ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਲੁੱਟ-ਖੋਹ ਅਤੇ ਕਤਲੇਆਮ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਉਥੇ ਹੀ ਆਏ ਦਿਨ ਸਾਹਮਣੇ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਅਜਿਹੇ ਮਾਮਲੇ ਸਾਹਮਣੇ ਆਉਦੇ ਹੀ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਜਿੱਥੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਕਈ ਲੋਕਾਂ ਦੀ ਜਾਨ ਤੱਕ ਲੈ ਲਈ ਜਾਂਦੀ ਹੈ। ਉਥੇ ਹੀ ਕੁੱਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਇਕ ਦੂਸਰੇ ਉਪਰ ਹਮਲਾ ਵੀ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਹਸਪਤਾਲ ਵਿਚ ਦੋ ਧਿਰਾਂ ਵਿਚਕਾਰ ਆਪਸੀ ਝੜਪ ਹੋਈ ਹੈ ਜਿੱਥੇ ਮਰੀਜ ਤੇ ਡਾਕਟਰ ਵੀ ਸਹਿਮ ਗਏ ਹਨ, ਜਿੱਥੇ ਕਿਰਪਾਨਾਂ ਚੱਲੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ੀਰਾ ਦੇ ਅਧੀਨ ਆਉਣ ਵਾਲੇ ਪਿੰਡ ਝਤਰਾ ਦੇ ਰਹਿਣ ਵਾਲੇ ਤੇਜਾ ਸਿੰਘ ਦਾ ਬੀਤੇ ਦਿਨੀਂ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਕਾਰਨ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ ਅਤੇ ਇਸ ਸਮੇਂ ਜ਼ੇਰੇ ਇਲਾਜ ਸੀ। ਜਿਸ ਬਾਰੇ ਡਾਕਟਰਾਂ ਵੱਲੋਂ ਵੀ ਦੱਸਿਆ ਗਿਆ ਸੀ ਕਿ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਕਿਉਂਕਿ ਕੁਝ ਧਿਰਾਂ ਦੇ ਵਿਚਕਾਰ ਝਗੜਾ ਹੋ ਗਿਆ ਸੀ।

ਉਥੇ ਹੀ ਦੂਸਰੀ ਧਿਰ ਦੇ ਕੁਝ ਨੌਜਵਾਨਾਂ ਵੱਲੋਂ ਹਸਪਤਾਲ ਦੇ ਵਾਰਡ ਵਿੱਚ ਦਾਖਲ ਹੋ ਕੇ ਤੇਜਾ ਸਿੰਘ ਦੇ ਪੁੱਤਰ ਉਪਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿੱਥੇ ਉਸ ਦਾ ਪੁੱਤਰ ਆਪਣੀ ਜਾਨ ਬਚਾਉਣ ਲਈ ਵਾਰਡ ਵਿਚ ਭੱਜਦਾ ਹੋਇਆ ਦਿਖਾਈ ਦਿੱਤਾ।

ਉੱਥੇ ਹੀ ਹਮਲਾ ਕਰਨ ਆਏ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਉਸ ਉਪਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ। ਇਸ ਸਮੇਂ ਜਿਥੇ ਪਿਉ-ਪੁੱਤਰ ਸਿਵਲ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹਨ। ਉਥੇ ਹੀ ਵਾਪਰੀ ਇਸ ਘਟਨਾ ਦੇ ਕਾਰਨ ਹਸਪਤਾਲ ਦੇ ਸਟਾਫ ਅਤੇ ਹੋਰ ਮਰੀਜ਼ਾਂ ਦੇ ਵਿਚ ਡਰ ਦੇਖਿਆ ਜਾ ਰਿਹਾ ਹੈ।
 
Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਹਸਪਤਾਲ ਚ 2 ਧਿਰਾਂ ਵਿਚਾਲੇ ਹੋਈ ਝੜਪ, ਮਰੀਜ ਤੇ ਡਾਕਟਰ ਵੀ ਗਏ ਸਹਿਮ- ਚਲੀਆਂ ਕਿਰਪਾਨਾਂ
                                                      
                                       
                            
                                                                   
                                    Previous PostCM ਭਗਵੰਤ ਮਾਨ ਵਲੋਂ ਦਿਵਿਆਂਗਾਂ ਲਈ ਬਣਾਇਆ ਸੈੱਲ, ਹੋਣਗੀਆਂ ਸਮੱਸਿਆਵਾਂ ਹੱਲ-ਸਿੰਗਲ ਵਿੰਡੋ ਤੇ ਹੋਵੇਗਾ ਕੰਮ
                                                                
                                
                                                                    
                                    Next Postਵਾਪਰਿਆ ਕਹਿਰ ਭਿਆਨਕ ਹਾਦਸੇ ਚ ਮਾਂ ਅਤੇ 4 ਸਾਲਾਂ ਮਾਸੂਮ ਦੀ ਹੋਈ ਮੌਤ, ਪਹਿਲੀ ਵਾਰ ਜਾਣਾ ਸੀ ਸਕੂਲ
                                                                
                            
               
                            
                                                                            
                                                                                                                                            
                                    
                                    
                                    



