ਕਿਸਾਨ ਆਗੂਆਂ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ੇ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਨਾਲ ਬਦਸਲੂਕੀ ਜਾਰੀ ਰਹੀ, ਤਾਂ ਪੂਰੇ ਇਕ ਮਹੀਨੇ ਲਈ ਟੋਲ ਪਲਾਜ਼ਾ ਬੰਦ ਕਰਵਾਇਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਟੋਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਗੁੰਡਾ ਰਵੱਈਆ ਤੁਰੰਤ ਬੰਦ ਕਰਨ। ਖੋਸਾ ਨੇ ਦੱਸਿਆ ਕਿ ਕਿਸਾਨ ਜਦੋਂ ਧਰਨੇ ਲਈ ਜਾਂਦੇ ਹਨ, ਤਾਂ ਉਨ੍ਹਾਂ ਦੇ ਨਾਲ ਔਰਤਾਂ ਵੀ ਹੁੰਦੀਆਂ ਹਨ, ਪਰ ਟੋਲ ਕਰਮਚਾਰੀ ਉਨ੍ਹਾਂ ਨਾਲ ਬਦਤਮੀਜ਼ੀ ਕਰਦੇ ਹਨ, ਜੋ ਬਿਲਕੁਲ ਬਰਦਾਸ਼ਤਯੋਗ ਨਹੀਂ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਵਿਹਾਰ ਨਾ ਰੁਕਿਆ ਤਾਂ ਕਿਸਾਨ ਟੋਲ ਪਲਾਜ਼ਾ ਨੂੰ ਇਕ ਮਹੀਨੇ ਲਈ ਬੰਦ ਕਰ ਦੇਣਗੇ।
ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਂਮੁੰਨਾ ਅਤੇ ਧਿਆਨ ਸਿੰਘ ਗਿੱਲ ਗੌਂਸਪੁਰ ਨੇ ਵੀ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ ਪ੍ਰਧਾਨ ਖੋਸਾ ਦੇ ਨਾਲ ਪੱਕੇ ਹੋ ਕੇ ਖੜ੍ਹੇ ਹਨ ਅਤੇ ਜੋ ਵੀ ਡਿਊਟੀ ਉਨ੍ਹਾਂ ਨੂੰ ਦਿੱਤੀ ਜਾਵੇਗੀ, ਉਹ ਨਿਭਾਉਣ ਲਈ ਤਿਆਰ ਹਨ।
ਇਸ ਮੀਟਿੰਗ ਵਿੱਚ ਹਰਵਿੰਦਰ ਸਿੰਘ ਚੀਮਾ, ਜਸਪਾਲ ਸਿੰਘ ਧਾਲੀਵਾਲ, ਅਮਨਦੀਪ ਸਿੰਘ ਤੂਰ, ਪੰਚ ਸੁਖਜੀਤ ਸਿੰਘ ਬਾਠ, ਲਵੀ ਬਾਠ, ਪਿੰਦਰ ਸਿੰਘ ਮਾਣਕ, ਕਾਰਜ ਸਿੰਘ ਬਾਠ, ਰਣਜੋਧ ਸਿੰਘ ਜੱਗਾ, ਬਲਜੀਤ ਸਿੰਘ, ਜਸਵੀਰ ਸਿੰਘ, ਅਤੇ ਅਰਜਨ ਸਿੰਘ ਵਲੀਪੁਰ ਵਰਗੇ ਕਈ ਹੋਰ ਆਗੂ ਵੀ ਮੌਜੂਦ ਸਨ।