ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ, ਪਰ ਦੂਜੇ ਪਾਸੇ ਕਈ ਵਾਰ ਡਾਕਟਰਾਂ ਦੀਆਂ ਕੁਝ ਅਜਿਹੀਆਂ ਅਣਗਹਿਲੀਆਂ ਤੇ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਹਨ, ਜਿਨਾਂ ਨੂੰ ਵੇਖਣ ਤੋਂ ਬਾਅਦ ਡਾਕਟਰੀ ਪੇਸ਼ੇ ਦੇ ਉੱਪਰ ਵੱਡੇ ਸਵਾਲ ਚੁੱਕੇ ਜਾਂਦੇ ਹਨ। ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਡਾਕਟਰ ਦੀ ਗਲਤੀ ਦੇ ਕਾਰਨ ਮਸ਼ਹੂਰ ਐਕਟਰ ਦੀ ਜਾਨ ਚਲੀ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈਂ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਦੀਆਂ ਹੈ ਕਿ ਮਸ਼ਹੂਰ ਮਰਾਠੀ ਅਦਾਕਾਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ, 57 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਹੋ ਸਦਾ ਸਦਾ ਲਈ ਅਲਵਿਦਾ ਆਖ ਗਏ । ਪਰ ਹਾਲੇ ਤੱਕ ਉਹਨਾਂ ਦੀ ਮੌਤ ਦੇ ਕਾਰਨ ਸਾਹਮਣੇ ਨਹੀਂ ਆ ਸਕੇ l ਦੱਸਿਆ ਜਾ ਰਿਹਾ ਹੈ ਕਿ ਇਸ ਮਸ਼ਹੂਰ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਗਲਤ ਟ੍ਰੀਟਮੈਂਟ ਕੀਤਾ ਗਿਆ ਸੀ, ਡਾਕਟਰ ਦੀ ਲਾਪਰਵਾਹੀ ਦੇ ਕਾਰਨ ਅੱਜ ਉਹ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਦੇ 25 ਸਾਲ ਪੂਰੇ ਕੀਤੇ ਸਨ ਤਾਂ, ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਗਏ ਹੋਏ ਸਨ। ਹਾਲਾਂਕਿ ਉਦੋਂ ਤੱਕ ਉਹ ਠੀਕ ਸੀ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਖਾਣ-ਪੀਣ ‘ਚ ਦਿੱਕਤ ਆਉਣ ਲੱਗੀ। ਜਿਸ ਤੋਂ ਬਾਅਦ ਉਨ੍ਾਂ ਦੀ ਤਬੀਅਤ ਅਚਾਨਕ ਵਿਗੜਨੀ ਸ਼ੁਰੂ ਹੋ ਗਈ ਤੇ ਜਦੋਂ ਡਾਕਟਰ ਨੂੰ ਵਿਖਾਇਆ ਤਾਂ ਡਾਕਟਰ ਨੇ ਉਹਨਾਂ ਦਾ ਟਰੀਟਮੈਂਟ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ, ਜਿਸ ਕਾਰਨ ਦਿੱਕਤ ਹੋਰ ਜਿਆਦਾ ਵਧੀ l ਜਿਸ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ ਕਿ ਉਹਨਾਂ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਪਰ ਹਾਲੇ ਤੱਕ ਉਹਨਾਂ ਦੀ ਮੌਤ ਤੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਵਾਸਤੇ ਦੱਸਦਈਏ ਕਿ  ਉਹ ਮਰਾਠੀ ਫ਼ਿਲਮਾਂ ਅਤੇ ਥੀਏਟਰ ‘ਚ ਪ੍ਰਸਿੱਧ ਸੀ, ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਇੱਕ ਪ੍ਰਸਿੱਧ ਚਿਹਰਾ ਸੀ। ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੀ ‘ਬਿੱਲੂ’, ਸਲਮਾਨ ਖ਼ਾਨ ਦੀ ‘ਪਾਰਟਨਰ’ ਅਤੇ ਅਜੇ ਦੇਵਗਨ ਦੀ ‘ਆਲ ਦਿ ਬੈਸਟ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ਅੱਜ ਇਸ ਮਹਾਨ ਹਸਤੀ ਦੇ ਇਸ ਫਾਨੀ ਸੰਸਾਰ ਵਿੱਚੋਂ ਚਲੇ ਜਾਣ ਕਾਰਨ ਮਾਤਮ ਦਾ ਮਾਹੌਲ ਹੈ ਤੇ ਹਰ ਕਿਸੇ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l

                                       
                            
                                                                   
                                    Previous Postਨਿਹੰਗ ਸਿੰਘਾਂ ਨਾਲ ਚਲਦੇ ਵਿਵਾਦ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ ਨੇ ਚੁਕਿਆ ਵੱਡਾ ਕਦਮ , ਪਾ ਦਿੱਤੀ ਕਾਰਵਾਈ
                                                                
                                
                                                                    
                                    Next Postਚੋਟੀ ਦੀ ਮਸ਼ਹੂਰ ਐਕਟਰ ਆਲੀਆ ਭੱਟ ਹੋਈ ਇਸ ਭਿਆਨਕ ਬਿਮਾਰੀ ਦੀ ਸ਼ਿਕਾਰ
                                                                
                            
               
                            
                                                                            
                                                                                                                                            
                                    
                                    
                                    



