ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਉਥੇ ਹੀ ਘਟਨਾਵਾਂ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਜਿੱਥੇ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਪੰਜਾਬ ਵਿੱਚ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੁਲੀਸ ਵੱਲੋਂ ਜਿਥੇ ਪੰਜਾਬ ਵਿੱਚ ਲੁੱਟ ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਕਈ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਅਗਵਾਹ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੱਚਿਆਂ ਨਾਲ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੂੰ ਲੈ ਕੇ ਬਹੁਤ ਸਾਰੇ ਮਾਪਿਆਂ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਡਰ ਦਾ ਮਾਹੌਲ ਬਣ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਤੋਂ ਡਰਨ ਲੱਗ ਪਏ ਹਨ।

ਬੀਤੇ ਦਿਨੀਂ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਇੱਕ ਘਟਨਾ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਈ। ਉਥੇ ਹੀ ਬੀਤੇ ਦਿਨੀਂ ਇੱਕ ਮਾਂ ਵੱਲੋਂ ਵੀ ਆਪਣੇ ਬੇਟੇ ਨੂੰ ਘਰ ਤੋਂ ਹੀ ਅਗਵਾ ਕਰ ਲਿਆ ਗਿਆ ਸੀ ਜਿਸ ਨੂੰ ਹੁਣ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇਥੇ ਅਜੇਹਾ ਕਾਡ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਹੈ। ਜਿੱਥੇ ਢਾਈ ਸਾਲਾਂ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਗੋਂਦਪੁਰ ਤੋਂ ਇੱਕ ਔਰਤ ਮਨਜੀਤ ਕੌਰ ਆਪਣੇ ਢਾਈ ਸਾਲਾਂ ਦੇ ਬੱਚੇ ਦਲਜੀਤ ਸਿੰਘ ਨੂੰ ਲੈ ਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਵਾਈ ਲੈਣ ਵਾਸਤੇ ਗਈ ਹੋਈ ਸੀ।

ਉੱਥੇ ਹੀ ਇਕ ਔਰਤ ਵੱਲੋਂ ਉਸ ਨਾਲ ਗੱਲਾਂ ਗੱਲਾਂ ਵਿੱਚ ਜਾਣ ਪਛਾਣ ਬਣਾ ਲਈ ਗਈ। ਜੋ ਬਾਅਦ ਵਿੱਚ ਰਸਤੇ ਚੋਂ ਬੱਚੇ ਨੂੰ ਕਿਧਰੇ ਅਗਵਾ ਕਰਕੇ ਲੈ ਗਈ। ਜਿੱਥੇ ਇਸ ਅਣਪਛਾਤੀ ਔਰਤ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਉਥੇ ਹੀ ਇਲਾਕੇ ਵਿੱਚ ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।


                                       
                            
                                                                   
                                    Previous Postਮੁੱਖ ਮੰਤਰੀ ਚੰਨੀ ਦੀ ਸਖਤ ਚੇਤਾਵਨੀ ਦੇ ਬਾਅਦ ਵੀ ਇਥੇ ਹੋ ਗਿਆ ਇਹ ਕੰਮ – ਸਾਰੇ ਪਾਸੇ ਹੋ ਗਈ ਚਰਚਾ
                                                                
                                
                                                                    
                                    Next Postਗਰੀਬ ਕਿਸਾਨ ਨੇ 32 ਲੱਖ ਕਰਜਾ ਚੁੱਕ ਧੀ ਨੂੰ ਸਟਡੀ ਲਈ ਭੇਜਿਆ ਕਨੇਡਾ – ਪਰ ਹੁਣ ਵਾਪਰਿਆ ਇਹ ਭਿਆਨਕ ਹਾਦਸਾ
                                                                
                            
               
                            
                                                                            
                                                                                                                                            
                                    
                                    
                                    



