ਆਈ ਤਾਜਾ ਵੱਡੀ ਖਬਰ 
ਪਰਮਾਤਮਾ ਹਰੇਕ ਮਨੁੱਖ ਅੰਦਰ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ ਤੇ ਜਦੋਂ ਮਨੁੱਖ ਆਪਣੀ ਇਸ ਕਲਾ ਦੀ ਪਛਾਣ ਕਰਕੇ ਸਖਤ ਮਿਹਨਤ ਕਰਦਾ ਹੈ ਤਾਂ, ਉਸ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਚਮਕ ਜਾਂਦਾ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਗਾਇਕੀ ਦੇ ਖੇਤਰ ਦੀ, ਤਾਂ ਇਸ ਖੇਤਰ ਦੇ ਵਿੱਚ ਬਹੁਤ ਸਾਰੀਆਂ ਸ਼ਖਸ਼ੀਅਤਾਂ ਦੇ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ l ਬਹੁਤ ਸਾਰੇ ਕਲਾਕਾਰਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ। ਇਸ ਦੇ ਵਿਚਾਲੇ ਮਿਊਜਿਕ ਇੰਡਸਟਰੀ ਦੇ ਨਾਲ ਜੁੜੀ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ, ਕਿ ਚੋਟੀ ਦੀ ਮਸ਼ਹੂਰ ਗਾਇਕਾਂ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਾਰਨ ਉਹਨਾਂ ਨੂੰ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਲੋਕ ਉਹਨਾਂ ਦੇ ਠੀਕ ਹੋਣ ਦੇ ਲਈ ਹੁਣ ਪੂਜਾ ਪਾਠ ਕਰਵਾਉਂਦੇ ਪਏ ਹਨ ਤੇ ਲਗਾਤਾਰ ਉਹਨਾਂ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਦੱਸਦਿਆ ਕਿ ਮਸ਼ਹੂਰ ਗਾਇਕਾ ਸ਼ਾਰਦਾ ਸਿਨਹਾ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ l ਇਸ ਸਮੇਂ ਗੰਭੀਰ ਹਾਲਤ ‘ਚ ਆਈਸੀਯੂ ‘ਚ ਹੈ। ਹਰ ਕੋਈ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹੈ। ਸ਼ਾਰਦਾ ਸਿਨਹਾ ਦੀ ਹਾਲਤ ਠੀਕ ਹੋਣ ਨੂੰ ਯਕੀਨੀ ਬਣਾਉਣ ਲਈ ਕੋਈ ਪੂਜਾ ਕਰ ਰਿਹਾ ਹੈ ਅਤੇ ਕੋਈ ਮੰਦਰ ‘ਚ ਮੱਥਾ ਟੇਕ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸਕ ਅਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਲੈ ਕੇ ਚਿੰਤਤ ਹਨ। ਉੱਥੇ ਹੀ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਵੀ ਲਗਾਤਾਰ ਉਹਨਾਂ ਵਾਸਤੇ ਕਾਮਨਾ ਕੀਤੀ ਜਾ ਰਹੀ ਹੈ ਕਿ ਉਹ ਬਿਲਕੁਲ ਠੀਕ ਠਾਕ ਹੋ ਜਾਣ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿਣ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਪਈ ਸੀ,ਜਿਸ ਤੋਂ ਬਾਅਦ ਉਹਨਾਂ ਨੂੰ ਏਮਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ ਆਈਸੀਯੂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ  l ਫਿਲਹਾਲ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

                                       
                            
                                                                   
                                    Previous Postਵਾਪਰੀ ਵੱਡੀ ਖੌਫਨਾਕ ਵਾਰਦਾਤ, ਮਸ਼ਹੂਰ ਯੂਟਿਊਬਰ ਜੋੜੇ ਦੀ ਮਿਲੀ ਲਾਸ਼
                                                                
                                
                                                                    
                                    Next Postਮਸ਼ਹੂਰ ਐਕਟਰ ਸਲਮਾਨ ਖਾਨ ਨੇ ਧਮਕੀਆਂ ਵਿਚਾਲੇ ਹੁਣ ਕਰਤਾ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    




