ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ। ਜਿੱਥੇ ਦੋ ਇਨਸਾਨਾਂ ਵੱਲੋਂ ਆਪਣੀ ਸਾਰੀ ਜ਼ਿੰਦਗੀ ਇਕੱਠੇ ਬਿਤਾਉਣ ਦੇ ਵਾਅਦੇ ਕੀਤੇ ਜਾਂਦੇ ਹਨ। ਉਥੇ ਹੀ ਇਨ੍ਹਾਂ ਦੋ ਇਨਸਾਨਾਂ ਦੇ ਨਾਲ ਦੋ ਪਰਿਵਾਰਾਂ ਦਾ ਰਿਸ਼ਤਾ ਵੀ ਆਪਸ ਵਿੱਚ ਜੁੜ ਜਾਂਦਾ ਹੈ। ਉੱਥੇ ਹੀ ਦੁਨੀਆ ਵਿਚ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦੇ ਹਨ। ਬਹੁਤ ਸਾਰੇ ਪਤੀ-ਪਤਨੀ ਵਿੱਚ ਜਿੱਥੇ ਕਈ ਜਗ੍ਹਾ ਤੇ ਵਿਵਾਦ ਪੈਦਾ ਹੋ ਜਾਂਦਾ ਹੈ ਉਥੇ ਹੀ ਇਸ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੀਆਂ ਹੋਈਆਂ ਕਈ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਪਤੀ ਪਤਨੀ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਅਸਰ ਜਿੱਥੇ ਉਨ੍ਹਾਂ ਦੇ ਬੱਚਿਆਂ ਉੱਪਰ ਵੇਖਿਆ ਜਾਂਦਾ ਹੈ ਉਥੇ ਹੀ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਅਜਿਹਾ ਹੀ ਹੋ ਜਾਂਦਾ ਹੈ।

ਜਿਸ ਕਾਰਨ ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੁੰਦੀ ਹੈ। ਹੁਣ ਇੱਕ ਔਰਤ ਵੱਲੋਂ ਦੂਜਾ ਵਿਆਹ ਕਰਵਾਉਣ ਤੇ ਧੀ ਵੱਲੋਂ ਸੋਸ਼ਲ ਮੀਡੀਆ ਤੇ ਅਜਿਹੀ ਪੋਸਟ ਪਾਈ ਗਈ ਹੈ ਕਿ ਸਾਰੇ ਪਾਸੇ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਮਣੇ ਆਈ ਇਕ ਖ਼ਬਰ ਦੇ ਮੁਤਾਬਕ ਇਕ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਆਪਣੀ ਮਾਂ ਦੇ ਵਿਆਹ ਦੀ ਖਬਰ ਸਾਂਝੀ ਕੀਤੀ ਗਈ ਹੈ। ਲੜਕੀ ਵੱਲੋਂ ਚੁੱਕੇ ਗਏ ਇਸ ਕਦਮ ਦੀ ਖਬਰ ਇਕ ਅੰਗਰੇਜ਼ੀ ਅਖ਼ਬਾਰ ਵੱਲੋਂ ਛਾਪੀ ਗਈ ਹੈ। ਜਿੱਥੇ ਦੱਸਿਆ ਗਿਆ ਹੈ ਕਿ ਲੜਕੀ ਆਪਣੀ ਮਾਂ ਦੇ ਦੂਜੇ ਵਿਆਹ ਤੋਂ ਬੇਹੱਦ ਖੁਸ਼ ਹੈ।

ਉਸ ਲੜਕੀ ਨੇ ਆਪਣੀ ਮਾਂ ਦੇ ਬਾਰੇ ਦੱਸਦੇ ਹੋਏ ਦੱਸਿਆ ਹੈ ਕਿ ਉਸ ਦੀ ਮਾਂ ਦੁਬਾਰਾ ਵਿਆਹ ਕਰਵਾ ਰਹੀ ਹੈ। ਜੋ ਕਿ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਲੜਕੀ ਨੇ ਦੱਸਿਆ ਹੈ ਕਿ ਮੇਰੀ ਮਾਂ ਨੇ 17 ਸਾਲ ਦੀ ਉਮਰ ਵਿੱਚ ਇੱਕ ਅਜਿਹੇ ਇਨਸਾਨ ਨਾਲ ਵਿਆਹ ਕਰਵਾ ਲਿਆ ਸੀ। ਜਿਸ ਨੇ ਮੇਰੇ ਸਕੂਲ ਦੀ ਫੀਸ ਤੱਕ ਨਹੀਂ ਦਿੱਤੀ ਅਤੇ ਮੈਨੂੰ ਅਤੇ ਮੇਰੀ ਮਾਂ ਨੂੰ ਛੱਡ ਦਿੱਤਾ ਸੀ।

ਜਦੋਂ ਇਹ ਬੱਚੀ ਦੋ ਸਾਲ ਦੀ ਸੀ ਤਾਂ ਉਸ ਦੇ ਪਿਤਾ ਵੱਲੋਂ ਦੋਹਾਂ ਨੂੰ ਛੱਡਿਆ ਗਿਆ। ਹੁਣ ਉਸ ਦੀ ਮਾਂ ਆਪਣੀ ਜ਼ਿੰਦਗੀ ਵਿੱਚ ਫਿਰ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਜਿੱਥੇ ਲੜਕੀ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ , ਜਿੱਥੇ ਉਸ ਨੇ ਲਿਖਿਆ ਹੈ ਕਿ ਉਸ ਦੀ ਮਾਂ ਨੇ ਪਿਆਰ ਦੇ ਨਾਮ ਉਤੇ ਬਹੁਤ ਦੁੱਖ ਸਹਿਣ ਕੀਤੇ ਹਨ। ਤਸਵੀਰਾਂ ਵਿੱਚ ਮਹਿਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

Home  ਤਾਜਾ ਖ਼ਬਰਾਂ  ਇਹ ਔਰਤ ਕਰਵਾ ਰਹੀ ਸੀ ਦੂਜਾ ਵਿਆਹ ਧੀ ਨੇ ਸ਼ੋਸ਼ਲ ਮੀਡੀਆ ਤੇ ਪਾਈ ਅਜਿਹੀ ਪੋਸਟ ਕੇ ਸਾਰੇ ਪਾਸੇ ਹੋ ਗਈ ਵਾਇਰਲ
                                                      
                                       
                            
                                                                   
                                    Previous Postਹੈਲੀਕਾਪਟਰਾਂ ਨਾਲ ਮਾਰਿਆ ਜਾਵੇਗਾ ਚੂਹਿਆਂ ਨੂੰ – ਇਸ ਤਰੀਕੇ ਨਾਲ ਕਰਨਗੇ ਕਾਰਵਾਈ, ਤਾਜਾ ਵੱਡੀ ਖਬਰ
                                                                
                                
                                                                    
                                    Next Postਗੁਰਦਵਾਰਾ ਸਾਹਿਬ ਮੱਥਾ ਟੇਕਣ ਜਾ ਰਹੀ ਔਰਤ ਨੂੰ ਮੁੰਡੇ ਨੇ ਦਿੱਤੀ ਇਸ ਤਰਾਂ ਦਰਦਨਾਕ ਮੌਤ  – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



