ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ! ਵਿਭਾਗ ਨੇ ਦਿੱਤੀ ਜ਼ਰੂਰੀ ਜਾਣਕਾਰੀ

ਚੰਡੀਗੜ੍ਹ – ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ 6 ਤੋਂ 10 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਜਾਰੀ ਰਹੇਗਾ। ਰਾਜ ’ਚ ਸਰਦੀ ਪੂਰੀ ਤਰ੍ਹਾਂ ਵੱਸ ਚੁੱਕੀ ਹੈ ਅਤੇ ਕਈ ਇਲਾਕਿਆਂ ਵਿੱਚ ਧੁੰਦ ਦੀ ਸ਼ੁਰੂਆਤ ਹੋ ਗਈ ਹੈ। ਅਗਲੇ ਕੁਝ ਦਿਨਾਂ ਦੌਰਾਨ ਧੁੰਦ ਹੋਰ ਘਣੀ ਹੋਵੇਗੀ ਅਤੇ ਤਾਪਮਾਨ ਵਿਚ ਤੇਜ਼ ਕਮੀ ਦਰਜ ਕੀਤੀ ਜਾਏਗੀ।

ਮੌਸਮ ਭਾਗ ਨੇ 6, 9 ਅਤੇ 10 ਦਸੰਬਰ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਬਾਕੀ ਜ਼ਿਲ੍ਹਾਂ ਲਈ ਕੋਈ ਖ਼ਾਸ ਚੇਤਾਵਨੀ ਨਹੀਂ ਹੈ, ਜਦਕਿ 7 ਅਤੇ 8 ਦਸੰਬਰ ਲਈ ਵੀ ਕੋਈ ਵਿਸ਼ੇਸ਼ ਅਲਰਟ ਜਾਰੀ ਨਹੀਂ ਹੋਇਆ, ਪਰ ਤਾਪਮਾਨ ਵਿੱਚ ਕਮੀ ਜਾਰੀ ਰਹੇਗੀ।

ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦਾ ਔਸਤ ਤਾਪਮਾਨ 0.6 ਡਿਗਰੀ ਸੈਲਸੀਅਸ ਘਟਿਆ ਹੈ, ਜੋ ਆਮ ਨਾਲੋਂ 1.6 ਡਿਗਰੀ ਘੱਟ ਹੈ। ਦਿਨ ਦਾ ਤਾਪਮਾਨ 20-22 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ, ਜਦਕਿ ਰਾਤ ਨੂੰ ਪਾਰਾ 6-7 ਡਿਗਰੀ ਤੱਕ ਲੁੜਕ ਸਕਦਾ ਹੈ। ਰਾਤ ਅਤੇ ਸਵੇਰ ਦੀ ਠੰਡ ਆਮ ਦਿਨਾਂ ਨਾਲੋਂ ਜ਼ਿਆਦਾ ਤੀਬਰ ਮਹਿਸੂਸ ਹੋਵੇਗੀ।