ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਉਨ੍ਹਾਂ ਦੇ ਪੈਸੇ ਨੂੰ ਵੀ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਨੂੰ ਸੋਧ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦਾ ਫਾਇਦਾ ਦੇਸ਼ ਦੇ ਹਰ ਨਾਗਰਿਕ ਨੂੰ ਹੋ ਸਕੇ। ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਅਜਿਹੀਆਂ ਯੋਜਨਾਵਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਅਨਸਰਾਂ ਨੂੰ ਵੀ ਠੱਲ੍ਹ ਪਾਈ

ਜਾਵੇਗੀ। ਕਿਉਂਕਿ ਅੱਜ ਮਾਰਕੀਟ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਧੋਖਾਧੜੀ ਕਰਕੇ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪ ਕਰ ਲੈਂਦੇ ਹਨ। ਤੇ ਲੋਕ ਸਹੀ ਗ਼ਲਤ ਦਾ ਫਰਕ ਨਹੀਂ ਦੇਖ ਪਾਉਂਦੇ। ਕੇਂਦਰ ਸਰਕਾਰ ਨੇ 1 ਜੂਨ ਤੋਂ ਕਰਤਾ ਇੰਡੀਆ ਵਿੱਚ ਇਹ ਵੱਡਾ ਐਲਾਨ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਹੁਣ 1 ਜੂਨ 2021 ਤੋਂ ਗੋਲਡ ਜਿਊਲਰੀ ਦੇ ਉਤਪਾਦਾਂ ਲਈ ਹਾਲਮਾਰਕਿੰਗ ਜ਼ਰੂਰੀ ਕਰ ਦਿੱਤੀ ਗਈ ਹੈ। ਤਾਂ ਜੋ ਲੋਕ ਸ਼ੁੱਧ ਸੋਨਾ ਹੀ ਖ਼ਰੀਦ ਸਕਣ। ਬੀ ਆਈ

ਐੱਸ ਦੇ ਡਾਇਰੈਕਟਰ ਜਰਨਲ ਪ੍ਰਮੋਦ ਕੁਮਾਰ ਤਿਵਾੜੀ ਨੇ ਕਿਹਾ ਹੈ ਕਿ 1 ਜੂਨ ਤੋਂ  ਹਾਲਮਾਰਕਿੰਗ ਨੂੰ ਲਾਗੂ ਕਰਨ ਦੀ ਤਿਆਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇ  ਹੁਣ 14,18 ਤੇ 22 ਕੈਰੇਟ ਦੇ ਸੋਨੇ ਦੇ ਗਹਿਣੇ ਹੀ ਦੁਕਾਨਦਾਰਾਂ ਨੂੰ ਵੇਚਣ ਦੀ ਇਜਾਜ਼ਤ ਹੋਵੇਗੀ।  ਜਿਸ ਉਪਰ ਹਾਲਮਾਰਕਿੰਗ ਲਾਜ਼ਮੀ ਹੋਣ ਨਾਲ ਗਾਹਕ ਧੋਖਾਧੜੀ ਤੋਂ ਬਚਣਗੇ। ਗਾਹਕਾਂ ਨੂੰ ਸ਼ੁੱਧ ਸੋਨਾ ਮਿਲੇਗਾ ਜਿਨ੍ਹਾਂ ਉਸ ਉਪਰ ਲਿਖਿਆ ਹੋਵੇਗਾ। ਦੇਸ਼ ਹਰ ਸਾਲ 700 ਤੋਂ 900 ਟਨ ਸੋਨਾ ਦਰਾਮਦ ਕਰਦਾ ਹੈ। ਕਰੋਨਾ ਦੇ ਕਾਰਨ ਇਸ

ਯੋਜਨਾ ਨੂੰ ਅੱਗੇ ਪਾ ਦਿੱਤਾ ਗਿਆ ਸੀ, ਜੋ ਹੁਣ 1 ਜੂਨ 2021 ਤੋਂ ਲਾਗੂ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ। ਹੁਣ ਤੱਕ 34,647 ਜਿਊਲਰਜ਼ ਬੀ ਆਈ ਐਸ ਦੇ ਨਾਲ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਦਾ ਫੈਸਲਾ 2019 ਵਿਚ ਲਿਆ ਗਿਆ ਸੀ, ਉਸੇ ਅਨੁਸਾਰ ਹਾਲਮਾਰਕਿੰਗ ਨੂੰ 15 ਜਨਵਰੀ 2021 ਤੋਂ ਲਾਗੂ ਕਰਨਾ ਲਾਜ਼ਮੀ ਕੀਤਾ ਗਿਆ ਸੀ। ਕਰੋਨਾ ਕਾਰਨ ਇਸ ਨੂੰ ਲਾਗੂ ਕਰਨ ਵਿਚ ਵਧੇਰੇ ਸਮਾਂ ਲੱਗ ਰਿਹਾ ਹੈ। ਗਵਰਨਮੈਂਟ ਨੇ ਜਿਊਲਰਜ਼ ਨੂੰ ਹਾਲਮਾਰਕਿੰਗ ਨੂੰ ਅਪਣਾਉਣ ਤੇ ਬਿਊਰੋ ਆਫ ਇੰਡੀਅਨ ਸਟੈਟਰਡਜ਼ ਦੇ ਨਾਲ ਰਜਿਸਟ੍ਰੇਸ਼ਨ ਲਈ ਇੱਕ ਸਾਲ ਤੋਂ ਜ਼ਿਆਦਾ ਸਮਾਂ ਦਿੱਤਾ ਸੀ।


                                       
                            
                                                                   
                                    Previous Postਪੰਜਾਬ ਚ ਇਥੇ ਵਾਪਰਿਆ ਕਹਿਰ ਮੁੰਡੇ ਨੂੰ ਭਰ ਜਵਾਨੀ ‘ਚ ਇਸ ਤਰਾਂ ਮਿਲੀ ਮੌਤ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ‘ਚ ਇਥੇ ਵਾਪਰਿਆ ਕਹਿਰ ਕਈ ਸੋ ਕਿਲੇ ਕਣਕ ਸੜਕੇ ਹੋਈ ਸਵਾਹ – ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    



