ਆਈ ਤਾਜਾ ਵੱਡੀ ਖਬਰ 

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਹਰ ਵਰਗ ਵੱਲੋਂ ਭਰਵੀਂ ਹਮਾਇਤ ਕੀਤੀ ਜਾ ਰਹੀ ਹੈ। ਪੰਜਾਬ ਦੇ ਗਾਇਕਾਂ ਤੇ ਕਲਾਕਾਰਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਨੂੰ ਹਮਾਇਤ ਕੀਤੀ ਜਾ ਰਹੀ ਹੈ। ਇਹ ਸਭ ਗਾਇਕ ਅਤੇ ਕਲਾਕਾਰ ਪਹਿਲਾਂ ਰਾਜ ਪੱਧਰ ਉੱਪਰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੁੰਦੇ ਆਏ ਹਨ। ਜਿਸ ਸਮੇਂ ਤੋਂ 26 ਨਵੰਬਰ ਨੂੰ ਕਿਸਾਨੀ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਤੇ ਸ਼ੁਰੂ ਹੋਇਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਲਾਕਾਰ ਅਤੇ ਗਾਇਕ ਇਸ ਕਿਸਾਨੀ ਸੰਘਰਸ਼ ਵਿੱਚ ਬਾਰੀ-ਬਾਰੀ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ।

 ਇਸ ਕਿਸਾਨੀ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਵੱਲੋਂ ਬਣਦਾ ਯੋਗਦਾਨ ਦੇ ਰਹੇ ਹਨ। ਵਿਦੇਸ਼ਾਂ ਵਿਚ ਵਸਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਨੂੰ ਸਮਰਥਨ ਕਰਨ ਲਈ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਫਿਲਮੀ ਕਲਾਕਾਰਾਂ ਦੀ ਅਲੋਚਨਾ ਵੀ ਕੀਤੀ ਗਈ ਸੀ ਜਿਨ੍ਹਾਂ ਨੇ ਪੰਜਾਬੀ ਕਿਰਦਾਰਾਂ ਦੇ ਵਿੱਚ ਫਿਲਮ ਨਗਰੀ ਵਿਚ ਵਾਹਵਾ ਖੱਟੀ ਹੈ। ਜਿੱਥੇ ਹਿੰਦੀ ਫ਼ਿਲਮ ਜਗਤ ਤੋਂ ਬਹੁਤ ਸਾਰੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘਰਸ਼ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਕੁਝ ਅਦਾਕਾਰਾ ਵੱਲੋਂ ਆਲੋਚਨਾ ਵੀ ਕੀਤੀ ਗਈ ਹੈ।

ਹੁਣ  ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ  ਇੰਨੇ ਮਹੀਨਿਆਂ ਬਾਅਦ ਇਸ ਕਿਸਾਨੀ ਮਸਲੇ ਉੱਪਰ ਗੱਲਬਾਤ ਕਰਦੇ ਹੋਏ ਨਜ਼ਰ ਆਏ ਹਨ। ਕਈ ਸੁਪਰਹਿੱਟ ਫਿਲਮਾਂ ਵਿੱਚ ਪੰਜਾਬੀ ਕਿਰਦਾਰ ਨਿਭਾਅ ਚੁੱਕੇ ਅਕਸ਼ੇ ਕੁਮਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਦੇ ਕੀਤੇ ਗਏ ਇਸ ਟਵੀਟ ਤੇ ਲੋਕਾਂ ਵੱਲੋਂ ਖੂਬ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਆਪਣੀ ਪ੍ਰਤੀ ਕਿਰਿਆ ਵੀ ਦਿੱਤੀ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵਿਟਰ ਹੈਂਡਲ ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ।

 ਜਿਸ ਵਿੱਚ ਉਨ੍ਹਾਂ ਨੇ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਕਿਸਾਨ ਦੇਸ਼ ਦਾ ਬਹੁਤ ਅਹਿਮ ਹਿੱਸਾ ਹੈ ,ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਹਰੇਕ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਨਜ਼ਰ ਆ ਰਹੀ ਹੈ। ਆਓ ਦੋਸਤੀ ਪੂਰਨ ਹੱਲ ਦਾ ਸਮਰਥਨ ਕਰੀਏ, ਨਾ ਕੇ ਵੰਡਣ ਵਾਲੀਆਂ ਗੱਲਾਂ ਤੇ ਧਿਆਨ ਦੇਈਏ। ਕਿਸਾਨੀ ਸੰਘਰਸ਼ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਇਸ ਦੌਰਾਨ ਅਕਸੈ ਕੁਮਾਰ ਵੱਲੋਂ ਹੁਣ ਕੀਤੇ ਜਾ ਰਹੇ ਟਵੀਟ ਨੂੰ ਲੈ ਕੇ ਲੋਕਾਂ ਵੱਲੋਂ ਆਪਣੀ-ਆਪਣੀ ਰਾਇ ਦਿੱਤੀ ਜਾ ਰਹੀ ਹੈ।


                                       
                            
                                                                   
                                    Previous Postਹੁਣ ਪੰਜਾਬ ਚ ਇਥੇ ਸਕੂਲ ਟੀਚਰ  ਨਿਕਲੀ ਕੋਰੋਨਾ ਪੌਜੇਟਿਵ , ਬਚਿਆ ਨੂੰ ਕੀਤੀ ਛੁੱਟੀ
                                                                
                                
                                                                    
                                    Next Postਦੁਨੀਆਂ ਦੀ ਚੋਟੀ ਦੀ ਇਸ ਮਸ਼ਹੂਰ ਹਸਤੀ ਨੇ ਕੀਤਾ ਕਿਸਾਨ ਅੰਦੋਲਨ ਤੇ ਅਜਿਹਾ ਟਵੀਟ ,  ਦੁਨੀਆ ਤੇ ਮੱਚ ਗਿਆ ਬਵਾਲ
                                                                
                            
               
                            
                                                                            
                                                                                                                                            
                                    
                                    
                                    



