ਆਈ ਤਾਜਾ ਵੱਡੀ ਖਬਰ 

ਸੋਸ਼ਲ ਮੀਡੀਆ ਨੇ ਅੱਜਕੱਲ੍ਹ ਦੇ ਮਨੁੱਖ ਨੂੰ ਬਹੁਤ ਜ਼ਿਆਦਾ ਅਡਵਾਂਸ ਕਰ ਦਿੱਤਾ ਹੈ। ਅੱਜ ਕੱਲ ਦਾ ਮਨੁੱਖ ਸੋਸ਼ਲ ਮੀਡੀਆ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੋ ਚੁੱਕਿਆ ਹੈ। ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਫਾਇਦੇ ਹਨ, ਦੂਜੇ ਪਾਸੇ ਇਸਦੇ ਕਾਫੀ ਨੁਕਸਾਨ ਵੀ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 3idots ਫ਼ਿਲਮ ਵਰਗਾ ਇੱਕ ਸੀਨ ਵੇਖਣ ਨੂੰ ਮਿਲਿਆ l ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੀ ਘਰ ਦੇ ਵਿੱਚ ਹੀ ਡਿਲਿਵਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਔਰਤ ਦੀ ਮੌਤ ਹੋ ਗਈ। ਜਿਸਨੇ ਸਭ ਦੇ ਰੋਂਗਟੇ ਖੜੇ ਕਰ ਦਿੱਤੇ। ਦਰਅਸਲ ਇੱਕ ਵਿਅਕਤੀ ਯੂਟੀਊਬ ਤੋਂ ਦੇਖ ਕੇ ਆਪਣੀ ਪਤਨੀ ਦੀ ਘਰ ਦੇ ਵਿੱਚ ਹੀ ਡਿਲਵਰੀ ਕਰ ਰਿਹਾ ਸੀ l ਜਿਸ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ। ਇਹ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਸਾਹਮਣੇ ਆਇਆ ਇਥੇ ਇਕ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਗਈ।

ਔਰਤ ਦੀ ਜਣੇਪੇ ਦੌਰਾਨ ਮੌਤ ਤੋਂ ਬਾਅਦ ਇਹ ਦੋਸ਼ ਹੈ ਕਿ ਯੂਟਿਊਬ ‘ਤੇ ਤਕਨੀਕ ਦੇਖ ਕੇ ਪਤੀ ਆਪਣੀ ਪਤਨੀ ਦਾ ਕੁਦਰਤੀ ਜਣੇਪਾ ਕਰਵਾ ਰਿਹਾ ਸੀ। ਇਸ ਦੌਰਾਨ ਔਰਤ ਨੂੰ ਕਾਫੀ ਜ਼ਿਆਦਾ ਬਲੀਡਿੰਗ ਹੋ ਗਈ ਤੇ ਉਸਦੀ ਜਾਨ ਚਲੀ ਗਈ। ਓਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪ੍ਰਾਈਮਰੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਰਥਿਕਾ ਨੇ ਦੱਸਿਆ ਕਿ ਲੋਗਨਾਇਕੀ ਨਾਂ ਦੀ ਔਰਤ ਦੀ ਮੌਤ ਹੋ ਗਈ ਹੈ। ਜਣੇਪੇ ਦੌਰਾਨ ਜ਼ਿਆਦਾ ਬਾਲੀਡਿੰਗ ਹੋਣ ਕਰਕੇ ਇਸ ਔਰਤ ਨੇ ਦਮ ਤੋੜ ਦਿੱਤਾ। ਇਸ ਮਾਮਲੇ ‘ਚ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੇ ਸੀ.ਆਰ.ਪੀ.ਸੀ. ਦੀ ਧਾਰਾ 174 ਐੱਫ.ਆਈ.ਆਰ. ਦਰਜ ਕਰ ਲਈ ਹੈ।

ਪੁਲਸ ਅਧਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਯੂਟਿਊਬ ਦੇਖ ਕੇ ਡਿਲਿਵਰੀ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਜਾਂਚ ਪੂਰੀ ਹੋਣ ਤੋਂ ਬਾਅਦ ਸਥਿਤੀ ਸਪਸ਼ਟ ਹੋ ਸਕੇਗੀ। ਉਥੇ ਹੀ ਪਤਾ ਚੱਲਿਆ ਹੈ ਕਿ ਪਤੀ ਨੇ ਯੂਟਿਊਬ ‘ਤੇ ਘਰ ‘ਚ ਡਿਲਿਵਰੀ ਬਾਰੇ ਜਾਣਕਾਰੀ ਲਈ ਸੀ। ਹਾਲਾਂਕਿ, ਅਧੂਰੀ ਜਾਣਕਾਰੀ ਕਾਰਨ ਡਿਲਿਵਰੀ ਸਫਲ ਨਹੀਂ ਹੋ ਸਕੀ ਤੇ ਇਸ ਔਰਤ ਦਾ ਜ਼ਿਆਦਾ ਖ਼ੂਨ ਵਹਿਣ ਕਾਰਨ ਮੌਤ ਹੋ ਗਈ। ਪੁਲਸ ਨੇ ਮਾਮਲਾ ਉਦੋਂ ਦਰਜ ਕੀਤਾ ਜਦੋਂ ਇਕ ਸਿਹਤ ਅਧਿਕਾਰੀ ਨੇ ਸੂਚਿਤ ਕੀਤਾ ਤੇ ਦੱਸਿਆ ਕਿ ਘਰੇਲੂ ਡਿਲਿਵਰੀ ਕਾਰਨ ਔਰਤ ਦੀ ਜਾਣ ਗਈ ਹੈ।

ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ‘ਚ ਪੁਲਸ ਨੂੰ ਸਬੂਤ ਮਿਲਦੇ ਹਨ ਤਾਂ ਦੋਸ਼ੀ ਪਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਤੋਂ ਮਿਲਦਾ ਹੈ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਜਾਣਕਾਰੀ ਦੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਨੂੰ ਹੀ ਘਾਟਾ ਪੈ ਸਕਦਾ ਹੈ l


                                       
                            
                                                                   
                                    Previous Postਮੰਦਿਰ ਦੀ ਦਾਨ ਗੋਲਕ ਚੋਂ ਮਿਲਿਆ 100 ਕਰੋੜ ਦਾ ਚੈੱਕ , ਜਦੋ ਪਹੁੰਚੇ ਬੈਂਕ ਤਾਂ ਰਹੇ ਗਏ ਹੈਰਾਨ
                                                                
                                
                                                                    
                                    Next Postਆਸਟ੍ਰੇਲੀਆ ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਸ਼ੱਕੀ ਹਾਲਾਤਾਂ ਚ ਮੌਤ , ਇਲਾਕੇ ਚ ਪਿਆ ਸੋਗ
                                                                
                            
               
                            
                                                                            
                                                                                                                                            
                                    
                                    
                                    



