ਆਈ ਤਾਜਾ ਵੱਡੀ ਖਬਰ 

ਪੰਜਾਬ ਚ ਇੱਕ ਜਗਹ ਅਜਿਹਾ ਹਾਦਸਾ ਵਾਪਰ ਗਿਆ,ਜਿਸਨੇ ਸਭ ਦੇ, ਹੋਸ਼ ਉਡਾ ਦਿੱਤੇ, ਕਿਉਂਕਿ ਹਾਦਸਾ ਬੇਹੱਦ ਭਿਆਨਕ ਸੀ। ਇੱਕ ਵਾਹਨ ਦੀ ਅਚਾਨਕ ਦੂਜੇ ਵਾਹਨ ਨਾਲ ਟੱਕਰ ਹੋ ਗਈ ਅਤੇ ਇੱਕ ਵਿਆਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਆਏ ਦਿਨ ਪੰਜਾਬ ਚ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ ਜਿਸ ਨਾਲ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਹ ਜੋ ਹਾਦਸਾ ਵਾਪਰਿਆ ਹੈ ਇਸ ਨਾਲ ਫ਼ਿਰ ਲੋਕ ਡਰੇ ਹੋਏ ਨੇ, ਕਿਉਂਕਿ ਹਾਦਸਾ ਲਾਪਰਵਾਹੀ ਕਰਕੇ ਵਾਪਰਿਆ ਹੈ। ਇਸ ਹਾਦਸੇ ਦੇ ਵਾਪਰਨ ਨਾਲ ਫਿਰ ਕਈ ਸਵਾਲ ਖੜੇ ਹੋ ਗਏ ਨੇ।

ਵੈਸੇ ਤੇ ਪੰਜਾਬ ਦੀ ਧਰਤੀ ਤੇ ਆਏ ਦਿਨ ਹੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ, ਜਿਸ ਚ ਕਈ ਲੋਕ ਆਪਣੀਆਂ ਤੋਂ ਦੂਰ ਹੋ ਜਾਂਦੇ ਨੇ।ਜਿਕਰਯੋਗ ਹੈ ਕਿ ਭਵਾਨੀਗੜ੍ਹ ਚ ਇਹ ਸਾਰਾ ਹਾਦਸਾ ਵਾਪਰਿਆ ਹੈ, ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਨੰਬਰ 7 ਪਟਿਆਲਾ ਮੁੱਖ ਸੜਕ ਤੇ ਸ਼ੁਕਰਵਾਰ ਨੂੰ ਸਾਰੀ ਘਟਨਾ ਵਾਪਰੀ ਹੈ, ਇੱਥੇ ਪੈਂਦੇ ਨੇੜਲੇ ਪਿੰਡ ਬਾਲਦ ਕਲਾਂ ਚ ਇੱਕ ਬੇਹੱਦ ਡਰਾਵਣੀ ਘਟਨਾ ਵਾਪਰੀ ਹੈ। ਜਿਕਰਯੋਗ ਹੈ ਕਿ ਇੱਕ ਪਿਕਅਪ ਗੱਡੀ ਜੋ ਕਿੰਨੂਆਂ ਦੀ ਭਰੀ ਹੋਈ ਸੀ ਉਹ ਇੱਕ ਟਰੱਕ ਦੇ ਪਿੱਛੇ ਜਾ ਵੱਜੀ।

ਜਿਸ ਚ ਗੱਡੀ ਦਾ ਚਾਲਕ ਜ਼ਖਮੀ ਹੋ ਗਿਆ ਪਰ ਗੰਭੀਰ ਸੱਟਾਂ ਤੋਂ ਉਸਦਾ ਬਚਾਅ ਹੋ ਗਿਆ। ਲੋਕਾਂ ਵਲੋਂ ਜਲਦ ਹੀ ਉਸਨੂੰ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਪੁਲਸ ਦੇ ਮੌਕੇ ਤੇ ਪਹੁੰਚਣ ਤੌ ਪਹਿਲਾਂ ਹੀ ਲੋਕਾਂ ਵਲੋ ਉਸ ਪਿਕਅਪ ਗੱਡੀ ਦੇ ਚਾਲਕ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਸੀ। ਉਹ ਪਟਿਆਲਾ ਵਿਖੇ ਇਲਾਜ ਅਧੀਨ ਹੈ ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਚਾਲਕ ਦੀ ਅੱਖ ਲੱਗ ਗਈ ਸੀ, ਜਿਸਦੇ ਚਲਦੇ ਇਹ ਘਟਨਾ ਵਾਪਰ ਗਈ।

ਕਿੰਨੂਆਂ ਦੀ ਭਰੀ ਗੱਡੀ ਜੋ ਅਬੋਹਰ ਤੋਂ ਪਟਿਆਲਾ ਜਾ ਰਹੀ ਸੀ ਉਸਦੀ ਟੱਕਰ ਟਰੱਕ ਨਾਲ ਹੋ ਗਈ ਅਤੇ ਚਾਲਕ ਨੂੰ ਸੱਟਾਂ ਲੱਗ ਗਈਆਂ। 4 ਕੁ ਵਜੇ ਨਾਲ ਇਹ ਸਾਰੀ ਘਟਨਾ ਵਾਪਰੀ, ਇੱਥੇ ਜਾ ਰਹੇ ਇੱਕ ਪਿਕਅਪ ਗੱਡੀ ਨੇ ਟਰੱਕ ਚ ਜਾ ਕੇ ਟੱਕਰ ਮਾਰੀ। ਜਾਣਕਾਰੀ ਦਿੰਦੇ ਹੋਏ ਪੈਟਰੋਲਿੰਗ ਪੁਲਸ ਨੇ ਦੱਸਿਆ ਕਿ ਨੀਂਦ ਆਉਣ ਨਾਲ ਇਹ ਸਾਰੀ ਘਟਨਾ ਵਾਪਰੀ ਹੈ, ਪਰ ਚਾਲਕ ਦਾ ਬਚਾਅ ਹੋ ਗਿਆ ਹੈ। ਜਿਕਰਯੋਗ ਹੈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਚਾਲਕ ਪਾਲੀ ਸਿੰਘ ਜ਼ਖਮੀ ਹੋ ਗਿਆ।


                                       
                            
                                                                   
                                    Previous Postਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਬਾਰੇ ਹੁਣ ਆ ਗਈ ਇਹ ਵੱਡੀ ਤਾਜਾ ਖਬਰ
                                                                
                                
                                                                    
                                    Next Postਮਚਿਆ ਹੜਕੰਪ : ਇਥੇ ਇੱਕੋ ਸਕੂਲ ਦੇ 229 ਵਿਦਿਆਰਥੀ ਨਿਕਲੇ ਕੋਰੋਨਾ ਵਾਇਰਸ ਦੇ ਪੌਜੇਟਿਵ
                                                                
                            
               
                            
                                                                            
                                                                                                                                            
                                    
                                    
                                    



