ਆਈ ਤਾਜਾ ਵੱਡੀ ਖਬਰ

ਅਜੋਕੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮਿਹਨਤ ਕਰਕੇ ਸਫਲਤਾ ਦੀ ਮੰਜ਼ਿਲ ਤੱਕ ਪਹੁੰਚ ਕੀਤੀ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਅਜਿਹੇ ਵਿਦਿਆਰਥੀ ਹੁੰਦੇ ਹਨ, ਜੋ ਛੋਟੀਆਂ ਛੌਟੀਆਂ ਮੁਸ਼ਕਲਾਂ ਤੋਂ ਘਬਰਾ ਜਾਂਦੇ ਹਨ। ਉਹ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਮੁਸ਼ਕਲਾਂ ਤੋਂ ਡਰਦੇ ਹੋਏ ਆਪਣੀ ਜੀਵਨ-ਲੀਲਾ ਤਕ ਸਮਾਪਤ ਕਰ ਲੈਂਦੇ ਹਨ। ਹੁਣ ਪੰਜਾਬ ਦੇ ਇਸ ਕਾਲਜ ਚ ਪੜਦੀ ਵਿਦਿਆਰਥਣ ਨੇ ਚੁਕਿਆ ਖੌਫਨਾਕ ਕਦਮ , ਸੁਸਾਈਡ ਨੋਟ ਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ , ਜਿਸ ਬਾਰੇ ਆਈ ਤਾਜ਼ਾ ਜਾਣਕਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾਬੱਸੀ ਦੇ ਸਥਾਨਕ ਸੁਖਮਨੀ ਡੈਂਟਲ ਕਾਲਜ ਤੋ ਸਾਹਮਣੇ ਆਇਆ ਹੈ ਜਿੱਥੇ ਇਸ ਕਾਲਜ ਵਿਚ ਪੜ੍ਹ ਰਹੀ ਇੱਕ ਵਿਦਿਆਰਥਣ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।

ਦੱਸ ਦਈਏ ਕਿ ਇਸ ਲੜਕੀ ਦੀ ਪਹਿਚਾਣ ਸਿਮਰਨ ਪੁੱਤਰੀ ਨਰੇਸ਼ ਵਾਸੀ ਪਿੰਡ ਕਰਾਵਾ ਤਹਿਸੀਲ ਇਸਰਾਣਾ ਜ਼ਿਲ੍ਹਾ ਪਾਣੀਪਤ ਹਰਿਆਣਾ ਵਜੋਂ ਹੋਈ ਹੈ। ਮ੍ਰਿਤਕ ਸਿਮਰਣ ਜਿਥੇ ਡੇਰਾਬੱਸੀ ਦੇ ਸਥਾਨਕ ਸੁਖਮਨੀ ਡੈਂਟਲ ਕਾਲਜ ਦੀ ਵਿਦਿਆਰਥਣ ਸੀ ਜੋ ਕਿ ਇਸ ਕਾਲਜ ਵਿਚ ਬੀ. ਡੀ. ਐੱਸ. ਦੀ ਪੜ੍ਹਾਈ ’ਚ ਫ਼ਾਈਨਲ ਸਮੈਸਟਰ ਦੀ ਵਿਦਿਆਰਥਣ ਸੀ।

ਮ੍ਰਿਤਕਾ ਵਲੋ ਆਪਣੇ ਕਮਰੇ ਵਿਚ ਹੀ ਪੱਖੇ ਨਾਲ ਫਾਹਾ ਲੈ ਲਿਆ ਗਿਆ ਹੈ ਉਥੇ ਹੀ ਉਸ ਕੋਲੋਂ ਬਰਾਮਦ ਹੋਏ ਸੁਸਾਇਡ ਨੋਟ ਵਿੱਚ ਉਸ ਵੱਲੋਂ ਚੁੱਕੇ ਗਏ ਇਸ ਕਦਮ ਦਾ ਕਾਰਨ ਵੀ ਲਿਖਿਆ ਗਿਆ ਹੈ ਜਿਸ ਵਿਚ ਉਸ ਨੇ ਦੱਸਿਆ ਹੈ ਕਿ ਉਹ ਪੇਪਰਾਂ ਵਿਚ ਡਿਫ਼ਾਲਟਰ ਹੋ ਸਕਦੀ ਹੈ, ਜਿਸ ਕਰਕੇ ਉਸ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਤੇ ਉਹ ਆਪਣੀ ਮੌਤ ਦੀ ਆਪ ਜ਼ਿੰਮੇਵਾਰ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੇ ਹੋਸਟਲ ਦੇ ਕਮਰੇ ਵਿਚ ਉਸ ਨਾਲ ਰਹਿ ਰਹੀਆਂ ਦੋ ਸਹੇਲੀਆਂ ਕਲਾਸ ਲਗਾਉਣ ਲਈ ਕਾਲਜ਼ ਚਲੇ ਗਈਆਂ ਸਨ ਅਤੇ ਉਹ ਕਮਰੇ ਵਿਚ ਸੀ। ਬਾਅਦ ਵਿੱਚ ਉਸ ਵੱਲੋਂ ਕਮਰੇ ਵਿਚ ਇਹ ਕਦਮ ਚੁੱਕਿਆ ਗਿਆ ਅਤੇ ਇਸ ਦਾ ਪਤਾ ਉਸਦੀਆਂ ਸਹੇਲੀਆਂ ਦੇ ਦੁਪਹਿਰ ਸਮੇਂ ਵਾਪਸ ਪਰਤਣ ਤੇ ਲੱਗਾ। ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਲਈ ਆਈਆਂ ਤਾਂ ਸਿਮਰਨ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਵੇਖੀ ਗਈ। ਉਸ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ: ਕਾਲਜ ਚ ਪੜਦੀ ਵਿਦਿਆਰਥਣ ਨੇ ਚੁਕਿਆ ਖੌਫਨਾਕ ਕਦਮ , ਸੁਸਾਈਡ ਨੋਟ ਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
                                                      
                              ਤਾਜਾ ਖ਼ਬਰਾਂ                               
                              ਪੰਜਾਬ: ਕਾਲਜ ਚ ਪੜਦੀ ਵਿਦਿਆਰਥਣ ਨੇ ਚੁਕਿਆ ਖੌਫਨਾਕ ਕਦਮ , ਸੁਸਾਈਡ ਨੋਟ ਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
                                       
                            
                                                                   
                                    Previous Postਡਿਲਵਰੀ ਦੌਰਾਨ ਬੱਚੇ ਦੀ ਧੋਣ ਦੀ ਹੱਡੀ ਗਈ ਸੀ ਟੁੱਟ, ਮਾਂ ਦੀ ਹੱਡੀ ਨਾਲ ਜੋੜ ਕੇ ਦੇਸ਼ ਚ ਪਹਿਲੀ ਵਾਰ ਹੋਈ ਏਨੇ ਛੋਟੇ ਬੱਚੇ ਦੀ ਸਰਜਰੀ
                                                                
                                
                                                                    
                                    Next Postਵਿਗਿਆਨੀਆਂ ਨੇ ਅਨੋਖੀ ਤਕਨੀਕ ਨਾਲ ਬੱਚੇ ਨੂੰ ਦਿੱਤਾ ਜਨਮ, ਬੱਚੇ ਚ 3 ਲੋਕਾਂ ਦਾ ਹੈ DNA
                                                                
                            
               
                            
                                                                            
                                                                                                                                            
                                    
                                    
                                    



