ਬਿਜਲੀ ਸਪਲਾਈ ‘ਚ ਵਿਘਨ : ਪੰਜਾਬ ਦੇ ਕਈ ਇਲਾਕਿਆਂ ਵਿੱਚ 4 ਅਗਸਤ ਨੂੰ ਬਿਜਲੀ ਰਾਹਤ
ਨਵੀਂ ਕੇਬਲ ਲਾਈਨ ਵਿਛਾਉਣ ਅਤੇ ਲਾਈਨਾਂ ਦੀ ਮੁਰੰਮਤ ਦੇ ਕੰਮਾਂ ਕਰਕੇ 4 ਅਗਸਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਲੰਧਰ: 66 ਕੇ.ਵੀ. ਰੇਡੀਅਲ ਸਬ-ਸਟੇਸ਼ਨ ਤੋਂ ਚੱਲ ਰਹੇ 11 ਕੇ.ਵੀ. ਫੀਡਰਾਂ — ਅੱਡਾ ਹੁਸ਼ਿਆਰਪੁਰ, ਪ੍ਰਤਾਪ ਬਾਗ, ਮੰਡੀ ਰੋਡ, ਸੈਂਟਰਲ ਮਿੱਲ, ਰੇਲਵੇ ਰੋਡ ਅਤੇ ਲਕਸ਼ਮੀਪੁਰਾ — ਦੀ ਸਪਲਾਈ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਫਗਵਾੜਾ ਗੇਟ, ਆਵਾਂ ਮੁਹੱਲਾ, ਸੈਦਾਂ ਗੇਟ, ਸੰਤੋਸ਼ੀ ਨਗਰ, ਅਜੀਤ ਨਗਰ, ਬਲਦੇਵ ਨਗਰ ਵਰਗੇ ਕਈ ਇਲਾਕੇ ਪ੍ਰਭਾਵਿਤ ਹੋਣਗੇ।
ਨੂਰਪੁਰ ਬੇਦੀ: ਬੂਟਿਆਂ ਦੀ ਕਟਾਈ ਅਤੇ ਲਾਈਨ ਮੁਰੰਮਤ ਕਾਰਜ ਕਾਰਨ ਬਸੀ, ਚਨੌਲੀ, ਬੜਵਾ, ਲਾਲਪੁਰ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।
ਭੋਗਪੁਰ: ਪਿੰਡ ਸੱਦਾ ਚੱਕ ਦੇ ਨੇੜੇ ਇਕ ਓਵਰਲੋਡ ਟਰਾਲੀ ਨੇ ਬਿਜਲੀ ਦੀ ਲਾਈਨ ਤੋੜ ਦਿੱਤੀ, ਜਿਸ ਨਾਲ ਖੇਤੀਬਾੜੀ ਮੋਟਰਾਂ ਦੀ ਸਪਲਾਈ ਠੱਪ ਹੋ ਗਈ। ਹਾਦਸੇ ਦੌਰਾਨ ਟਰਾਲੀ ਡਰਾਈਵਰ ਨੇ ਛਾਲ ਮਾਰ ਕੇ ਜਾਨ ਬਚਾਈ। ਬਿਜਲੀ ਦੀਆਂ ਤਾਰਾਂ ਦੇਰ ਰਾਤ ਤੱਕ ਸੜਕ ‘ਤੇ ਹੀ ਪਈਆਂ ਰਹੀਆਂ, ਜਦਕਿ ਖਪਤਕਾਰਾਂ ਵੱਲੋਂ ਕੀਤੇ ਕਈ ਕਾਲਾਂ ਦੇ ਬਾਵਜੂਦ ਜੇ.ਈ. ਨੇ ਜਵਾਬ ਨਹੀਂ ਦਿੱਤਾ।
ਤਰਨਤਾਰਨ: ਇੰਡਸਟਰੀਅਲ ਅਤੇ ਏ.ਪੀ. ਫੀਡਰਾਂ ਦੀ ਮੁਰੰਮਤ ਦੇ ਕਾਰਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਇਲਾਕੇ ਦੀ ਸਪਲਾਈ ਰੋਕੀ ਜਾਵੇਗੀ।
ਜਗਰਾਓਂ: ਸਿਟੀ ਫੀਡਰ 10 ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰੀਤ ਵਿਹਾਰ, ਮੋਤੀ ਬਾਗ, ਮਾਡਲ ਟਾਊਨ, ਰਾਏਕੋਟ ਰੋਡ ਆਦਿ ਸ਼ਾਮਿਲ ਹਨ।