ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਦੇ ਹਨ । ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਵਿਦੇਸ਼ਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਅਜਿਹੀ ਮੰ-ਦ-ਭਾ-ਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਖ਼ਬਰ ਆਈ ਹੈ, ਕੈਨੇਡਾ ਦੇ ਵਿੱਚ ਵੀ ਕਹਿਰ ਵਾਪਰਿਆ ਹੈ ,

21 ਸਾਲਾ ਦੀ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ  ਤੋਂ ਇਕ ਨੌਜਵਾਨ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਲੜਕੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਰਹਿਣ ਵਾਲੀ ਸੀ। ਜੋ ਪੜ੍ਹਾਈ ਲਈ ਕੈਨੇਡਾ ਗਈ ਸੀ ਅਤੇ ਇਹ ਕਿਚਨਰ ਵਾਟਰਲੂ ਦੇ ਕੌਸਟੇਗਾ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ। ਪੜਾਈ ਵਿਚ ਉਸ ਦਾ ਇਹ ਫਾਈਨਲ ਸਮੈਸਟਰ ਸੀ।

 ਇਸ ਲੜਕੀ ਦੀ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੜਕੀ ਆਪਣੀ ਕਾਰ ਵਿੱਚ ਕਿਸੇ ਨੂੰ ਮਿਲਣ ਜਾ ਰਹੀ ਸੀ। ਉਸ ਸਮੇਂ ਹੀ ਰਸਤੇ ਵਿੱਚ ਕਾਰ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਇਸੇ ਵਿੱਚ ਇੰਦਰਜੀਤ ਕੌਰ ਦੀ ਮੌਤ ਹੋ ਗਈ। ਸਭ ਲੋਕਾਂ ਨੂੰ ਇਸ ਲੜਕੀ ਦੀ ਸਹਾਇਤਾ ਕਰਨ ਲਈ ਮੰਗ ਕੀਤੀ ਗਈ ਹੈ। ਕਿਉਂਕਿ ਇਸ ਲੜਕੀ ਦੀ ਪੜ੍ਹਾਈ ਲਈ ਇਸਦੇ ਮਾਂ-ਪਿਓ ਨੇ ਆਪਣੀ ਸਾਰੀ ਪ੍ਰੋਪਰਟੀ ਤੱਕ ਵੇਚ ਦਿੱਤੀ ਸੀ। ਤੇ ਇਸ ਲੜਕੀ ਦੇ ਮਾਤਾ-ਪਿਤਾ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚ ਚੁੱਕੇ ਹਨ

 ਪਰ ਉਸ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਲੜਕੀ ਦੇ ਸਸਕਾਰ ਲਈ ਦਾਨੀ ਸੱਜਣਾਂ ਵੱਲੋਂ ਪਰਿਵਾਰ ਦੀ ਸਹਾਇਤਾ ਵਾਸਤੇ ਇਸ www.gofundme.com ਤੇ ਜਾ ਕੇ ਸਹਾਇਤਾ ਦਿੱਤੀ ਜਾ ਸਕਦੀ ਹੈ। ਇਸ ਅਕਾਊਂਟ ਨੂੰ ਹਰਕਵਲਜੀਤ ਸਿੰਘ ਵੱਲੋਂ ਲਿਆ ਜਾ ਰਿਹਾ ਹੈ। ਕੈਨੇਡਾ ਵਿੱਚ ਵਾਪਰਨ ਵਾਲੇ ਹਾਦਸਿਆ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਸ਼ਿਕਾਰ ਹੋ ਰਹੇ ਹਨ। ਮ੍ਰਿਤਕ 21 ਸਾਲਾਂ ਇੰਦਰਜੀਤ ਕੌਰ ਦਾ ਕੈਨੇਡਾ ਵਿਚ 8 ਜਨਵਰੀ ਨੂੰ ਸੰਸਕਾਰ ਕੀਤਾ ਜਾਵੇਗਾ।


                                       
                            
                                                                   
                                    Previous Postਜੀਓ ਵਾਲੇ ਲੋਕਾਂ ਨੂੰ ਸ਼ਾਂਤ ਕਰਨ ਲਈ ਹੁਣ ਪਿੰਡ ਚ ਕਰਨ ਲਗੇ ਇਹ ਕੰਮ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਤੋਮਰ ਬਾਰੇ ਆ ਗਈ ਅਜਿਹੀ ਖਬਰ, ਹਰ ਕੋਈ ਹੋ ਗਿਆ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



