ਖਿੱਚੋ ਤਿਆਰੀ ! 2 ਦਿਨ ਮੀਹ ਨਾਲ ਆਉਣ ਜਾ ਰਿਹਾ ਤੂਫਾਨ

ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਬਣਿਆ ਇੱਕ ਡੂੰਘਾ ਦਬਾਅ ਅਗਲੇ 24 ਘੰਟਿਆਂ ਵਿੱਚ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਇਹ ਸਿਸਟਮ ਇਸ ਵੇਲੇ ਪੋਰਟ ਬਲੇਅਰ ਤੋਂ ਲਗਭਗ 600 ਕਿਲੋਮੀਟਰ ਪੱਛਮ ਅਤੇ ਚੇਨਈ ਤੋਂ ਕਰੀਬ 800 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ।

ਅਨੁਮਾਨ ਲਗਾਇਆ ਗਿਆ ਹੈ ਕਿ ਇਹ ਡੂੰਘਾ ਦਬਾਅ 28 ਅਕਤੂਬਰ ਦੀ ਸਵੇਰ ਤੱਕ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਜਾਵੇਗਾ ਅਤੇ ਸ਼ਾਮ ਤੱਕ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਨਾਲ ਟਕਰਾ ਸਕਦਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਸਮੁੰਦਰੀ ਲਹਿਰਾਂ ਉੱਚੀਆਂ ਹੋਣਗੀਆਂ ਅਤੇ ਸਮੁੰਦਰੀ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ।

ਮੌਸਮ ਵਿਭਾਗ ਮੁਤਾਬਕ, ਇਸ ਚੱਕਰਵਾਤੀ ਪ੍ਰਣਾਲੀ ਅਤੇ ਪੱਛਮੀ ਗੜਬੜ ਦੇ ਮਿਲੇ-ਝੁਲੇ ਪ੍ਰਭਾਵਾਂ ਕਾਰਨ ਛੱਠ ਤਿਉਹਾਰ ਤੋਂ ਬਾਅਦ ਬਿਹਾਰ ਦਾ ਮੌਸਮ ਬਦਲੇਗਾ28 ਅਕਤੂਬਰ ਤੋਂ ਉੱਤਰ-ਪੱਛਮੀ ਬਿਹਾਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 29 ਅਕਤੂਬਰ ਤੋਂ ਤੂਫਾਨ ਦਾ ਪ੍ਰਭਾਵ ਪੂਰੇ ਬਿਹਾਰ ਵਿੱਚ ਦਿਖਾਈ ਦੇਵੇਗਾ। 30 ਅਤੇ 31 ਅਕਤੂਬਰ ਨੂੰ ਉੱਤਰੀ ਤੇ ਪੂਰਬੀ ਬਿਹਾਰ ਦੇ ਕੁਝ ਹਿੱਸਿਆਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਨਾਲ ਤੇਜ਼ ਤੇ ਠੰਡੀ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ, ਜਿਸ ਨਾਲ ਮੌਸਮ ਵਿੱਚ ਠੰਡ ਵਧੇਗੀ

IMD ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ, ਪਰ ਉਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ ਸ਼ੁਰੂਆਤੀ ਦਿਨਾਂ ਵਿੱਚ ਸਥਿਰ ਰਹੇਗਾ, ਪਰ 29 ਤੋਂ 31 ਅਕਤੂਬਰ ਦੇ ਦਰਮਿਆਨ ਕਮੀ ਆਉਣ ਲੱਗੇਗੀ, ਜਿਸ ਨਾਲ ਹਲਕੀ ਠੰਡ ਦਾ ਅਹਿਸਾਸ ਵਧ ਜਾਵੇਗਾ।