ਆਈ ਤਾਜਾ ਵੱਡੀ ਖਬਰ
ਹੁਣ ਕੁਤਿਆਂ ਨੂੰ ਸੰਭਾਲਣ ਉਤੇ ਮਿਲੇਗਾ 1 ਕਰੋੜ ਇਨਾਮ, ਸੁਣਨ ਨੂੰ ਬੇਸ਼ਕ ਅਜੀਬ ਲੱਗਦਾ ਹੈ ਕਿ ਕੁਤਿਆਂ ਦੀ ਸੰਭਾਲ ਕਰਨ ਉਤੇ ਕਰੋੜ ਰੁਪਏ ਦਾ ਇਨਾਮ ਮਿਲ ਸਕਦਾ ਹੈ ਪਰ ਇਹ ਸਚਾਈ ਹੈ। ਅਕਸਰ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਕੋਲੋਂ ਕੰਮ ਬਹੁਤ ਜਿਆਦਾ ਕਰਵਾਇਆ ਜਾਂਦਾ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੂਲ ਨਹੀਂ ਮਿਲਦਾ, ਤਨਖਾਹ ਬਹੁਤ ਘੱਟ ਮਿਲਦੀ ਹੈ। ਪਰ ਹੁਣ ਨਿਰਾਸ਼ ਹੋਣ ਦੀ ਜਰੂਰਤ ਨਹੀਂ ਕਿਉਂਕਿ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਅਜਿਹੇ ਜੌਬ ਆਫਰ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ।
ਜਾਣਕਾਰੀ ਦੇ ਮੁਤਾਬਿਕ ਇਕ ਅਰਬਪਤੀ ਪਰਿਵਾਰ ਵੱਲੋ ਇੱਕ ਅਜਿਹੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ, ਜਿਹੜਾ ਉਨ੍ਹਾਂ ਦੇ 2 ਪਾਲਤੂ ਕੁੱਤਿਆਂ ਦੀ ਸਾਂਭ ਸੰਭਾਲ ਕਰ ਸਕੇ ਅਤੇ ਉਨ੍ਹਾਂ ਨੂੰ ਡਾਕਟਰ ਕੋਲ ਦਿਖਾਉਣ ਦਾ ਵੀ ਕੰਮ ਕਰਨਾ ਹੋਵੇਗਾ। ਜਿਸ ਦੇ ਬਦਲੇ ਉਹ ਪਰਿਵਾਰ ਮੋਟੀ ਸੈਲਰੀ ਆਫਰ ਕਰ ਰਿਹਾ ਹੈ। ਦੱਸ ਦਈਏ ਕਿ ਇੱਕ ਰਿਪੋਰਟ ਮੁਤਾਬਕ ਲੰਡਨ ਦੇ ਨਾਈਟਸਬ੍ਰਿਜ ਵਿਚ ਰਹਿਣ ਵਾਲੇ ਇਕ ਅਰਬਪਤੀ ਪਰਿਵਾਰ ਨੇ ਇਹ ਜੌਬ ਆਫਰ ਕੀਤੀ ਹੈ। ਜਿਸ ਲਈ ਉਹ ਸਾਲਾਨਾ ਇਕ ਕਰੋੜ ਰੁਪਏ ਦੇਣ ਲਈ ਤਿਆਰ ਹਨ।
ਇਥੇ ਹੀ ਬਸ ਨਹੀਂ ਸਗੋਂ ਉਸ ਵਿਅਕਤੀ ਨੂੰ ਪੈਸਿਆਂ ਦੇ ਨਾਲ-ਨਾਲ ਕਈ ਹੋਰ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ। ਜਾਣਕਰੀ ਅਨੁਸਾਰ ਅਰਬਪਤੀ ਪਰਿਵਾਰ ਨੇ ਰਿਕਰੂਟਮੈਂਟ ਏਜੰਸੀ ਰਾਹੀਂ ਜੋ ਵਿਗਿਆਪਨ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਚੁਣੇ ਹੋਏ ਉਸ ਵਿਅਕਤੀ ਨੂੰ ਹਰ ਸਾਲ ਕੁਲ 42 ਛੁੱਟੀਆਂ ਮਿਲਣਗੀਆਂ।
ਇਸ ਤੋਂ ਇਲਾਵਾ ਉਸ ਦੇ ਰਹਿਣ-ਖਾਣ ਦਾ ਇੰਤਜ਼ਾਮ ਵੀ ਅਰਬਪਤੀ ਪਰਿਵਾਰ ਵੱਲੋ ਹੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸ ਨੂੰ ਪਾਲਤੂ ਕੁੱਤਿਆਂ ਨਾਲ ਪ੍ਰਾਈਵੇਟ ਜੈੱਟ ਵਿਚ ਸਫਰ ਕਰਨ ਦਾ ਵੀ ਮੌਕਾ ਮਿਲੇਗਾ ਪਰ ਵਿਗਿਆਪਨ ਵਿਚ ਇਹ ਵੀ ਲਿਖਿਆ ਹੈ ਕਿ ਉਸ ਨੂੰ ਪਰਸਨਲ ਲਾਈਫ ਤੋਂ ਕਿਤੇ ਜ਼ਿਆਦਾ ਕੁੱਤਿਆਂ ’ਤੇ ਧਿਆਨ ਦੇਣਾ ਹੋਵੇਗਾ। ਇਸ ਲਈ ਇਕ ਕਾਲ ’ਤੇ ਹਾਜ਼ਰ ਹੋਣਾ ਜ਼ਰੂਰੀ ਸ਼ਰਤ ਹੈ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਪੈਂਚਰ ਲਗਾਉਣ ਲਈ ਟਾਇਰ ਬਦਲ ਰਹਿਆਂ ਨੂੰ ਟਰੱਕ ਨੇ ਦਰੜਿਆ ਹੋਈ ਮੌਤ
Next Postਪਤਨੀ ਦੀ ਮੌਤ ਦਾ ਗਮ ਨਾ ਸਹਾਰ ਸਕਿਆ ਪਤੀ , ਹੋਈ 1 ਘੰਟੇ ਬਾਅਦ ਮੌਤ ਇਕੱਠੇ ਕੀਤੀਆਂ ਅੰਤਿਮ ਰਸਮਾਂ