ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਕਿਉਂਕਿ ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਹਨ। ਉਥੇ ਹੀ ਲੋਕਾਂ ਦੇ ਹਿਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਕੁੱਝ ਕੰਮਾਂ ਨੂੰ ਸਰਕਾਰ ਵੱਲੋਂ ਕੁਝ ਸਮੇਂ ਲਈ ਹੋਰ ਵਧਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਦੇਸ਼ ਦੇ ਲੋਕ ਉਹ ਕੰਮ ਪੂਰੇ ਕਰ ਸਕਦੇ ਹਨ। ਸਰਕਾਰ ਵੱਲੋਂ ਲੋਕਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।

ਜਿੱਥੇ ਦੇਸ਼ ਦੇ ਲੋਕਾਂ ਵੱਲੋਂ ਮੁਸ਼ਕਿਲ ਦੇ ਸਮੇਂ ਵਿੱਚ ਵਰਤੋਂ ਵਿੱਚ ਕੰਮ ਆਉਣ ਵਾਲੀ ਜਮਾਂ ਪੂੰਜੀ ਨੂੰ ਬੈਂਕਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਉੱਥੇ ਹੀ ਬੈਂਕਾਂ ਵੱਲੋਂ ਵੀ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਦਾ ਫਾਇਦਾ ਉਹਨਾਂ ਨੂੰ ਭਵਿੱਖ ਕਾਲ ਵਿੱਚ ਹੋ ਸਕੇ। ਸਮੇਂ ਦੇ ਅਨੁਸਾਰ ਸਾਰੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ ਅਤੇ ਸੋਧ ਕੀਤੇ ਗਏ ਇਹ ਨਿਯਮ ਲੋਕਾਂ ਦੇ ਹਿੱਤਾਂ ਵਿਚ ਬਣਾਏ ਜਾ ਰਹੇ ਹਨ।

ਹੁਣ ਇੰਡੀਆ ਵਾਲਿਆਂ ਲਈ 30 ਸਤੰਬਰ ਤੱਕ ਲਈ ਇਹ ਐਲਾਨ ਹੋ ਗਿਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਹੁਣ ਤੱਕ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬਹੁਤ ਸਾਰੀਆਂ ਸਹੂਲਤਾਂ ਦੀ ਮਿਆਦ ਨੂੰ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਹੁਣ ਪੈਨ ਤੇ ਆਧਾਰ ਲਿੰਕ ਕਰਨ ਦੀ ਮਿਆਦ ਨੂੰ 30 ਸਤੰਬਰ ਤੱਕ ਵਧਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਪੈਨ ਆਧਾਰ ਲਿੰਕ ਕਰਨ ਲਈ ਆਖਰੀ ਮਿਤੀ 30 ਜੂਨ ਤੱਕ ਜਾਰੀ ਕੀਤੀ ਗਈ ਸੀ।

ਜਿਨ੍ਹਾਂ ਨੇ ਹਾਲੇ ਵੀ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ,ਉਹ ਇਸ ਨੂੰ ਹੁਣ ਕਰਵਾ ਸਕਦੇ ਹਨ। ਸਰਕਾਰ ਨੇ ਲਿੰਕਿੰਗ ਲਈ 3 ਮਹੀਨਿਆਂ ਦਾ ਹੋਰ ਸਮਾਂ ਦੇ ਦਿੱਤਾ ਹੈ। ਸਰਕਾਰ ਨੇ 30 ਜੂਨ ਤੋਂ 30 ਸਤੰਬਰ ਤੱਕ ਦਾ ਵਾਧੂ ਸਮਾਂ ਦੇ ਦਿੱਤਾ ਹੈ। ਸਰਕਾਰ ਵੱਲੋਂ ਇਹ ਹਦਾਇਤਾਂ ਕੋਰੋਨਾ ਕਾਰਨ ਲਾਗੂ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।


                                       
                            
                                                                   
                                    Previous Postਸਾਵਧਾਨ : ਪੰਜਾਬ ਚ ਇਹਨਾਂ 3 ਦਿਨਾਂ ਦੇ ਚਕਾ ਜਾਮ ਬਾਰੇ ਇਹਨਾਂ ਨੇ ਕਰਤਾ ਵੱਡਾ ਐਲਾਨ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ 4 ਜੁਲਾਈ ਬਾਰੇ ਇਹਨਾਂ ਵਲੋਂ ਹੋ ਗਿਆ ਇਹ ਵੱਡਾ ਐਲਾਨ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



