ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ‘ਚ ਲੋਕ ਆਪਣੀ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਨਾਲ ਲੜਨ ਦੀ ਬਜਾਏ ਸਗੋਂ ਆਪਣੀ ਜ਼ਿੰਦਗੀ ਸਮਾਪਤ ਕਰ ਰਹੇ ਹਨ । ਅਜਿਹੇ ਸਮੇਂ ਵਿੱਚ ਲੋਕ ਇਸ ਗੱਲ ਨੂੰ ਭੁੱਲ ਰਹੇ ਹਨ ਕਿ ਜ਼ਿੰਦਗੀ ਪਰਮਾਤਮਾ ਦੀ ਬਖ਼ਸ਼ੀ ਹੋਈ ਇੱਕ ਬੇਹੱਦ ਖੂਬਸੂਰਤ ਦਾਤ ਹੈ । ਪਰ ਹੁਣ ਲੋਕ ਆਪਣੀ ਜ਼ਿੰਦਗੀ ਵਿੱਚ ਆਈਆਂ ਛੋਟੀਆਂ ਮੋਟੀਆਂ ਔਕੜਾਂ ਕਾਰਨ ਆਪਣੀ ਜ਼ਿੰਦਗੀ ਸਮਾਪਤ ਕਰ ਲੈਂਦੇ ਹਨ । ਜਿਸ ਦੇ ਚੱਲਦੇ ਪਿੱਛੇ ਰਹਿੰਦਾ ਪੂਰਾ ਪਰਿਵਾਰ ਰੁਲ ਜਾਂਦਾ ਹੈ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਤੋ , ਜਿੱਥੇ ਕਿ ਇਕ ਸਕੂਲੀ ਅਧਿਆਪਕ ਵੱਲੋਂ ਆਪਣੀ ਚੁੰਨੀ ਦੇ ਨਾਲ ਖੁਦਕੁਸ਼ੀ ਕਰ ਲਈ ਗਈ ਤੇ ਨਾਲ ਹੀ ਉਸਦੀ ਵੱਲੋਂ ਕੰਧ ਉੱਪਰ ਸੁਸਾਈਡ ਨੋਟ ਵੀ ਲਿਖਿਆ ਗਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆਂ ਵਿਖੇ ਬੀਤੀ ਰਾਤ ਇਕ ਅਧਿਆਪਕ ਵੱਲੋਂ ਆਪਣੇ ਘਰ ਵਿੱਚ ਆਪਣੀ ਚੁੰਨੀ ਨੂੰ ਪੱਖੇ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ ਗਈ । ਪਤਾ ਚੱਲਿਆ ਹੈ ਕਿ ਨਮਰਤਾ ਸ਼ਰਮਾ ਜਿਨ੍ਹਾਂ ਦੀ ਉਮਰ ਤਕਰੀਬਨ ਚਾਲੀ ਸਾਲ ਹੈ ਜੋ ਬੇਗੋਵਾਲ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕ ਸੀ ।

ਜਿਨ੍ਹਾਂ ਨੇ ਬੀਤੀ ਰਾਤ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ । ਉਥੇ ਹੀ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਪ੍ਰਾਇਮਰੀ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰਦੀ ਸੀ ਤੇ ਦੋ ਮਈ ਨੂੰ ਉਹ ਆਪਣੇ ਘਰ ਵਿੱਚ ਹਾਜ਼ਰ ਹੀ ਸੀ ਤੇ ਉਸ ਦੀ ਪਤਨੀ ਨਮਰਤਾ ਸ਼ਰਮਾ ਸਵੇਰੇ ਡਿਊਟੀ ਤੇ ਪ੍ਰਾਇਮਰੀ ਸਕੂਲ ਵਿਖੇ ਗਈ । ਨਮਰਤਾ ਨੇ ਦੱਸਿਆ ਸੀ ਕਿ ਉਸ ਦੀ ਮੈਡਮ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋ ਗਈ , ਜਿਸ ਕਾਰਨ ਦੋਵਾਂ ਨੇ ਰਲ ਕੇ ਉਸ ਨੂੰ ਬਹੁਤ ਜਲੀਲ ਕੀਤਾ ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਹ ਪਰਸੋਂ ਖ਼ੁਦ ਉਨ੍ਹਾਂ ਨਾਲ ਜਾ ਕੇ ਸਕੂਲ ਦੀਆਂ ਮੈਡਮਾਂ ਨਾਲ ਗੱਲ ਕਰਕੇ ਆਵੇਗਾ । ਪਰ ਇਸ ਤੋਂ ਬਾਅਦ ਰਾਤ ਨੂੰ ਉਸ ਦੀ ਪਤਨੀ ਨੇ ਘਰ ਵਿੱਚ ਹੀ ਲਟਕ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ । ਉੱਥੇ ਹੀ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਵਲੋ ਆਪਣੇ ਕਮਰੇ ਦੀ ਕੰਧ ਤੇ ਸੁਸਾਈਡ ਨੋਟ ਵੀ ਲਿਖਿਆ ਗਿਆ । ਇਸ ਸੰਬੰਧੀ ਦੋ ਅਧਿਆਪਕਾਂ ਰਵਨੀਤ ਤੇ ਮਨਦੀਪ ਖ਼ਿਲਾਫ਼ ਉਨ੍ਹਾਂ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਸਕੂਲੀ ਅਧਿਆਪਕਾ ਨੇ ਇਸ ਕਾਰਨ ਖੁਦ ਚੁਣੀ ਮੌਤ, ਕੀਤਾ ਖੌਫਨਾਕ ਕਾਂਡ, ਕੰਧ ਤੇ ਲਿਖਿਆ ਇਹ ਨੋਟ
                                                      
                                       
                            
                                                                   
                                    Previous Postਰੇਲ ਸਟੇਸ਼ਨ ਤੇ ਖੜੀ ਕਰਕੇ ਇਕ ਘੰਟੇ ਲਈ ਚਲਾ ਗਿਆ ਇਹ ਕੰਮ ਕਰਨ ਡਰਾਈਵਰ , ਹੋਇਆ ਭਾਰੀ ਹੰਗਾਮਾ
                                                                
                                
                                                                    
                                    Next Postਪੰਜਾਬ ਚ ਇਥੇ ਮੁੰਡਿਆਂ ਨੂੰ ਫੁੱਟਬਾਲ ਖੇਡਦੇ ਹੋਏ ਝਾੜੀਆਂ ਚ ਦੇਖਿਆ ਅਜਿਹਾ, ਉੱਡ ਗਏ ਸਭ ਦੇ ਹੋਸ਼- ਮੌਕੇ ਤੇ ਪਹੁੰਚੀ ਪੁਲਿਸ
                                                                
                            
               
                            
                                                                            
                                                                                                                                            
                                    
                                    
                                    



