ਆਈ ਤਾਜ਼ਾ ਵੱਡੀ ਖਬਰ 

ਦੇਸ਼ ਭਰ ਵਿੱਚ ਸੜਕ ਹਾਦਸਿਆਂ ਦੇ ਵਿੱਚ ਇਨ੍ਹਾਂ ਜ਼ਿਆਦਾ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਕਿ ਜੋ ਸਰਕਾਰਾਂ ਦੇ ਲਈ ਵੀ ਇਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਹਰ ਰੋਜ਼ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰਦੇ ਹਨ । ਜਿਨ੍ਹਾਂ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ । ਹਾਲਾਂਕਿ ਸਰਕਾਰ ਦੇ ਵੱਲੋਂ ਵੀ ਸਮੇਂ ਸਮੇਂ ਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਖ਼ਤੀਆਂ ਕੀਤੀਅਾਂ ਜਾਂਦੀਅਾਂ ਹਨ । ਪਰ ਇਸ ਦੇ ਵਾਬਜੂਦ ਵੀ ਲੋਕ ਆਪਣੀ ਅਣਗਹਿਲੀ ਸਦਕਾ ਕਈ ਵੱਡੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ।

ਇਸ ਦੇ ਚੱਲਦੇ ਹੁਣ ਕੇਂਦਰ ਸਰਕਾਰ ਨੇ ਇਕ ਅਜਿਹਾ ਐਲਾਨ ਕਰ ਦਿੱਤਾ ਹੈ ਜਿਸ ਦੇ ਚਲਦੇ ਹੁਣ ਗੱਡੀਆਂ ,ਕਾਰਾਂ ਵਾਲਿਆਂ ਨੂੰ ਵੱਡੀ ਸਾਵਧਾਨੀ ਵਰਤਣੀ ਪਵੇਗੀ । ਨਹੀਂ ਤਾਂ ਉਨ੍ਹਾਂ ਨੂੰ ਇਸ ਦਾ ਮੁਆਵਜ਼ਾ ਬਾਅਦ ਵਿੱਚ ਭੁਗਤਣਾ ਪੈ ਸਕਦਾ ਹੈ । ਦਰਅਸਲ ਹੁਣ ਕੇਂਦਰ ਸਰਕਾਰ ਦੇ ਵੱਲੋਂ ਸੁਰੱਖਿਆ ਨੂੰ ਵਧਾਉਣ ਦੇ ਲਈ ਸਵਾਰੀਆਂ ਵਾਲੀਆਂ ਗੱਡੀਆਂ ਦੇ ਵਿੱਚ ਹੁਣ ਦੋ ਦੇ ਬਜਾਏ ਛੇ ਏਅਰਬੈਗ ਲਾਜ਼ਮੀ ਕਰਨ ਦਾ ਅੈਲਾਨ ਕਰ ਦਿੱਤਾ ਹੈ । ਦਰਅਸਲ ਪਹਿਲਾਂ ਗੱਡੀਆਂ ਵਿੱਚ ਦੋ ਏਅਰਬੈਗ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ, ਹੁਣ ਦੋ ਦੀ ਬਜਾਏ ਛੇ ਏਅਰਬੈਗ ਹੋਣੇ ਲਾਜ਼ਮੀ ਹੋਣਗੇ ।

ਇਹ ਛੇ ਏਅਰਬੈਗ ਉਸ ਗੱਡੀ ਵਿੱਚ ਲਾਜ਼ਮੀ ਹੋਣਗੇ ਜਿਸ ਵਿੱਚ ਅੱਠ ਸਵਾਰੀਆਂ ਬੈਠਣ ਦੀ ਸਮਰੱਥਾ ਹੋਵੇਗੀ। ਉੱਥੇ ਹੀ ਇਸ ਸੰਬੰਧ ਵਿਚ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇੱਕ ਟਵੀਟ ਕੀਤਾ ਟਵੀਟ’ਚ ਉਨ੍ਹਾਂ ਲਿਖਿਆ ਕਿ ਵਾਹਨਾਂ ਚ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਦੇ ਲਈ ਵਾਹਨ ਨਿਰਮਾਤਾਵਾਂ ਨੂੰ ਗੱਡੀਆਂ ‘ਚ ਏਅਰਬੈਗ ਦੀ ਗਿਣਤੀ ਵਧਾਉਣੀ ਹੋਵੇਗੀ ।

ਟਰਾਂਸਪੋਰਟ ਮੰਤਰੀ ਦੇ ਹਿਸਾਬ ਦੇ ਨਾਲ ਜੇਕਰ ਕਿਸੇ ਗੱਡੀ ਦੇ ਵਿੱਚ ਅੱਠ ਸਵਾਰੀਆਂ ਬੈਠਣ ਦੀ ਸਮਰੱਥਾ ਹੈ ਤਾਂ ਉਨ੍ਹਾਂ ਉਸ ਵਾਹਨ ਚ ਛੇ ਏਅਰਬੈਗ ਲਾਜ਼ਮੀ ਹੋਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਏਅਰਬੈਗ ਨੂੰ ਲਾਜ਼ਮੀ ਕੀਤੇ ਜਾਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਹਾਲ ਹੀ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ।


                                       
                            
                                                                   
                                    Previous PostPM ਮੋਦੀ ਪੰਜਾਬ ਚ ਕਰਨ ਜਾ ਰਹੇ ਕੱਲ੍ਹ ਨੂੰ ਇਸ ਤਰਾਂ ਰੈਲੀ ਹੋ ਗਈਆਂ ਪੂਰੀਆਂ ਤਿਆਰੀਆਂ – ਤਾਜਾ ਵੱਡੀ ਖਬਰ
                                                                
                                
                                                                    
                                    Next Postਆਮ ਜਨਤਾ ਲਈ ਆ ਗਈ ਇਹ ਵੱਡੀ ਖੁਸ਼ਖਬਰੀ – ਰੋਜਾਨਾ ਵਰਤੋਂ ਵਾਲੀ ਇਹ ਚੀਜ ਹੋ ਗਈ ਏਨੀ ਜਿਆਦਾ ਸਸਤੀ
                                                                
                            
               
                            
                                                                            
                                                                                                                                            
                                    
                                    
                                    



