ਪੰਜਾਬ ‘ਚ 9 ਘੰਟਿਆਂ ਦਾ ਬਿਜਲੀ ਕੱਟ! ਇਨ੍ਹਾਂ ਇਲਾਕਿਆਂ ‘ਚ ਬੰਦ ਰਹੇਗੀ ਬਿਜਲੀ

ਜਲੰਧਰ: ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਜ਼ਰੂਰੀ ਮੁਰੰਮਤ ਅਤੇ ਕੰਮਾਂ ਦੇ ਚਲਦੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਕੁਝ ਥਾਵਾਂ ‘ਤੇ ਲਗਭਗ 9 ਘੰਟਿਆਂ ਤੱਕ ਪਾਵਰ ਕੱਟ ਲੱਗ ਸਕਦਾ ਹੈ। ਇਸ ਸਬੰਧੀ ਪਾਵਰਕਾਮ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ।

ਮਾਨਸਾ: 66 ਕੇ.ਵੀ. ਗਰਿੱਡ ਦਲੇਲ ਸਿੰਘ ਵਾਲਾ ਤੋਂ ਚੱਲਦੇ 11 ਕੇ.ਵੀ. ਕੋਟ ਲੱਲੂ, ਯੂ.ਪੀ.ਐੱਸ ਅਤੇ ਚਕੇਰੀਆਂ ਏਪੀ ਫੀਡਰ ਦੀ ਸਪਲਾਈ 27 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਨਵੇਂ ਪਾਵਰ ਟ੍ਰਾਂਸਫਾਰਮਰ ਦੀ ਸਥਾਪਨਾ ਕਾਰਨ ਇਹ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਚਕੇਰੀਆਂ ਸਮੇਤ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਨਵਾਂਸ਼ਹਿਰ: 66 ਕੇ.ਵੀ. ਸਬ ਸਟੇਸ਼ਨ ਭੀਣ ਤੋਂ ਚੱਲਦੇ 11 ਕੇ.ਵੀ. ਗੁਜਰਪੁਰ ਯੂ.ਪੀ.ਐੱਸ ਫੀਡਰ ‘ਤੇ ਰੱਖ-ਰਖਾਅ ਦੇ ਕੰਮ ਕਾਰਨ 27 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਮਹਾਲੋ, ਗੁੱਜਰਪੁਰ, ਅਲੀਪੁਰ, ਗੋਲੇਵਾਲ, ਅਲਾਚੌਰ ਅਤੇ ਮਹਿੰਦੀਪੁਰ ਪਿੰਡ ਪ੍ਰਭਾਵਿਤ ਰਹਿਣਗੇ।

ਸ਼ੇਰਪੁਰ: 66 ਕੇ.ਵੀ. ਗਰਿੱਡ ਖੇੜੀ ‘ਤੇ ਮੁਰੰਮਤ ਦੇ ਕੰਮ ਲਈ 27 ਮਾਰਚ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ 11 ਕੇ.ਵੀ. ਬਾਜਵਾ ਯੂ.ਪੀ.ਐੱਸ ਅਤੇ ਖੇੜੀ ਕੈਟਾਗਰੀ-1 ਫੀਡਰ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ ਖੇੜੀ ਕਲਾਂ, ਖੇੜੀ ਖੁਰਦ ਅਤੇ ਬਾਜਵਾ ਇਲਾਕੇ ਦੀ 24 ਘੰਟੇ ਵਾਲੀ ਸਪਲਾਈ ਵੀ ਪ੍ਰਭਾਵਿਤ ਰਹੇਗੀ, ਨਾਲ ਹੀ ਖੇਤਾਂ ਲਈ ਆਉਣ ਵਾਲੀ ਬਿਜਲੀ ਵੀ ਬੰਦ ਰਹੇਗੀ।