ਆਈ ਤਾਜਾ ਵੱਡੀ ਖਬਰ 

ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਚਲ ਰਿਹਾ ਹੈ, ਕਿਸਾਨ ਆਪਣੀਆਂ ਮੰਗਾ ਨੂੰ ਲੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ । ਸਰਕਾਰ ਦਾ ਆਪਣਾ ਅ-ੜੀ-ਅ-ਲ ਰਵਈਆ ਅਤੇ ਕਿਸਾਨਾਂ ਦੀਆਂ ਆਪਣੀਆਂ ਮੰਗਾ, ਇਹਨਾਂ ਦੋਨਾਂ ਦੇ ਵਿਚਕਾਰ ਅਜੇ ਤਕ ਕੋਈ ਹੱਲ ਨਹੀਂ ਹੋਇਆ। ਸਰਕਾਰ ਜਿੱਥੇ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ, ਉਥੇ ਹੀ ਕਿਸਾਨ ਜਥੇ ਬੰਦੀਆਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਗੇ।
ਲਗਾਤਾਰ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਗੱਲ ਬਾਤ ਵੀ ਚਲ ਰਹੀ ਹੈ, ਪਰ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਅਜਿਹੇ ਚ ਕਿਸਾਨਾਂ ਵਲੋ ਇੱਕ ਹੋਰ ਗੱਲ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਇਸੇ ਦੌਰਾਨ ਹੁਣ ਇੱਕ ਹੋਰ ਦਿਲਚਸਪ ਗਲ ਸਾਹਮਣੇ ਆ ਰਹੀ ਹੈ ਕਿ,ਕਿਸਾਨਾਂ ਦੇ ਵਲੋਂ ਹੁਣ ਆਪਣੇ ਔਜਾਰ ਕਿਸਾਨੀ ਅੰਦੋਲਨ ਚ ਨਾਲ ਲਿਜਾਣ ਦੀ ਗਲ ਸਾਹਮਣੇ ਆ ਰਹੀ ਹੈ। ਕਿਸਾਨਾਂ ਵਲੋ ਕੀਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਜਿੱਥੇ ਤਿੱਖਾ ਰੂਪ ਧਾਰਨ ਕਰ ਰਿਹਾ ਹੈ

ਉਥੇ ਹੀ ਇਹ ਇੱਕ ਵੱਡਾ ਐਲਾਨ ਹੈ ਜੌ ਕਿਸਾਨਾਂ ਦੇ ਵਲੋ ਕੀਤਾ ਗਿਆ ਹੈ। ਜਿਕਰੇਖਾਸ ਹੈ ਕਿ ਕਿਸਾਨਾਂ ਵਲੋ ਆਪਣੀਆਂ ਮੰਗਾ ਦੇ ਚਲਦੇ ਲੰਬੇ ਸਮੇਂ ਤੌ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ, ਪਰ ਹੱਲ ਨਹੀਂ ਨਿਕਲ ਰਿਹਾ। ਲਗਾਤਾਰ ਇਸ ਸੰਘਰਸ਼ ਚ ਹੋਰ ਕਿਸਾਨ ਸ਼ਾਮਿਲ ਹੋ ਰਹੇ ਨੇ, ਸੰਘਰਸ਼ ਹੋਰ ਵੱਧ ਰਿਹਾ ਹੈ। ਮੋਗਾ ਦੀ ਸਬਜ਼ੀ ਮੰਡੀ ਚ ਕਿਸਾਨਾਂ ਦੇ ਵਲੋ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇੱਕ ਰੋਸ ਰੈਲੀ ਕੀਤੀ ਗਈ ਸੀ ਜਿਸ ਚ ਕਿਸਾਨ ਆਪਣੇ ਖੇਤੀਬਾੜੀ ਔਜਾਰ ਨੂੰ ਨਾਲ ਲੈਕੇ ਪਹੁੰਚੇ,ਅਤੇ ਰੋਸ ਜ਼ਹਿਰ ਕੀਤਾ।

ਕਿਸਾਨਾਂ ਦਾ ਕਹਿਣਾ ਸੀ ਕਿ ਜੱਦ ਤਕ ਸਰਕਾਰ ਇਹ ਕਾਨੂੰਨ ਰੱਦ ਨਹੀ ਕਰਦੀ, ਉਦੋਂ ਤਕ ਉਹ ਇੰਝ ਹੀ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਇਹਨਾਂ ਔਜਾਰਾਂ ਨਾਲ ਹੀ ਅਨਾਜ ਪੈਦਾ ਕਰਦੇ ਨੇ ਅਤੇ ਲੋਕਾਂ ਦਾ ਪੇਟ ਭਰਦੇ ਨੇ, ਪਰ ਸਰਕਾਰ ਹੁਣ ਉਹਨਾਂ ਨਾਲ ਹੀ ਧੱਕਾ ਕਰ ਰਹੀ ਹੈ। ਸਰਕਾਰ ਉਹਨਾਂ ਕੋਲੋ ਇਹ ਔਜਾਰ ਖੋਹਣ ਚ ਲੱਗੀ ਹੋਈ ਹੈ।  ਦਸਣਾ ਬਣਦਾ ਹੈ ਕਿ ਰੋਸ ਰੈਲੀ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਦਿੱਲੀ ਟਰੈਕਟਰ ਲੈਕੇ ਪਹੁੰਚੇ ਨੇ ,ਤੇ ਹੁਣ ਆਪਣੇ ਔਜਾਰ ਲੈਕੇ ਦਿੱਲੀ ਜਾਣਗੇ।


                                       
                            
                                                                   
                                    Previous Postਸਿੰਘੂ ਬਾਰਡਰ ਤੇ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਹੁਣ ਲਗਾਇਆ ਇਹ ਜੁਗਾੜ
                                                                
                                
                                                                    
                                    Next Postਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲੇ ਹੋ ਜਾਣ  ਸਾਵਧਾਨ-ਸਰਕਾਰ ਵਲੋਂ ਹੋ ਗਿਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



