ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਚਾਰ ਚਰਚਾ ਕੀਤੀ ਗਈ ਹੈ। ਕਰੋਨਾ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਸੂਬਿਆਂ ਅਤੇ ਜ਼ਿਲਿਆਂ ਵਿਚ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵੀ ਵਧਾਏ ਜਾਣ ਉਪਰ ਜ਼ੋਰ ਦਿੱਤਾ ਸੀ।

ਉਥੇ ਹੀ ਦੇਸ਼ ਅੰਦਰ ਕਰੋਨਾ ਦੀ ਸਥਿਤੀ ਬੇਕਾਬੂ ਹੁੰਦੀ ਦੇਖ ਕੇ ਕੇਂਦਰ ਸਰਕਾਰ ਵੱਲੋਂ ਸਭ ਸੂਬਿਆਂ ਨੂੰ ਆਪਣੇ ਅਨੁਸਾਰ ਸਖ਼ਤ ਹਦਾਇਤਾਂ ਲਾਗੂ ਕਰਨ ਅਤੇ ਤਾਲਾਬੰਦੀ ਕਰਨ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਤਾਲਾਬੰਦੀ ਦੇ ਬਾਰੇ ਵਿੱਚ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕਰੋਨਾ ਦੀ ਸਥਿਤੀ ਨੂੰ ਬੇਕਾਬੂ ਹੁੰਦੇ ਦੇਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਦੇ ਨਾਮ ਸੰਬੋਧਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਕਰੋਨਾ ਦੇ ਵਿਗੜੇ ਹੋਏ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਖੇ ਤੋਂ ਔਖੇ ਸਮੇਂ ਵਿਚ ਵੀ ਸਾਨੂੰ ਸਬਰ ਨਹੀਂ ਗੁਆਉਣਾ ਚਾਹੀਦਾ।

ਕਿਸੇ ਵੀ ਹਾਲਾਤ ਤੋਂ ਨਜਿੱਠਣ ਲਈ ਅਸੀਂ ਸਹੀ ਫੈਸਲਾ ਲਈਏ ,ਸਹੀ ਦਿਸ਼ਾ ਵਿਚ ਕੋਸ਼ਿਸ਼ ਕਰੀਏ , ਉਦੋਂ ਅਸੀਂ ਜਿੱਤ ਹਾਸਲ ਕਰ ਸਕਦੇ ਹਾ। ਇਸ ਮੰਤਰ ਨੂੰ ਮੱਦੇਨਜ਼ਰ ਰੱਖ ਕੇ ਹੀ ਅੱਜ ਸਾਰਾ ਦੇਸ਼ ਦਿਨ ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼, ਪੈਰਾਮੈਡੀਕਲ ਸਟਾਫ ਨੂੰ ਧੰਨਵਾਦ ਕਰਦਾ ਹਾਂ। ਪੀਐਮ ਮੋਦੀ ਨੇ ਦੇਸ਼ਵਾਸੀਆਂ ਨੂੰ ਕਿਹਾ ਕਿ ਜੋ ਦਰਦ ਤੁਸੀਂ ਝੱਲ ਰਹੇ ਹੋ, ਉਸਦਾ ਮੈਨੂੰ ਅਹਿਸਾਸ ਹੈ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਦੇਸ਼ ਵਿੱਚ ਤਾਲਾਬੰਦੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਿਆ ਕਿ ਇਸ ਸਮੇਂ ਦੇਸ਼ ਕਰੋਨਾ ਖਿਲਾਫ ਇੱਕ ਵੱਡੀ ਜੰਗ ਲੜ ਰਿਹਾ ਹੈ। ਕਿਉਂਕਿ ਕਰੋਨਾ ਦੀ ਦੂਜੀ ਲਹਿਰ ਤੂਫ਼ਾਨ ਬਣ ਕੇ ਆਈ ਹੈ। ਪੀਐਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੁੰ ਗੁਆਇਆ ਹੈ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਹਮਦਰਦੀ ਜਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਭ ਲਈ ਇੱਕ ਚੁਣੌਤੀ ਭਰਿਆ ਸਮਾਂ ਹੈ, ਜਿਸ ਨੂੰ ਆਪਣੇ ਸੰਕਲਪ ਅਤੇ ਹੌਸਲੇ ਨਾਲ ਪਾਰ ਕਰਨਾ ਹੋਵੇਗਾ।


                                       
                            
                                                                   
                                    Previous Postਬੋਲੀਵੁਡ ਚ ਛਾਈ ਸੋਗ ਦੀ ਲਹਿਰ ਚੋਟੀ ਦੇ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਸਾਵਧਾਨ : ਹੁਣ ਪੰਜਾਬ ਚ ਇਥੇ ਅਚਾਨਕ ਇਹਨਾਂ ਇਹਨਾਂ ਇਲਾਕਿਆਂ ਨੂੰ ਐਲਾਨਿਆ ਗਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
                                                                
                            
               
                            
                                                                            
                                                                                                                                            
                                    
                                    
                                    



