ਆਈ ਤਾਜਾ ਵੱਡੀ ਖਬਰ 

ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਨੇ ਟਰੈਕਟਰ ਰੈਲੀ ਵਿੱਚ ਵੀ ਸ਼ਾਮਲ ਹੋ ਕੇ ਕਿਸਾਨਾਂ ਦੀ ਹੌਂਸਲਾ ਅਫਜਾਈ ਕੀਤੀ ਸੀ। ਉਸ ਤੋਂ ਵੱਧ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਵਿਚ ਵੀ ਕਾਫੀ ਲੰਮੇ ਅਰਸੇ ਬਾਅਦ ਦਿਖਾਈ ਦਿੱਤੇ। ਹੁਣ ਉਨ੍ਹਾਂ ਬਾਰੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਬੱਲੇ-ਬੱਲੇ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਕਾਂਗਰਸ ਦੇ ਬਾ – ਗੀ ਲੀਡਰਾਂ ਵੱਜੋਂ ਸਿੱਧੂ ਬਾਰੇ ਨਵੀਂ ਚਰਚਾ ਛਿੜ ਗਈ ਹੈ। ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ,ਕਿ ਉਹ ਕਾਂਗਰਸ ਨੂੰ ਛੱਡ ਕੇ ਨਹੀਂ ਜਾ ਰਹੇ ,ਸਗੋਂ ਅੰਦਰੋਂ-ਅੰਦਰ ਹੀ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕੇ ਲੰਘੇ ਦਿਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ ਕਰ ਕੇ ਇਹ ਸਾਬਤ ਕਰ ਦਿੱਤਾ ਹੈ। ਹਰੀਸ਼ ਰਾਵਤ ਲੰਘੇ ਦਿਨ ਨਵਜੋਤ ਸਿੱਧੂ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਲਈ ਪਹੁੰਚੇ ਸਨ।

ਹਰੀਸ਼ ਰਾਵਤ ਨੇ ਪੰਜਾਬ ਦੀ ਇੰਚਾਰਜੀ ਸੰਭਾਲਦਿਆਂ ਹੀ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੌਸ਼ਿਸ਼ ਸ਼ੁਰੂ ਕਰ ਲਈ ਹੈ। ਕਿਉਂਕਿ ਟਰੈਕਟਰ ਰੈਲੀ ਦੌਰਾਨ ਸਿੱਧੂ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਕਰਕੇ ਚਲੇ ਗਏ ਸਨ। ਹੁਣ ਰਾਵਤ ਨੇ ਸੰਕੇਤ ਦਿੱਤਾ  ਹੈ ਕਿ ਸਭ ਕੁਝ ਠੀਕ ਹੋ ਜਾਏਗਾ। ਕੈਪਟਨ ਅਮਰਿੰਦਰ ਸਿੰਘ ਦੇ ਸੁਰ ਵੀ ਸਿੱਧੂ ਪ੍ਰਤੀ ਨਰਮ ਹੋ ਗਏ ਹਨ। ਉਨ੍ਹਾਂ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਸਦਨ ਵਿੱਚ ਬਹੁਤ ਚੰਗਾ ਬੋਲੇ ਹਨ।

ਉਹਨਾਂ ਨੂੰ ਸਿੱਧੂ ਦੇ ਜਨਮ ਦਿਨ ਦਾ ਬਾਦ ਵਿੱਚ ਪਤਾ ਲੱਗਿਆ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਹਾਈ ਕਮਾਨ ਨੇ ਹਰੀਸ਼ ਰਾਵਤ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲਾਹ ਕਰਵਾਉਣ ਦਾ ਮਿਸ਼ਨ ਦਿੱਤਾ ਹੋਇਆ ਹੈ। ਜਿਸ ਵਿਚ ਉਨ੍ਹਾਂ ਨੂੰ ਕੁਝ ਸਫ਼ਲਤਾ ਵੀ ਮਿਲ ਗਈ ਹੈ। ਹਰੀਸ਼ ਰਾਵਤ ਲੰਘੇ ਦਿਨ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਵਧਾਈ ਦੇਣ ਪਹੁੰਚੇ ਸਨ। ਉਹਨਾਂ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ,ਸਿੱਧੂ ਰਾਹੁਲ ਗਾਂਧੀ ਦੇ ਸੱਚੇ ਸਿਪਾਹੀ ਹਨ। ਇਸਦੇ ਨਾਲ ਹੀ ਅਮਰਿੰਦਰ ਤੇ ਜਾਖੜ ਵੀ ਪਾਰਟੀ ਦੇ ਸਤੰਭ ਹਨ।


                                       
                            
                                                                   
                                    Previous Postਹੁਣੇ ਹੁਣੇ  ਸੁਖਬੀਰ ਬਾਦਲ ਨੇ ਕੀਤਾ ਅਜਿਹਾ ਐਲਾਨ ਸਾਰੀਆਂ ਪਾਰਟੀਆਂ ਪਾਈਆਂ ਸੋਚਾਂ ਚ
                                                                
                                
                                                                    
                                    Next Postਹੁਣ ਕਿਸਾਨ ਬਾਦਲਾਂ ਦੀਆਂ ਬੱਸਾਂ ਦੁਆਲੇ ਹੋਏ – ਆਈ ਇਹ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



