ਆਈ ਤਾਜਾ ਵੱਡੀ ਖਬਰ 

ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਸਭ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾਂ ਅਸਫਲ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਨੂੰਨਾ ਵਿਚ ਸੋਧ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਜਿਸ ਨੂੰ ਕਿਸਾਨ ਆਗੂਆਂ ਨੇ ਆਪਸੀ ਸਹਿਮਤੀ ਦੇ ਨਾਲ ਠੁਕਰਾ ਦਿੱਤਾ ਸੀ। ਇਸਦੇ ਨਾਲ ਹੀ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

ਕਿਸਾਨ ਜਥੇ ਬੰਦੀਆਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ, ਟੋਲ ਪਲਾਜ਼ਾ,ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਨਾਲ ਕੇਂਦਰ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁ-ਕ-ਸਾ-ਨ ਹੋ ਰਿਹਾ ਹੈ। ਉੱਥੇ ਹੀ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨਾਲ ਵਾਪਰੇ ਦੁਖਦਾਈ ਹਾਦਸਿਆਂ ਨੇ ਇਸ ਸੰਘਰਸ਼ ਨੂੰ ਠੰਢਾ ਨਹੀਂ ਹੋਣ ਦਿੱਤਾ। ਆਏ ਦਿਨ ਹੀ ਇਸ ਸੰਘਰਸ਼ ਨਾਲ ਜੁੜ੍ਹੀ ਕੋਈ ਨਾ ਕੋਈ ਦੁੱਖਦਾਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਤੋਂ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ

ਤੇ ਲੋਕਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਨੂੰ ਅਧਰੰਗ ਦਾ ਦੌ- ਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ। ਕੜਾਕੇ ਦੀ ਇਸ ਠੰਡ ਵਿੱਚ 27 ਨਵੰਬਰ ਤੋਂ ਹੀ ਕਿਸਾਨ ਜਥੇ ਬੰਦੀਆਂ  ਦਿੱਲੀ ਦੇ ਸਿੰਘੂ ਬਾਰਡਰ ਉੱਤੇ ਮੋਰਚਾ ਲਾ ਕੇ ਡਟੀਆਂ ਹੋਈਆਂ ਹਨ।

ਇਹ ਖਬਰ ਸਾਹਮਣੇ ਆਈ ਹੈ ਕਿ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਬੁਢਲਾਡਾ ਦੇ ਸਕੱਤਰ ਬਾਬੂ ਸਿੰਘ ਲਾਂਬਾ ਨੂੰ ਟਿਕਰੀ ਬਾਰਡਰ ਤੇ ਅਧਰੰਗ ਦਾ ਦੌਰਾ ਪੈਣ ਕਾਰਨ  ਵਿਸੇਸ਼ ਇਲਾਜ਼ ਦੇ ਲਈ ਮੌੜ, ਬਠਿੰਡਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਦਿੱਲੀ ਤੋ ਬਠਿੰਡਾ ਇਕ ਵਿਸ਼ੇਸ਼ ਐਬੂਲਸ ਰਾਹੀਂ ਲਿਆਂਦਾ ਗਿਆ ਹੈ। ਜਿੱਥੇ ਉਹ ਜੇਰੇ ਇਲਾਜ ਹਨ। ਇਸ ਅਧਰੰਗ ਦੇ ਦੌਰੇ ਕਾਰਨ ਬਾਬੂ ਸਿੰਘ ਲਾਂਬਾ ਦੇ ਸਰੀਰ ਦਾ ਖੱਬਾ ਪਾਸਾ ਰੁਕ ਗਿਆ ਹੈ। ਉਨ੍ਹਾਂ ਨੂੰ ਅਧਰੰਗ ਦਾ ਦੌ- ਰਾ ਪੈਣ ਦੀ ਜਾਣਕਾਰੀ ਯੂਨੀਅਨ ਪ੍ਰਧਾਨ ਜਸਵੀਰ ਸਿੰਘ ਬਾਜਵਾ ਵੱਲੋਂ ਦਿੱਤੀ ਗਈ ਹੈ। ਸਭ ਕਿਸਾਨ ਜਥੇਬੰਦੀਆਂ ਅਤੇ ਬਾਕੀ ਲੋਕਾਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਬਾਰੇ ਆਈ ਇਹ ਵੱਡੀ ਖਬਰ – ਸਰਕਾਰ ਨੇ ਕੀਤਾ ਇਹ ਕੰਮ
                                                                
                                
                                                                    
                                    Next Postਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਚ ਇੰਡੀਆ ਤੋਂ ਆਈ ਇਹ ਵੱਡੀ ਤਾਜਾ ਖਬਰ
                                                                
                            
               
                            
                                                                            
                                                                                                                                            
                                    
                                    
                                    



