ਆਈ ਤਾਜਾ ਵੱਡੀ ਖਬਰ 

ਦੁਨੀਆਂ ਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਣ ਤੇ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਬਹੁਤ ਸਾਰੇ ਲੋਕ ਜਿੱਥੇ ਬੀਮਾਰੀਆਂ ਦੇ ਚਲਦਿਆਂ ਹੋਇਆਂ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਹਨ ਉੱਥੇ ਹੀ ਕਈ ਲੋਕ ਅਜਿਹੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਜੋ ਅਚਾਨਕ ਹੀ ਵਾਪਰ ਜਾਂਦੇ ਹਨ। ਇਸ ਤਰਾਂ ਦੀਆਂ ਘਟਨਾਵਾਂ ਦੇ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰਕ ਮੈਬਰਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਮੀ ਉਨ੍ਹਾਂ ਦੇ ਪਰਿਵਾਰ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਆਸਟ੍ਰੇਲੀਆ ਤੋਂ ਹੋਸ਼ ਉਡਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਮਗਰਮੱਛ ਦੇ ਅੰਦਰੋਂ ਵਿਅਕਤੀ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਬੁੱਧਵਾਰ ਨੂੰ ਮੀਡੀਆ ਵਿੱਚ ਆਈ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਦੀ ਲਾਸ਼ ਮਗਰਮੱਛ ਦੇ ਅੰਦਰੋਂ ਉਸ ਸਮੇਂ ਫੜੀ ਗਈ ਹੈ ਜਦੋਂ ਮੱਛੀਆਂ ਫੜਨ ਵਾਲੇ ਵਿਅਕਤੀਆ ਵੱਲੋਂ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ।

ਦੱਸ ਦਈਏ ਕਿ ਇਸ ਵਿਅਕਤੀ ਨੂੰ 30 ਅਪ੍ਰੈਲ ਨੂੰ ਆਖਰੀ ਵਾਰ ਉਸ ਹਿੱਸੇ ਵਿੱਚ ਵੇਖਿਆ ਗਿਆ ਸੀ ਜਿਥੇ 65 ਸਾਲਾ ਵਿਅਕਤੀ ਗਾਇਬ ਹੋ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮਦਦ ਨਾਲ ਮਛੇਰਿਆਂ ਦੀ ਸਹਾਇਤਾ ਦੇ ਸਦਕਾ ਇਸਦੀ ਭਾਲ ਕੀਤੀ ਗਈ। ਮਛੇਰਿਆ ਵੱਲੋਂ ਇਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਦੋ ਵੱਡੇ ਮਗਰਮੱਛਾਂ ਨੂੰ ਮਾਰ ਦਿੱਤਾ ਗਿਆ।

ਜਿਨ੍ਹਾਂ ਦੀ ਲੰਬਾਈ ਵਧੇਰੇ ਹੋਣ ਦੇ ਚਲਦਿਆਂ ਹੋਇਆਂ ਉਸ ਵਿਅਕਤੀ ਦੇ ਅੰਦਰ ਹੋਣ ਦਾ ਸ਼ੱਕ ਪੈਦਾ ਹੋਇਆ। ਇਸ ਤੋਂ ਬਾਅਦ ਮਗਰਮੱਛਾਂ ਦੀ ਸ਼ਨਾਖਤ ਕੀਤੀ ਗਈ ਤਾਂ ਉਸ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਮਗਰਮੱਛਾਂ ਵੱਲੋਂ ਜਿਸ ਦਾ ਪਤਾ ਲਗਾਇਆ ਗਿਆ ਸੀ। ਉਥੇ ਹੀ ਉਸ ਵਿਅਕਤੀ ਨੂੰ ਵੀ ਉਸ ਇਲਾਕੇ ਵਿੱਚ ਦੇਖਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਵਿਅਕਤੀ ਦਾ ਦਰਦਨਾਕ ਅੰਤ ਹੋਇਆ ਹੈ।


                                       
                            
                                                                   
                                    Previous Postਪੰਜਾਬ: ਪੁੱਤ ਦੀ ਬਰਾਤ ਚੜਨ ਤੋਂ ਇਕ ਦਿਨ ਪਹਿਲਾਂ ਪਿਓ ਦੀ ਉਠੀ ਅਰਥੀ, ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ
                                                                
                                
                                                                    
                                    Next Postਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ ਹੋਈਆਂ ਏਨੀਆਂ ਘੱਟ
                                                                
                            
               
                            
                                                                            
                                                                                                                                            
                                    
                                    
                                    



