ਪੰਜਾਬ ਦੇ ਕਈ ਹਿੱਸਿਆਂ ਵਿੱਚ ਭਲਕੇ ਯਾਨੀ ਸ਼ਨੀਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮਾਂ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਤੈਅ ਕੀਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਵਿੱਚ 4 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ 132 ਕੇਵੀ ਸਬ-ਸਟੇਸ਼ਨ ਤੋਂ ਜੁੜੀਆਂ ਕਈ ਫੀਡਰ ਲਾਈਨਾਂ ‘ਤੇ ਕੰਮ ਹੋਵੇਗਾ। ਇਸ ਦੌਰਾਨ ਸੰਗੂਧੌਣ, ਟਾਊਨ, ਥਾਂਦੇਵਾਲਾ, ਰੇਲਵੇ ਰੋਡ, ਗੁਰਦੇਵ ਵਿਹਾਰ, ਡੀ.ਕੇ.ਐੱਸ. ਇਨਕਲੇਵ, ਪਾਰਕ ਡਿਸਪੋਜਲ ਅਤੇ ਨਿਊ ਕੋਟਕਪੂਰਾ ਰੋਡ ਸਮੇਤ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰਬੇਦੀ (ਰੋਪੜ) ਇਲਾਕੇ ਵਿੱਚ ਵੀ 11 ਕੇਵੀ ਬੜਵਾ ਫੀਡਰ ‘ਤੇ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਕਾਰਨ 4 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਈ ਪਿੰਡਾਂ ਦੀ ਬਿਜਲੀ ਬੰਦ ਰਹੇਗੀ। ਇਸ ਵਿੱਚ ਮੂਸਾਪੁਰ, ਕੂੰਭੇਵਾਲ, ਲਖਣੋਂ, ਸਸਕੋਰ, ਰੋਲੀ, ਝਿੰਜੜੀ, ਖੇੜੀ, ਚੈਹਿੜਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਸੇਖਪੁਰ, ਚਨੌਲੀ, ਬਸੀ ਅਤੇ ਸ਼ਾਹਪੁਰ ਬੇਲਾ ਆਦਿ ਪਿੰਡ ਸ਼ਾਮਲ ਹਨ।
ਇਸੇ ਤਰ੍ਹਾਂ ਕੋਟਕਪੂਰਾ ਵਿੱਚ ਵੀ 220 ਕੇਵੀ ਸੰਧਵਾ ਸਬ-ਸਟੇਸ਼ਨ ਨਾਲ ਜੁੜੇ ਕੁਝ ਫੀਡਰਾਂ ‘ਤੇ ਕੰਮ ਚੱਲਣ ਕਾਰਨ 4 ਅਪ੍ਰੈਲ ਨੂੰ ਸਵੇਰੇ 9:30 ਤੋਂ ਦੁਪਹਿਰ 2:30 ਵਜੇ ਤੱਕ ਬਿਜਲੀ ਸਪਲਾਈ ਰੁਕੀ ਰਹੇਗੀ। ਇਸ ਨਾਲ ਸਿੱਖਾਂ ਵਾਲਾ ਰੋਡ, ਫਰੀਦਕੋਟ ਰੋਡ, ਹੀਰਾ ਸਿੰਘ ਨਗਰ, ਪ੍ਰਤਾਪ ਸਿੰਘ ਨਗਰ, ਨਾਨਕ ਨਗਰੀ ਅਤੇ ਜਿੰਦਲ ਸੀਮੈਂਟ ਫੈਕਟਰੀ ਇਲਾਕਿਆਂ ‘ਚ ਅਸਰ ਪਵੇਗਾ।
ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮੁਰੰਮਤ ਦੇ ਕੰਮ ਦੇ ਹਿਸਾਬ ਨਾਲ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਇਸ ਲਈ ਲੋਕ ਪਹਿਲਾਂ ਤੋਂ ਹੀ ਆਪਣਾ ਬਦਲਵਾਂ ਪ੍ਰਬੰਧ ਕਰ ਲੈਣ।




