ਆਈ ਤਾਜਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀ ਵਿਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਦਾ ਮਾਹੌਲ ਕਾਫੀ ਭਖਿਆ ਹੋਇਆ ਦਿਖਾਈ ਦੇ ਰਿਹਾ ਹੈ । ਵੱਖ ਵੱਖ ਸਿਆਸੀ ਲੀਡਰ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ । ਉਨ੍ਹਾਂ ਵੱਲੋਂ ਵੱਖੋ ਵੱਖਰੇ ਹਥਕੰਡੇ ਅਪਣਾਏ ਜਾ ਰਹੇ ਨੇ ਇਨ੍ਹਾਂ ਚੋਣਾਂ ਨੂੰ ਜਿੱਤਣ ਦੇ ਲਈ । ਸਿਆਸਤ ਦੇ ਵਿੱਚ ਚੋਣਾਂ ਦਾ ਜ਼ੋਰ ਹੈ ਪਰ ਪੰਜਾਬ ਦੀਆਂ ਇਨ੍ਹਾਂ ਚੋਣਾਂ ਤੋਂ ਪਹਿਲਾਂ ਸਿਆਸਤ ਨਾਲ ਜੁੜੀ ਇਕ ਬੇਹੱਦ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਅਕਾਲੀ ਲੀਡਰ ਨੂੰ ਦਿਨ ਦਿਹਾੜੇ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਰਨਾਲਾ ਦੇ ਵਿਚ ਹੋਈ ਝੜਪ ਦੌਰਾਨ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਬਰਗਰ ਖਾਣ ਦੇ ਲਈ ਕੱਚਾ ਕਾਲਜ ਰੋਡ ਤੇ ਦੇ ਸਨ । ਜਿਸ ਦੌਰਾਨ ਅਰਜੁਨ ਬੈਨੀਪਾਲ ਨਾਂ ਦਾ ਇੱਕ ਨੌਜਵਾਨ ਆਇਆ ਆਉਂਦੇ ਸਾਰ ਹੀ ਉਸਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤਾ ਦਿੱਤੀ। ਜਿਸ ਦੇ ਚੱਲਦੇ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਤੇ ਉਹ ਉੱਥੋਂ ਫ਼ਰਾਰ ਹੋ ਗਏ । ਕੁਝ ਸਮੇਂ ਬਾਅਦ ਉਸ ਦਾ ਫ਼ੋਨ ਉਨ੍ਹਾਂ ਨੂੰ ਆਇਆ ਕਿ ਆਪਾਂ ਸਮਝੌਤਾ ਕਰ ਲੈਂਦੇ ਹਾਂ ਤੇ ਤੁਸੀਂ ਗੱਲਬਾਤ ਕਰਨ ਲਈ ਅਨਾਜ ਮੰਡੀ ਵਿਖੇ ਆ ਜਾਓ । ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਮਝੌਤਾ ਕਰਨ ਦੇ ਲਈ ਅਨਾਜ ਮੰਡੀ ਚਲੇ ਗਏ।

ਜਿੱਥੇ ਅਰਜੁਨ ਬੈਨੀਪਾਲ ਅਤੇ ਉਸ ਦੇ ਨਾਲ ਦੱਸ ਤੋਂ ਬਾਰਾਂ ਵਿਅਕਤੀਆਂ ਨੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਆਉਂਦਿਆਂ ਸਾਰ ਹੀ ਸਾਨੂੰ ਮਾਰਨ ਦੀ ਨੀਅਤ ਨਾਲ ਸਾਡੇ ਉਪਰ ਗੱਡੀ ਚੜ੍ਹਾ ਦਿੱਤੀ । ਜਿਸ ਦੇ ਚੱਲਦੇ ਅਸੀਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਤੇ ਜ਼ਖ਼ਮੀ ਹੋਏ ਰੂਬਲ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਉਸ ਨੂੰ ਬਾਹਰ ਰੈਫਰ ਕਰ ਦਿੱਤਾ ਗਿਆ । ਪਰ ਹਸਪਤਾਲ ਲਿਜਾਣ ਤੋਂ ਪਹਿਲਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ । ਉੱਥੇ ਹੀ ਹੁਣ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ।


                                       
                            
                                                                   
                                    Previous Postਪੰਜਾਬ ਚ ਵਾਪਰੀ ਖੌਫਨਾਕ ਵਾਰਦਾਤ 1 ਹਜਾਰ ਰੁਪਏ ਕਰਕੇ ਬੱਚਾ ਕੀਤਾ ਗਿਆ ਅਗਵਾਹ – ਪੁਲਸ ਕਰ ਰਹੀ ਜੋਰਾਂ ਤੇ ਭਾਲ
                                                                
                                
                                                                    
                                    Next Postਪੁਲਸ ਠਾਣੇ ਚ ਪੁਲਸ ਨੇ ਸ਼ੁਰੂ ਕੀਤਾ ਅਜਿਹਾ ਅਨੋਖਾ ਕੰਮ – ਸਾਰੇ ਪਾਸੇ ਹੋ ਗਈ ਚਰਚਾ
                                                                
                            
               
                            
                                                                            
                                                                                                                                            
                                    
                                    
                                    



