ਆਈ ਤਾਜਾ ਵੱਡੀ ਖਬਰ 

ਜਿੱਥੇ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋਏ। ਉੱਥੇ ਹੀ ਬਹੁਤ ਸਾਰੀਆਂ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਗਏ ਜਿੱਥੇ ਬਹੁਤ ਸਾਰੇ ਪਰਵਾਰਾਂ ਵੱਲੋਂ ਆਰਥਿਕ ਮੰਦੀ ਦੇ ਚਲਦੇ ਹੋਏ ਆਪਣੀ ਜਾਨ ਤੱਕ ਦੇ ਦਿੱਤੀ ਗਈ ਸੀ। ਕਈ ਪਰਿਵਾਰਾਂ ਵਿੱਚ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦੇ ਸਾਹਮਣੇ ਆਉਣ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉੱਥੇ ਹੀ ਬਹੁਤ ਸਾਰੇ ਅਜਿਹੇ ਵਿਆਹੁਤਾ ਜੋੜੇ ਵੀ ਹਨ ਜਿਨ੍ਹਾਂ ਵੱਲੋਂ ਕੇ ਪਰਿਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਵੀ ਆਪਣੀ ਜਾਨ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਪ੍ਰੇਮ ਵਿਆਹ ਜਿੱਥੇ ਅੱਜ ਦੇ ਦੌਰ ਵਿੱਚ ਅਸਫ਼ਲ ਹੋ ਰਹੇ ਹਨ ਉਥੇ ਹੀ ਅਜਿਹੇ ਵਿਆਹੁਤਾ ਜੋੜਿਆਂ ਵੱਲੋਂ ਤੇ ਕਈ ਮੁਸ਼ਕਲਾਂ ਦੇ ਚਲਦਿਆਂ ਹੋਇਆਂ ਖੁਦਕੁਸ਼ੀ ਕੀਤੀ ਜਾ ਰਹੀ ਹੈ।

ਹੁਣ ਪੰਜਾਬ ਵਿੱਚ ਇੱਥੇ ਛੇ ਸਾਲ ਪਹਿਲਾਂ ਲਵ ਮੈਰਿਜ਼ ਕਰਵਾਉਣ ਵਾਲੇ ਜੋੜੇ ਦਾ ਖੌਫਨਾਕ ਅੰਤ ਹੋਇਆ ਹੈ, ਜਿੱਥੇ ਪਤਨੀ ਦਾ ਕਤਲ ਕਰ ਕੇ ਪਤੀ ਵੱਲੋਂ ਖੁਦ ਵੀ ਮੌਤ ਚੁਣੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਮਕਸੂਦਾਂ ਥਾਣੇ ਅਧੀਨ ਆਉਂਦੇ ਨਿਊ ਹਰਗੋਬਿੰਦ ਨਗਰ ਵਿੱਚ ਰਹਿਣ ਵਾਲੇ ਇਕ ਪਤੀ ਪਤਨੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤੀ ਵੱਲੋਂ ਪਤਨੀ ਨੂੰ ਪਹਿਲਾਂ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਮੌਤ ਨੂੰ ਗਲੇ ਲਗਾਇਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਹਰਿੰਦਰ ਯਾਦਵ ਪੁੱਤਰ ਕਿਸ਼ੋਰ ਯਾਦਵ ਵੱਲੋਂ ਜਿਥੇ ਪੁਜਾ ਨਾਮ ਦੀ ਲੜਕੀ ਦੇ ਨਾਲ 6 ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਜੋ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਸਨ। ਪੂਜਾ ਦੀ ਮਾਸੀ ਕਿਸੇ ਕੰਮ ਦੇ ਚਲਦਿਆਂ ਹੋਇਆਂ ਉਸ ਨੂੰ ਮਿਲਣ ਵਾਸਤੇ ਉਸ ਫੈਕਟਰੀ ਵਿਚ ਗਏ ਸੀ ਜਿਥੇ ਪੂਜਾ ਕੰਮ ਕਰਦੀ ਸੀ ਉਸਦੇ ਨਾਂ ਹੋਣ ਦੀ ਜਾਣਕਾਰੀ ਮਿਲਣ ਤੇ ਜਦੋਂ ਉਸ ਵੱਲੋਂ ਘਰ ਜਾ ਕੇ ਵੇਖਿਆ ਗਿਆ ਉਹ ਹੈਰਾਨ ਰਹਿ ਗਈ।

ਜਿੱਥੇ ਪੂਜਾ ਦੀ ਲਾਸ਼ ਬੈੱਡ ਉੱਪਰ ਪਈ ਸੀ ਅਤੇ ਹਰਿੰਦਰ ਦੀ ਲਾਸ਼ ਪੱਖੇ ਨਾਲ ਛੱਤ ਤੇ ਲਟਕ ਰਹੀ ਸੀ। ਜਿਸ ਦੀ ਜਾਣਕਾਰੀ ਉਸ ਵੱਲੋਂ ਆਂਢ ਗੁਆਂਢ ਅਤੇ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ: 6 ਸਾਲ ਪਹਿਲਾਂ ਕਰਵਾਈ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ, ਪਤਨੀ ਦਾ ਕਤਲ ਕਰ ਖੁਦ ਵੀ ਚੁਣੀ ਮੌਤ
                                                      
                                       
                            
                                                                   
                                    Previous Post14 ਸਾਲਾਂ ਕੁੜੀ ਨੇ ਆਪਣੀ ਹੀ ਦੂਜੀ ਕਲਾਸ ਚ ਪੜਦੀ ਭੈਣ ਨੂੰ ਮਾਰਿਆ, ਬਾਥਰੂਮ ਚੋਂ ਬਰਾਮਦ ਹੋਈ ਲਾਸ਼
                                                                
                                
                                                                    
                                    Next Postਕੇਂਦਰ ਸਰਕਾਰ ਵਲੋਂ ਆਈ ਵੱਡੀ ਤਾਜਾ ਖਬਰ, ਪੰਜਾਬ ਨੂੰ ਦਿੱਤਾ ਵੱਡਾ ਝਟਕਾ
                                                                
                            
               
                            
                                                                            
                                                                                                                                            
                                    
                                    
                                    



