ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਇਨਸਾਨ ਸੁੱਖ-ਸਹੂਲਤਾਂ ਵਾਲੀ ਜ਼ਿੰਦਗੀ ਮਾਨਣਾ ਚਾਹੁੰਦਾ ਹੈ। ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਓਣ ਵਾਸਤੇ ਇਨਸਾਨ ਕਈ ਤਰਾਂ ਦੇ ਕੰਮ ਕਰਦਾ ਹੈ। ਪੜ੍ਹਾਈ ਤੋਂ ਬਾਅਦ ਇਨਸਾਨ ਆਪਣਾ ਇੱਕ ਪੱਕਾ ਰੁਜ਼ਗਾਰ ਬਣਾ ਲੈਂਦਾ ਹੈ ਤਾਂ ਜੋ ਉਸ ਜ਼ਰੀਏ ਉਹ ਆਪਣੀ ਜ਼ਿੰਦਗੀ ਦੀਆਂ ਤਮਾਮ ਲੋੜਾਂ ਨੂੰ ਪੂਰਾ ਕਰ ਸਕੇ। ਸਬੰਧਤ ਵਿਭਾਗ ਵਿੱਚ ਕੰਮ ਕਰਦੇ ਸਮੇਂ ਉਸ ਨੂੰ ਕਈ ਉਮੀਦਾਂ ਵੀ ਹੁੰਦੀਆਂ ਹਨ। ਕੀਤੇ ਜਾਂਦੇ ਚੰਗੇ ਕੰਮ ਕਾਜ ਦੀ ਬਦੌਲਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਹੋਰ ਆਰਥਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਦੇਸ਼ ਅੰਦਰ ਲਗਭਗ ਦੋ ਤਰ੍ਹਾਂ ਦੇ ਕਰਮਚਾਰੀ ਹਨ ਇੱਕ ਉਹ ਜੋ ਆਪਣਾ ਕਾਰੋਬਾਰ ਖੁਦ ਕਰਦੇ ਹਨ ਤੇ ਦੂਜੇ ਉਹ ਜੋ ਸਰਕਾਰ ਵੱਲੋਂ ਬਣਾਏ ਗਏ ਅਦਾਰਿਆਂ ਦੇ ਵਿਚ ਬਤੌਰ ਇੱਕ ਮੁਲਾਜ਼ਮ ਵਜੋਂ ਕੰਮ ਕਰਦੇ ਹਨ। ਹੁਣ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਲਈ ਇਕ ਵੱਡੀ ਖੁਸ਼ਖਬਰੀ ਦਾ ਐਲਾਨ ਕਰਨ ਜਾ ਰਹੀ ਹੈ। ਇਸ ਐਲਾਨ ਦੇ ਨਾਲ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ 65 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। 7ਵੇਂ ਪੇ ਕਮਿਸ਼ਨ ਨਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਹ ਰਾਹਤ ਦੀ ਖਬਰ ਪ੍ਰਾਪਤ ਹੋਈ ਹੈ।

ਜਿਸ ਦਾ ਸਭ ਤੋਂ ਵੱਧ ਫਾਇਦਾ ਸਿੱਧੇ ਤੌਰ ਉਪਰ ਕੇਂਦਰੀ ਕਰਮਚਾਰੀਆਂ ਨੂੰ ਹੋਵੇਗਾ। 7ਵੇਂ ਪੇ ਕਮਿਸ਼ਨ ਦੇ ਤਹਿਤ ਸਰਕਾਰ ਨੇ ਡੀਏ ਵਿੱਚ ਵਾਧਾ ਕਰਨ ਨਾਲ ਕਰਮਚਾਰੀਆਂ ਦੀ ਤਨਖਾਹ ਵਿੱਚ ਚੰਗਾ ਵਾਧਾ ਹੋ ਜਾਵੇਗਾ। ਮੌਜੂਦਾ ਸਮੇਂ ਵਿੱਚ ਡੀ ਏ ਬੇਸਿਕ ਸੈਲਰੀ ਦਾ 17 ਫ਼ੀਸਦ ਹੈ। ਹੁਣ ਇਸ ਵਿਚ ਵਾਧਾ 17 ਤੋਂ 28 ਫੀਸਦ ਹੋਵੇਗਾ ਜਿਸ ਨਾਲ ਤਨਖਾਹ ਕਾਫੀ ਵਧ ਜਾਵੇਗੀ। ਜਿਸ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ ਵੀ ਵਧੇਗਾ। ਪਹਿਲਾਂ ਕਰੋਨਾ ਵਾਇਰਸ ਦੇ ਕਾਰਨ ਸਰਕਾਰ ਵਲੋ ਡੀਏ ਉਪਰ ਰੋਕ ਲਗਾ ਦਿੱਤੀ ਗਈ ਸੀ।

ਡੀਏ ਦੇ ਵਧਣ ਨਾਲ ਡੀ ਆਰ ਵਿੱਚ ਵੀ ਵਾਧਾ ਹੋਵੇਗਾ। ਮਹਿੰਗਾਈ ਭੱਤੇ ਵਿੱਚ ਵਾਧਾ ਹੋਣ ਨਾਲ ਕੇਂਦਰ ਸਰਕਾਰ ਦੇ ਰਿਟਾਇਰ ਕਰਮਚਾਰੀਆਂ ਦਾ dearness relief ਵੀ ਬਹਾਲ ਕਰ ਦਿੱਤਾ ਜਾਵੇਗਾ। ਤੇ ਤਨਖ਼ਾਹ ਵਿਚ ਵੀ ਵਾਧਾ ਹੋ ਜਾਵੇਗਾ। ਇਸ ਨਾਲ ਜਨਵਰੀ ਤੋਂ ਜੂਨ 2020 ਤੱਕ ਡੀਏ ਵਿੱਚ ਤਿੰਨ ਫੀਸਦੀ ਵਾਧਾ, ਜੁਲਾਈ ਤੋਂ ਦਸੰਬਰ 2020 ਤੱਕ ਚਾਰ ਫ਼ੀਸਦ ਵਾਧਾ ਅਤੇ ਜਨਵਰੀ ਤੋਂ ਜੂਨ 2021 ਤੱਕ ਚਾਰ ਫ਼ੀਸਦ ਵਾਧਾ ਸ਼ਾਮਲ ਹੈ। ਆਲ ਇੰਡੀਆ ਕੰਜਿਊਮਰ ਪ੍ਰਾਈਸ ਇੰਡੈਕਸ ਡਾਟਾ ਰਿਲੀਜ਼ ਮੁਤਾਬਕ ਜਨਵਰੀ ਤੋਂ ਜੂਨ 2021 ਦੇ ਵਿੱਚ ਘੱਟੋ-ਘੱਟ ਡੀਏ ਵਿੱਚ 4 ਫੀਸਦੀ ਇ-ਜ਼ਾ-ਫਾ ਕੀਤਾ ਜਾ ਸਕਦਾ ਹੈ।


                                       
                            
                                                                   
                                    Previous Postਹਿੰਦੂ ਧਰਮ ਦੇ ਮਸ਼ਹੂਰ ਮੰਦਿਰ ਮਾਤਾ ਚਿੰਤਪੂਰਨੀ ਤੋਂ ਆਈ ਇਹ ਵੱਡੀ ਤਾਜਾ ਖਬਰ
                                                                
                                
                                                                    
                                    Next Postਸਤੀਸ਼ ਕੌਲ ਤੋਂ ਦੀ ਮੌਤ ਤੋਂ ਬਾਅਦ ਹੁਣੇ ਹੁਣੇ ਹੋਈ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



