ਆਈ ਤਾਜਾ ਵੱਡੀ ਖਬਰ 

ਕੱਲ ਜਿੱਥੇ ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ ਲੋਕਾਂ ਵੱਲੋਂ ਇਸ ਬਸੰਤ ਦੇ ਮੌਕੇ ਉਪਰ ਪਤੰਗਬਾਜੀ ਵੀ ਕੀਤੀ ਗਈ। ਸਰਕਾਰ ਵੱਲੋਂ ਜਿਥੇ ਪਹਿਲਾਂ ਹੀ ਕਈ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਵਾਸਤੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਲੋਕਾਂ ਦੀਆਂ ਛੋਟੀਆਂ ਜਿਹੀਆਂ ਗਲਤੀਆਂ ਦੇ ਨਾਲ ਅਜਿਹੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਜਿੱਥੇ ਇਸ ਪਤੰਗਬਾਜ਼ੀ ਦੇ ਚੱਲਦੇ ਹੋਏ ਡੋਰ ਦੀ ਵਰਤੋਂ ਕਰਨ ਨਾਲ ਕਈ ਸੜਕ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਵਾਹਨ ਚਾਲਕਾਂ ਨੂੰ ਵੀ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਚਾਈਨਾ ਡੋਰ ਨੇ ਹੜਕੰਪ ਮਚਾਇਆ ਹੈ ਜਿਥੇ ਕਈ ਲੋਕਾਂ ਨੂੰ ਭਿਆਨਕ ਰੂਪ ਨਾਲ ਜ਼ਖਮੀ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਨੂੰ ਬਹੁਤ ਸਾਰੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹਾਲਤ ਵਿੱਚ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਹਨ। ਇਕ ਦਰਜਨ ਦੇ ਕਰੀਬ ਲੋਕ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹਸਪਤਾਲ ਪਹੁੰਚੇ ਉਥੇ ਹੀ ਕਈਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਚਾਈਨਾ ਡੋਰ ਦੇ ਕਾਰਨ ਹੀ ਇਕ ਵਿਅਕਤੀ ਦੀਆਂ ਉਂਗਲੀਆਂ ਕੱਟੀਆਂ ਗਈਆਂ ਅਤੇ ਇਕ ਵਿਅਕਤੀ ਮੋਟਰਸਾਈਕਲ ਉਪਰ ਜਾ ਰਿਹਾ ਸੀ ਜਿਸ ਦੀ ਗਰਦਨ ਤੇ ਚਾਈਨਾ ਡੋਰ ਲੱਗਣ ਕਾਰਨ ਕਾਫੀ ਹੱਦ ਤੱਕ ਗਰਦਨ ਕਟੀ ਗਈ ਅਤੇ ਜਿਸ ਨੂੰ ਰਾਹਗੀਰ ਲੋਕਾਂ ਦੀ ਮਦਦ ਨਾਲ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗਰਦਨ ਉੱਪਰ ਬਾਰਾਂ ਟਾਂਕੇ ਲਗਾਏ ਗਏ ਹਨ। ਉੱਥੇ ਹੀ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇਕ ਵਿਅਕਤੀ ਦਾ ਚਿਹਰਾ ਬੁਰੀ ਤਰਾਂ ਖਰਾਬ ਹੋ ਗਿਆ ਹੈ। ਇਕ 10 ਸਾਲਾਂ ਦਾ ਬੱਚਾ ਵੀ ਚਾਇਨਾ ਡੋਰ ਦੇ ਕਾਰਨ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ।

ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਬਸੰਤ ਪੰਚਮੀ ਦੇ ਮੌਕੇ ਤੇ ਸਾਰੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਅਤੇ ਦੁਕਾਨਦਾਰਾਂ ਨੂੰ ਡੋਰ ਦੀ ਵਿਕਰੀ ਉੱਪਰ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਉੱਥੇ ਹੀ ਸ਼ਰੇਆਮ ਪਲਾਸਟਿਕ ਦੀਆਂ ਤਾਰਾਂ ਦੀ ਵੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ। ਇਨ੍ਹਾਂ ਦੀ ਵਰਤੋਂ ਨਾਲ ਜਿੱਥੇ ਕਈ ਸੜਕ ਹਾਦਸੇ ਵਾਪਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ।


                                       
                            
                                                                   
                                    Previous Postਹੁਣੇ ਹੁਣੇ ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ ਇਸ ਕਲਾਸ ਤੋਂ ਉਪਰਲੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਗਏ
                                                                
                                
                                                                    
                                    Next Postਚੋਣਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਤੇ ਉਮੀਦਵਾਰ ਨੇ ਮੋਬਾਈਲ ਟਾਵਰ ਤੇ ਚੜ ਕੇ ਕੀਤਾ ਅਜਿਹਾ – ਸਾਰੇ ਪਾਸੇ ਹੋ ਗਈ ਚਰਚਾ
                                                                
                            
               
                            
                                                                            
                                                                                                                                            
                                    
                                    
                                    



