ਆਈ ਤਾਜਾ ਵੱਡੀ ਖਬਰ

ਪੰਜਾਬੀਆਂ ਦੇ ਲਈ ਇਕ ਬੇਹੱਦ ਵੱਡੀ ਖੁਸ਼ਖਬਰੀ ਆਈ ਹੈ। ਨੌਜਵਾਨ ਪੀੜ੍ਹੀ ਦੇ ਲਈ ਇਹ ਖੁਸ਼ਖ਼ਬਰੀ ਬੇਹਦ ਮਾਇਨੇ ਰੱਖਦੀ ਹੈ। ਜਿਸ ਖੁਸ਼ਖਬਰੀ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ, ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਾਲ ਹੀ ਜੁੜੀ ਹੋਈ ਹੈ ਅਤੇ ਜੇਕਰ ਤੁਸੀਂ ਇਸ ਖੁਸ਼ਖਬਰੀ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ 25 ਅਗਸਤ ਤੋਂ ਪਹਿਲਾਂ-ਪਹਿਲਾਂ ਇਸ ਲਈ ਅਪਲਾਈ ਕਰਨਾ ਪਵੇਗਾ।ਜਿਸ ਖੁਸ਼ਖਬਰੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਪੰਜਾਬ ਪੁਲਿਸ ਦੀ ਭਰਤੀ ਨਾਲ ਜੁੜੀ ਹੋਈ ਹੈ। ਜੀ ਹਾਂ 4 ਅਗਸਤ ਤੋਂ ਹੀ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਜੌ ਅਰਜ਼ੀਆਂ ਨੇ ਉਸ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ 25 ਅਗਸਤ 2021 ਤੱਕ ਰਹਿਣ ਵਾਲੀ ਹੈ।

ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਦੇ ਲਈ ਅਪਲਾਈ ਕਰ ਸਕਦੀ ਹੈ । ਹੈੱਡ ਕਾਂਸਟੇਬਲ ਦੀਆਂ 787 ਖਾਲੀ ਅਸਾਮੀਆਂ ‘ਤੇ ਇਹ ਭਰਤੀ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਤੁਸੀਂ 25 ਅਗਸਤ ਤੱਕ ਅਪਲਾਈ ਕਰ ਸਕਦੇ ਹੋ।ਜਿਸ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵਿਚ ਭਰਤੀ ਹੋ ਕੇ ਲੋਕਾਂ ਦੀ ਸੇਵਾ ਕਰਨ ਦਾ ਚਾਅ ਹੈ ਉਹ ਇਸ ਦਾ ਫਾਇਦਾ ਚੁੱਕ ਸਕਦੇ ਹਨ । ਉਨ੍ਹਾਂ ਨੌਜਵਾਨਾਂ ਦੇ ਲਈ ਹੈ ਇਹ ਇਕ ਸੁਨਹਿਰੀ ਮੌਕਾ ਹੈ। ਜ਼ਿਕਰਯੋਗ ਹੈ ਕਿ ਤੁਸੀਂ ਅਧਿਕਾਰਤ ਵੈੱਬਸਾਈਟ ਰਾਹੀਂ ਇਸ ਲਈ ਅਪਲਾਈ ਕਰ ਸਕਦੇ ਹੋ ।

ਇਸ ਦੇ ਨਾਲ ਹੀ ਇਹ ਵੀ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਇਹ ਭਰਤੀ ਜਾਂਚ ਕਾਡਰ ਰਾਹੀਂ ਕੀਤੀ ਜਾਵੇਗੀ। ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਸ ਦੇ ਅਨੁਸਾਰ 24 ਅਸਾਮੀਆਂ ਖੇਡ ਕੋਟੇ ਤਹਿਤ ਰਾਖਵੀਆਂ ਰੱਖੀਆਂ ਗਈਆਂ ਹਨ। 787 ਖਾਲੀ ਅਸਾਮੀਆਂ ਜੋ ਹਨ ਉਹ ਭਰੀਆਂ ਜਾਣਗੀਆਂ, ਜਿਸ ਵਿਚ ਖੇਡ ਕੋਟੇ ਲਈ ਵੀ ਜਗਹ ਰੱਖੀ ਗਈ ਹੈ।

ਤੁਸੀ ਅਧਿਕਾਰਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹੋ ਅਤੇ ਇਸਦਾ ਫਾਇਦਾ ਲੈ ਸਕਦੇ ਹੋ। ਜ਼ਿਕਰਯੋਗ ਹੈ ਕਿ ਇਸ ਲਈ ਤੁਹਾਡੇ ਕੋਲ ਬੀ. ਏ. ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਦਸਵੀਂ ਤੱਕ ਪੰਜਾਬੀ ਭਾਸ਼ਾ ਵਿਚ ਪੜ੍ਹਾਈ ਵੀ ਤੁਸੀ ਕੀਤੀ ਹੋਣੀ ਚਾਹੀਦੀ ਹੈ। ਚਾਹਵਾਨ ਇਸ ਲਈ ਅਪਲਾਈ ਕਰ ਸਕਦੇ ਹਨ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋ ਸਕਦੇ ਹਨ


                                       
                            
                                                                   
                                    Previous Postਪੰਜਾਬ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਇਹ ਖਾਸ ਜਰੂਰੀ ਖਬਰ – ਹੁਣ ਹੋ ਗਿਆ ਇਹ ਐਲਾਨ
                                                                
                                
                                                                    
                                    Next Postਪੰਜਾਬ ਚ ਇਥੇ ਮੀਂਹ ਨੇ ਕਰਤੀ ਸਾਰੇ ਪਾਸੇ ਜਲ੍ਹ ਥਲ – ਆਉਣ ਵਾਲੇ ਮੌਸਮ ਬਾਰੇ ਆਈ ਇਹ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




