ਆਈ ਤਾਜਾ ਵੱਡੀ ਖਬਰ

ਇਹ ਕਿਹਾ ਜਾ ਸਕਦਾ ਹੈ ਕਿ ਫਿਲਮੀ ਜਗਤ ਨੂੰ ਬੁਰੀ ਨਜ਼ਰ ਲੱਗ ਗਈ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋ ਬਾਲੀਵੁੱਡ ਕਈ ਸਾਰੀਆਂ ਦਿੱਕਤਾਂ ਨਾਲ ਜੂਝ ਰਿਹਾ ਹੈ। ਪਹਿਲਾਂ ਕੋਰੋਨਾ ਵਾਇਰਸ ਕਾਰਨ ਜਾ ਲੌਕਡਾਊਨ ਕਾਰਨ ਫਿਲਮੀ ਜਗਤ ਨੂੰ ਆਰਥਿਕ ਤੌਰ ਤੇ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਕਈ ਵੱਡੇ ਫਿਲਮੀ ਸਿਤਾਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਬਾਲੀਵੁੱਡ ਜਗਤ ਵਿਚ ਹਰ ਪਾਸੇ ਸੋਗ ਦੀ ਲਹਿਰ ਹੈ।

ਦਰਅਸਲ ਇਹ ਦੁਖਦਾਈ ਖਬਰ ਪ੍ਰਸਿੱਧ ਅਦਾਕਾਰ ਕਾਰਤੀਕ ਆਰੀਅਨ ਨਾਲ ਸਬੰਧਿਤ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਰਤਿਕ ਦੇ ਨਾਨਾ ਜੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਸਬੰਧੀ ਜਾਣਕਾਰੀ ਕਾਰਤਿਕ ਆਰਿਅਨ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਮਿਲੀ। ਜਿੱਥੇ ਕਾਰਤਿਕ ਨੇ ਭਾਵਨਾਤਮਕ ਪੋਸਟ ਸਾਂਝੀ ਕੀਤੀ ਅਤੇ ਆਪਣੇ ਨਾਨਾ ਜੀ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਕਾਰਤਿਕ ਨੇ ਇਸਟਾਗ੍ਰਾਮ ਉਤੇ ਆਪਣੇ ਨਾਨਾ ਜੀ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਅਤੇ ਇਸ ਤਸਵੀਰ ਦੇ ਨਾਲ ਕੈਪਸਨ ਵਿਚ ਆਪਣੇ ਨਾਨਾ ਜੀ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਕਾਸ਼ ਮੈਂ ਕਿਸੇ ਦਿਨ ਤੁਹਾਡੇ ਵਰਗਾ ਹੋ ਸਕਦਾ। ਇਸ ਤੋਂ ਇਲਾਵਾ ਇਸ ਦੌਰਾਨ ਕਾਰਤਿਕ ਨੇ ਲਿਖਿਆ ਪਰਮਾਤਮਾ ਆਤਮਾ ਨੂੰ ਸ਼ਾਂਤੀ ਮਿਲੇ। ਦੱਸ ਦਈਏ ਕਿ ਕਾਰਤਿਕ ਨੇ ਸ਼ੋਸਲ ਮੀਡੋਆ ਰਾਹੀ ਜੋ ਆਪਣੀ ਤਸਵੀਰ ਸਾਝੀ ਪੋਸਟ ਕੀਤੀ ਹੈ ਉਸ ਰਾਹੀ ਦਰਅਸਲ ਕਾਰਤਿਕ ਆਰਿਅਨ ਦੀ ਉਮਰ ਕਾਫ਼ੀ ਛੋਟੀ ਦਿਖਾਈ ਦੇ ਰਹੀ ਹੈ।

ਦੱਸ ਦਈਏ ਕਿ ਇਸ ਤਸਵੀਰ ਦੇ ਅਨੁਸਾਰ ਕਾਰਤਿਕ ਆਰਿਅਨ ਦੀ ਉਮਰ ਉਸ ਸਮੇਂ ਤਕਰੀਬਨ ਇਕ ਸਾਲ ਜਾਂ ਦੋ ਸਾਲਾਂ ਦੀ ਹੋਵੇਗੀ। ਇਸ ਤਸਵੀਰ ਵਿੱਚ ਛੋਟਾ ਕਾਰਤੀਕ ਆਪਣੇ ਨਾਨੇ ਦੀ ਗੋਦ ਵਿਚ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਕਾਰਤਿਕ ਆਰਿਅਨ ਦੀ ਇਸ ਪੋਸਟ ਤੋਂ ਬਾਅਦ ਬਾਲੀਵੁੱਡ ਵਿਚ ਹਰ ਪਾਸੇ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਕਾਰਤਿਕ ਆਰੀਅਨ ਦੇ ਨਾਨਾ ਜੀ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਹੋਇਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਪੰਜਾਬ ਚ ਇਥੇ ਕੁੜੀ ਨੇ ਖੁਦ ਚੁਣੀ ਆਪਣੀ ਮੌਤ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



