ਆਈ ਤਾਜ਼ਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਖਿਆ ਗਿਆ ਹੈ ਕਿ ਜਦੋਂ ਤਕ ਇਨ੍ਹਾਂ ਖੇਤੀ ਕਨੂੰਨਾਂ ਨੂੰ ਪਾਰਲੀਮੈਂਟ ਵਿੱਚ ਰੱਦ ਨਹੀਂ ਕੀਤਾ ਜਾਂਦਾ , ਉਸ ਸਮੇਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਨ੍ਹਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ਨੂੰ ਛੱਡ ਕੇ ਆਪਣੇ ਘਰ ਨਹੀਂ ਪਰਤਣਗੇ। ਜਿੱਥੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਕਿਸਾਨੀ ਸੰਘਰਸ਼ ਦੇ ਕਾਰਨ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਨੂੰ ਆਰਥਿਕ ਤੌਰ ਤੇ ਬਹੁਤ ਘਾਟਾ ਸਹਿਣਾ ਪਿਆ ਹੈ। ਹੁਣ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੇ ਮੁੜ ਖੁੱਲ੍ਹਣ ਨੂੰ ਲੈ ਕੇ ਤਾਜ਼ਾ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਪੈਸੇ ਦੇਣੇ ਪੈਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਉਥੇ ਹੀ ਐਨ ਐਚ ਏ ਨਾਲ ਸਬੰਧਤ ਸਾਰੇ ਟੋਲ ਪਲਾਜ਼ਾ ਨੂੰ ਮੁੜ ਖੋਲ੍ਹੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਿਸਾਨਾਂ ਵੱਲੋਂ ਆਪਣੇ ਮੋਰਚੇ ਲਾਏ ਹੋਏ ਸਨ ਅਤੇ ਟੋਲ ਪਲਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ।

ਜਿਸ ਕਾਰਨ ਵਾਹਨ ਚਾਲਕਾਂ ਵੱਲੋਂ ਬਿਨਾਂ ਟੈਕਸ ਦਿੱਤੇ ਹੀ ਆਪਣੀ ਮੰਜ਼ਲ ਵਲ ਵਧਿਆ ਜਾ ਰਿਹਾ ਸੀ। ਉੱਥੇ ਹੀ ਕਾਰਪੋਰੇਟ ਘਰਾਣਿਆਂ ਦੇ ਵੀ ਬਹੁਤ ਸਾਰੇ ਮਾਲ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪੈਟਰੋਲ ਪੰਪ ਵੀ ਬੰਦ ਕੀਤੇ ਗਏ ਸਨ ਜਿੱਥੇ ਕਿਸਾਨਾਂ ਵੱਲੋਂ ਆਪਣੇ ਪੱਕੇ ਮੋਰਚੇ ਲਾ ਕੇ ਸੰਘਰਸ਼ ਕੀਤਾ ਜਾਂਦਾ ਰਿਹਾ। ਹੁਣ ਜਿੱਥੇ ਟੋਲ ਪਲਾਜ਼ਿਆਂ ਨੂੰ ਖੋਲ ਦਿੱਤਾ ਜਾਵੇਗਾ ਉਥੇ ਕੁਝ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁੜ ਤੋਂ ਫਾਇਦਾ ਹੋਣਾ ਸ਼ੁਰੂ ਹੋ ਜਾਵੇਗਾ।

ਜਿੱਥੇ ਲੋਕਾਂ ਵੱਲੋਂ ਟੋਲ ਪਲਾਜ਼ਾ ਤੇ ਮੁੜ ਤੋਂ ਟੈਕਸ ਦੇਣਾ ਹੋਵੇਗਾ ਉੱਥੇ ਹੀ ਆਪਣੇ ਫਾਸਟੈਗ ਰੀਚਾਰਜ ਕਰਾਉਣੇ ਪੈਣਗੇ। ਕਿਉਂਕਿ ਕਿਸਾਨਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੇ ਕਾਰਣ ਸੜਕਾਂ ਦੀ ਉਸਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ। ਉੱਥੇ ਹੀ ਬਹੁਤ ਸਾਰੇ ਲੋਕ ਵੀ ਬੇਰੁਜ਼ਗਾਰ ਹੋ ਗਏ ਸਨ, ਜੋ ਹੁਣ ਮੁੜ ਫਿਰ ਆਪਣੇ ਕੰਮ ਤੇ ਪਰਤ ਆਉਣਗੇ। ਉੱਥੇ ਹੀ ਕਾਰਪੋਰੇਟ ਘਰਾਣਿਆਂ ਦੇ ਸਟੋਰ ਦੇ ਬੰਦ ਹੋਣ ਕਾਰਨ 10 ਹਜ਼ਾਰ ਪੰਜਾਬੀਆਂ ਦਾ ਰੁਜਗਾਰ ਚਲਾ ਗਿਆ ਸੀ। ਹੁਣ ਦੁਬਾਰਾ ਸਟੋਰਾਂ ਦੇ ਖੁੱਲਣ ਦੀ ਵੀ ਸੰਭਾਵਨਾ ਜਾਗ ਗਈ ਹੈ।ਉੱਥੇ ਹੀ ਪੰਜਾਬ ਦੀ ਆਰਥਿਕ ਸਥਿਤੀ ਮੁੜ ਤੋਂ ਲੀਹ ਤੇ ਆ ਜਾਵੇਗੀ।

Home  ਤਾਜਾ ਖ਼ਬਰਾਂ  ਪੰਜਾਬ ਚ ਟੋਲ ਪਲਾਜਿਆਂ ਦੇ ਮੁੜ ਖੁਲਣ ਨੂੰ ਲੈ ਕੇ ਆਈ ਇਹ ਤਾਜਾ ਖਬਰ – ਖਿੱਚੋ ਤਿਆਰੀ ਫਿਰ ਪੈਸੇ ਦੇਣ ਲਈ
                                                      
                                       
                            
                                                                   
                                    Previous Postਪੰਜਾਬ ਲਈ ਆਈ ਫਿਰ ਮਾੜੀ ਖਬਰ 24 ਘੰਟਿਆਂ ਚ ਏਨੇ ਆਏ ਕਰਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                                
                                                                    
                                    Next Postਪੰਜਾਬ ਚ ਇਥੇ ਫ਼ਿਲਮੀ ਤਰੀਕੇ ਨਾਲ ਬੱਚਾ ਹੋ ਗਿਆ ਅਗਵਾਹ – ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    



