ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਕਨੇਡਾ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਨਤੀਜਿਆਂ ਦੀ ਹਰ ਪਾਸੇ ਚਰਚਾ ਚੱਲ ਰਹੀ ਹੈ । ਬੀਤੇ ਦਿਨ ਕੈਨੇਡਾ ਚ ਚੋਣਾਂ ਹੋਈਆਂ ਸਨ । ਜਿਸ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ । ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਪਾਰਟੀ ਕੰਸਲਟੇਟਿਵ ਪਾਰਟੀ ਵਿਚਾਲੇ ਤਕੜਾ ਟਕਰਾਅ ਚੱਲਿਆ । ਹਾਲਾਂਕਿ ਕੈਨੇਡਾ ਵਾਸੀਆਂ ਦੇ ਵੱਲੋਂ ਲਗਾਤਾਰ ਜਸਟਿਨ ਟਰੂਡੋ ਨਿੰਦਾ ਕੀਤੀ ਜਾ ਰਹੀ ਸੀ ਕਿਉਂਕਿ ਕਨੇਡਾ ਦੇ ਵਿੱਚ ਇਸ ਸਮੇਂ ਕੋਰੋਨਾ ਦੀ ਚੌਥੀ ਲਹਿਰ ਚੱਲ ਰਹੀ ਹੈ । ਇਸੇ ਵਿਚਕਾਰ ਹੀ ਕੈਨੇਡਾ ਸਰਕਾਰ ਦੇ ਵੱਲੋਂ ਚੋਣਾਂ ਕਰਵਾਈਆਂ ਗਈਆਂ , ਜਿਸ ਦਾ ਕੁਝ ਕੈਨੇਡਾ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ।

ਇਸ ਵਿਚਕਾਰ ਹੁਣ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਕੈਨੇਡਾ ਚ ਹੋਈਆਂ ਵੋਟਾਂ ਦੇ ਨਾਲ ਜੁੜੀ ਹੋਈ ਹੈ । ਦਰਅਸਲ ਕੈਨੇਡਾ ਚ ਚੋਣਾਂ ਹੋਈਆਂ ਨੇ ਉਸ ਦੇ ਉਮੀਦਵਾਰ ਵਜੋਂ ਖੜ੍ਹੀ ਹੈ ਇੱਕ ਮਸ਼ਹੂਰ ਗਾਇਕ ਦੀ ਹੋਣ ਵਾਲੀ ਘਰਵਾਲੀ ।ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਗੀਤਾਂ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਅਾਂ ਚੋਣਾਂ ਦੇ ਲਈ ਨਾਮਜ਼ਦ ਹੋਈ ਸੀ ।

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਵੱਲੋਂ ਉਨ੍ਹਾਂ ਨੂੰ ਚੁਣਿਆ ਗਿਆ ਸੀ । ਜਿਸ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਤੇਜੀ ਦੇ ਨਾਲ ਫੈਲ ਚੁੱਕੀ ਸੀ । ਜ਼ਿਕਰਯੋਗ ਹੈ ਕਿ ਭਾਵੇਂ ਹੀ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਦੇ ਵੱਲੋਂ ਇਨ੍ਹਾਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ । ਪਰ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ । ਬੀਤੇ ਕੁਝ ਦਿਨ ਪਹਿਲਾਂ ਮਸ਼ਹੂਰ ਗਾਇਕ ਪਰਮੀਸ਼ ਵਰਮਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪਹਿਲੀ ਵਾਰ ਆਪਣੀ ਮੰਗੇਤਰ ਦੀ ਤਸਵੀਰ ਨੂੰ ਸਾਂਝਾ ਗਿਆ ਸੀ ।

ਜਿਸ ਦੇ ਵਿੱਚ ਪਰਮੀਸ਼ ਵਰਮਾ ਦੇ ਵੱਲੋਂ ਆਪਣੀ ਮੰਗੇਤਰ ਨੂੰ ਲਿਬਰਲ ਪਾਰਟੀ ਤੇ ਵਿਚ ਨੌਮੀਨੇਟ ਹੋਣ ਤੇ ਵਧਾਈ ਦਿੱਤੀ ਗਈ ਸੀ । ਜਦੋਂ ਪਰਮੀਸ਼ ਵਰਮਾ ਦੇ ਵੱਲੋਂ ਇਸ ਤਸਵੀਰ ਨੂੰ ਸਾਂਝਾ ਕੀਤਾ ਗਿਆ ਸੀ ਤਾਂ ਉਨ੍ਹਾਂ ਦੇ ਚਾਹਨ ਵਾਲੀਆਂ ਦੇ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰਮੀਸ਼ ਵਰਮਾ ਦੇ ਫੈਨਸ ਦੇ ਵੱਲੋਂ ਇਸ ਤਸਵੀਰ ਦੇ ਥੱਲੇ ਕਾਫੀ ਕੁਮੈਂਟਸ ਕਰਕੇ ਗੀਤ ਗਰੇਵਾਲ ਦਾ ਹੌਸਲਾ ਵੀ ਆਵਜਾਈ ਕੀਤਾ ਸੀ ।

Home  ਤਾਜਾ ਖ਼ਬਰਾਂ  ਕਨੇਡਾ ਵੋਟਾਂ ਚ ਖੜੀ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਹੋਣ ਵਾਲੀ ਘਰ ਵਾਲੀ ਬਾਰੇ ਆਈ ਇਹ ਵੱਡੀ ਖਬਰ
                                                      
                                       
                            
                                                                   
                                    Previous Postਪੰਜਾਬ ਦੇ ਗਵਾਂਢ ਚ ਵਾਪਰਿਆ ਭਿਆਨਕ ਰੇਲ ਹਾਦਸਾ, ਮੱਚੀ ਹਾਹਾਕਾਰ, ਛਾਇਆ ਸੋਗ
                                                                
                                
                                                                    
                                    Next Postਪੰਜਾਬ ਚ ਇਥੇ ਸਕੂਲ ਦੇ 3 ਵਿਦਿਆਰਥੀ ਨਿਕਲੇ ਪੌਜੇਟਿਵ – 14 ਦਿਨਾਂ ਆਈ ਫੋਰਨ ਸਕੂਲ ਨੂੰ ਕਰਤਾ ਗਿਆ ਬੰਦ
                                                                
                            
               
                            
                                                                            
                                                                                                                                            
                                    
                                    
                                    



