ ਬਣਾਉਣ ਲਈ ਕਰੀਬ 3 ਤੋਂ 5 ਮਿੰਟ ਲੱਗਦੇ ਹਨ। ਖਪਤਕਾਰਾਂ ਨੂੰ ਬਿੱਲ ਕੇਵਲ ਮੀਟਰ ਦੀ ਤਤਕਾਲ ਸਕੈਨਿੰਗ ਉਪਰੰਤ ਹੀ ਜਾਰੀ ਹੁੰਦਾ ਹੈ।