ਤਾਜਾ ਵੱਡੀ ਖਬਰ

ਦੇਸ਼ ਵਿਚ ਜਦੋਂ ਤੂੰ ਕਰੋਨਾ ਮਹਾਂਮਾਰੀ ਦਾ ਆਗਾਜ਼ ਹੋਇਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਸਬੰਧੀ ਕੋਈ ਨਾ ਕੋਈ ਖ਼ਬਰ ਆਉਂਦੀ ਰਹੀ ਹੈ। ਜਿੱਥੇ ਪਹਿਲਾਂ ਲੋਕਾਂ ਵਿਚ ਇਸ ਦਾ ਖੌਫ਼ ਬਹੁਤ ਜ਼ਿਆਦਾ ਪਾਇਆ ਜਾਂਦਾ ਸੀ। ਉੱਥੇ ਹੀ ਹੁਣ ਜਿੰਦਗੀ ਮੁੜ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ।ਪੰਜਾਬ ਦੇ ਵਿਚ ਕਰੋਨਾ ਵਾਇਰਸ ਦੀ ਵੈਕਸੀਨ ਮਿਲਣ ਦੀ ਖਬਰ ਸਾਹਮਣੇ ਆਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਕਰੋਨਾ ਵੈਕਸੀਨ ਸਬੰਧੀ ਇਕ ਪ੍ਰਗਟਾਵਾ ਕੀਤਾ ਹੈ।ਜਿਸ ਵਿਚ ਸੂਬਾ ਪੱਧਰੀ ਸੰਚਾਲਨ ਕਮੇਟੀ ਤੇਜ਼ੀ ਨਾਲ covid 19 ਲਈ ਡਿਜੀਟਲ ਪਲੇਟਫਾਰਮ ਤੇ ਅੰਕੜੇ ਇਕਠੇ ਕਰ ਰਹੀ ਹੈ।

ਸਿਹਤ ਮੰਤਰੀ ਨੇ ਕਿਹਾ ਭਾਰਤ ਸਰਕਾਰ ਵੱਲੋਂ ਸੂਬਿਆਂ ਅਤੇ ਯੂ. ਟੀ. ਨੂੰ ਹੈਲਥ ਵਰਕਰਾਂ ਦਾ ਡਾਟਾ ਬੇਸ ਤਿਆਰ ਕਰਨ ਅਤੇ ਇਸਨੂੰ ਮੰਤਰਾਲੇ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਵਿਚ covid 19 ਦੀ ਵੈਕਸੀਨ ਜਲਦੀ ਆਉਣ ਦੀ ਉਮੀਦ ਹੈ ।ਜਿਸ ਕਰਕੇ ਸ਼ੁਰੂਆਤੀ ਤਿਆਰੀ ਕੀਤੀ ਜਾ ਰਹੀ ਹੈ।ਸਰਦਾਰ ਸਿੱਧੂ ਨੇ ਕਿਹਾ ਹੈ ਕਿ ਕਰੋਨਾ ਵਾਰੀਅਰਜ਼ ਨੂੰ ਲੈਸ ਕਰਨ ਲਈ ਪਹਿਲੇ ਪੜਾਅ ਵਿੱਚ ਹੈਲਥਕੇਅਰ ਵਰਕਰਾਂ ਨੂੰ covid-19 ਵੈਕਸਿਨ ਤਰਜੀਹ ਦੇ ਆਧਾਰ ਤੇ ਦਿੱਤੀ ਜਾ ਸਕਦੀ ਹੈ।

ਸਾਰੇ ਮੈਡੀਕਲ ਕਾਲਜ, ਸੁਪਰ ਸਪੈਸ਼ਲਿਟੀ ਹਸਪਤਾਲ ,ਅਤੇ ਕਮਿਊਨਿਟੀ ਸਿਹਤ ਕੇਂਦਰ, ਪ੍ਰਾਇਮਰੀ ਸਿਹਤ ਕੇਂਦਰ ,ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ,ਸਿਹਤ ਅਤੇ ਤੰਦਰੁਸਤੀ ਕੇਂਦਰ, ਕਾਰਪੋਰੇਟ ਹਸਪਤਾਲ, ਅਤੇ ਡਿਸਪੈਂਸਰੀਆਂ ਆਦਿ ਦੇ ਨਾਲ-ਨਾਲ ਐਨਜੀਓ ,ਨਰਸਿੰਗ ਹੋਮਸ ਆਦਿ ਟੀਕਾਕਰਨ ਲਈ ਸ਼ਾਮਲ ਕੀਤੇ ਜਾਣਗੇ। ਸ: ਸਿੱਧੂ ਨੇ ਸਪਸ਼ਟ ਕੀਤਾ ਕਿ ਪਹਿਲੇ ਪੜਾਅ ਤਹਿਤ ਟੀਕਾ ਕਰਨ ਲਈ ਸਿਰਫ ਸਿਹਤ ਸੰਭਾਲ ਕਰਮਚਾਰੀਆਂ ਦੇ ਵੇਰਵੇ ਲਏ ਜਾ ਰਹੇ ਹਨ।

ਉਹਨਾਂ ਦੇ ਪਰਿਵਾਰ ਦੇ ਵੇਰਵੇ ਨਹੀਂ ਸ਼ਾਮਲ ਕੀਤੇ ਗਏ।ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਇੱਕ ਮੀਟਿੰਗ ਹੋਈ ਜਿੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਫੈਕਲਟੀ ਇੰਚਾਰਜਾਂ ਦੁਆਰਾ ਡਾਟਾ ਨਿਰਧਾਰਿਤ ਫਾਰਮੈਟ ਵਿਚ ਭਰਿਆ ਜਾਵੇਗਾ । ਜਿਸ ਵਿੱਚ covid 19 ਵੈਕਸੀਨ ਪ੍ਰਾਪਤ ਕਰਨ ਵਾਲੇ ਸਾਰੇ ਲਾਭਪਾਤਰੀਆਂ ਦੀ ਵਿਅਕਤੀਗਤ ਤੌਰ ਤੇ ਟਰੈਕਿੰਗ ਕੀਤੀ ਜਾਵੇਗੀ।


                                       
                            
                                                                   
                                    Previous Postਇੰਡੀਆ ਚਲਦੀ ਰੇਲ ਦੇ ਡਰਾਈਵਰ ਨੂੰ ਪੁਲਸ ਨੇ ਕੀਤਾ ਫੋਨ ਕੇ ਰੇਲ ਕਿਤੇ ਨਾ ਰੋਕੀ ਫਿਰ ਹੋਇਆ ਅਜਿਹਾ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ
                                                                
                                
                                                                    
                                    Next Postਵੱਡਾ ਅਲਰਟ – ਸਾਵਧਾਨ ਹੋ ਜਾਣ ਇਸ ਸ਼ਹਿਰ ਦੇ ਲੋਕ,ਇਹ ਕੰਮ ਨਾ ਕਰਨ ਤੇ ਹੋ ਸਕਦਾ ਵੱਡਾ ਨੁਕਸਾਨ
                                                                
                            
               
                            
                                                                            
                                                                                                                                            
                                    
                                    
                                    



